"/> ਮਾਤਾ ਨੈਣਾ ਦੇਵੀ ਟਰੱਸਟ ਧੂਰੀ ਵੱਲੋ ਚੌਥਾ ਵਿਸ਼ਾਲ ਜਾਗਰਣ ਕਰਵਾਇਆ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਮਾਤਾ ਨੈਣਾ ਦੇਵੀ ਟਰੱਸਟ ਧੂਰੀ ਵੱਲੋ ਚੌਥਾ ਵਿਸ਼ਾਲ ਜਾਗਰਣ ਕਰਵਾਇਆ

Published On: punjabinfoline.com, Date: Sep 11, 2017

ਧੂਰੀ,11 ਸਤਬੰਰ (ਮਹੇਸ਼ ਜਿੰਦਲ) ਸਥਾਨਕ ਦੋਹਲਾ ਫਾਟਕ ਪੁਰਾਣੀ ਚੂੰਨਾ ਭੱਠੀ ਦੇ ਸਾਹਮਣੇ ਬਸੰਤ ਕਲੋਨੀ ਵਿਖੇ ਮਾਤਾ ਨੈਣਾ ਦੇਵੀ ਟਰੱਸਟ ਧੂਰੀ ਵਲੋਂ ਸ੍ਰੀ ਦੁਰਗਾ ਮਾਤਾ ਜੀ ਦਾ ਚੌਥਾ ਜਾਗਰਣ ਵਿਸ਼ਾਲ ਜਾਗਰਣ ਕਰਵਾਇਆ ਗਿਆ। ਜਿਸ ਵਿਚ ਹਲਕਾ ਧੂਰੀ ਦੇ ਵਿਧਾਇਕ ਦਲਵੀਰ ਸਿੰਘ ਗੋਲਡੀ ਉਚੇਚੇ ਤੋਰ ਤੇ ਜੋਤੀ ਪ੍ਰਚੰਡ ਕਰਨ ਪੁੱਜੇ। ਚੁੰਨੀ ਦੀ ਰਸਮ ਮਨਵਿੰਦਰ ਸਿੰਘ ਬਿੰਨਰ ਪ੍ਰਧਾਨ ਯੂਥ ਅਕਾਲੀ ਦਲ ਨੇ ਅਦਾ ਕੀਤੀ। ਇਸ ਮੌਕੇ ਮਾਂ ਦੁਰਗਾ ਮਾਤਾ ਜੀ ਦਾ ਜਾਗਰਣ ਰਾਕੇਸ਼ ਚਾਂਦਰੀ ਐਡ ਪਾਰਟੀ,ਮਹਾਂਵੀਰ ਮਿਊਜੀਕਲ ਗਰੂੱਪ ਧੂਰੀ ਵਲੋਂ ਸਾਰੀ ਰਾਤ ਮਾਤਾ ਦੀਆ ਭੇਟਾਂ ਦਾ ਗੁਣਗਾਨ ਕੀਤਾ ਗਿਆ। ਜਿਸ ਵਿਚ ਕਲਾਕਾਰ ਕਰਮ ਸਿੱਧੂ,ਪਰਮ ਸਿੱਧੂ ਲੁਧਿਆਣੇ ਵਾਲੇ ਨੇ ਆਪਣੀ ਬੁਲੰਦ ਅਵਾਜ ਨਾਲ 3 ਘੰਟੇ ਹਾਜਰੀ ਲਗਵਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਟਰੱਸਟ ਵਲੋਂ ਅਤੁੱਟ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ। ਜਿਸ ਵਿਚ ਨਗਰ ਦੇ ਵਾਸੀਆਂ ਵਲੋਂ ਪੂਰਾ ਸਹਿਯੋਗ ਦਿੱਤਾ ਗਿਆ। ਇਸ ਮੌਕੇ ਹਨੀ ਸਿੰਗਲਾ,ਬਬੱਲੂ,ਮੋਹਿਤ ਗਰਗ,ਵਿਵੇਕ ਗਰਗ,ਸਤਨਾਮ ਸਿੰਘ,ਗੁਰਵਿੰਦਰ ਕੁਮਾਰ,ਬਿੰਲੂ,ਬਲਵਿੰਦਰ ਕੁਮਾਰ,ਬਲਦੇਵ ਕ੍ਰਿਸਨ,ਬੱਬੂ ਰੰਧਾਵਾ,ਸੁਭਮ ਜਿੰਦਲ,ਰਾਗਵ ਗਰਗ,ਰੋਹਿਤ ਕੁਮਾਰ,ਦਾਰਾ,ਤੋਂ ਇਲਾਵਾ ਭਾਰੀ ਗਿਣਤੀ ਵਿਚ ਲੋਕ ਮੌਜੂਦ ਸਨ ।

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration