"/> ਤਲਵੰਡੀ ਸਾਬੋ ਵਿਖੇ ਹੋਈ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਦੀ ਸ਼ੁਰੂਆਤ, ਜੇਤੂ ਖਿਡਾਰੀਆਂ ਨੂੰ ਮੈਡਲਾਂ ਨਾਲ ਕੀਤਾ ਸਨਮਾਨਿਤ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਤਲਵੰਡੀ ਸਾਬੋ ਵਿਖੇ ਹੋਈ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਦੀ ਸ਼ੁਰੂਆਤ, ਜੇਤੂ ਖਿਡਾਰੀਆਂ ਨੂੰ ਮੈਡਲਾਂ ਨਾਲ ਕੀਤਾ ਸਨਮਾਨਿਤ

Published On: punjabinfoline.com, Date: Sep 11, 2017

ਤਲਵੰਡੀ ਸਾਬੋ, 11 ਸਤੰਬਰ (ਗੁਰਜੰਟ ਸਿੰਘ ਨਥੇਹਾ)- ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ਗਰਮ ਰੁੱਤ ਦੀਆਂ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਦੀ ਪਹਿਲੇ ਦਿਨ ਦੀ ਸ਼ੁਰੂਆਤ ਅੱਜ ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਹੋਈ ਜਿੰਨ੍ਹਾਂ ਦੀ ਰਸਮੀ ਤੌਰ ਸ਼ੁਰੂਆਤ ਸ੍ਰੀ ਅਜੈ ਕੁਮਾਰ ਅਕਾਊਂਟੈਂਟ ਬੀ ਪੀ ਈ ਓ ਦਫਤਰ ਤਲਵੰਡੀ ਸਾਬੋ ਦੁਆਰਾ ਰੀਬਨ ਕੱਟ ਕੇ ਕੀਤੀ ਗਈ।
ਬਲਾਕ ਤਲਵੰਡੀ ਸਾਬੋ ਦੇ ਵੱਖ-ਵੱਖ ਸੈਂਟਰਾਂ ਤੋਂ ਪਹੁੰਚੀਆਂ ਟੀਮਾਂ ਨੂੰ ਅਸ਼ੀਰਵਾਦ ਦਿੰਦਿਆਂ ਸ੍ਰੀ ਕੁਮਾਰ ਨੇ ਖਿਡਾਰੀਆਂ ਨੂੰ ਸੱਚੀ ਤੇ ਸੁੱਚੀ ਭਾਵਨਾ ਨਾਲ ਖੇਡਣ ਦੇ ਨਾਲ ਨਾਲ ਮੁਕਾਬਲੇ ਦੀ ਭਾਵਨਾ ਮਨ 'ਚ ਰੱਖ ਕੇ ਖੇਡਣ ਦੀ ਤਾਕੀਦ ਕੀਤੀ। ਟੂਰਨਾਮੈਂਟ ਇੰਚਾਰਜ ਸ. ਰਣਜੀਤ ਸਿੰਘ ਬਰਾੜ ਨੇ ਦੱਸਿਆ ਕਿ ਅੱਜ ਦੇ ਸ਼ੁਰੂਆਤੀ ਟੂਰਨਾਮੈਂਟ ਮੌਕੇ ਤਲਵੰਡੀ ਸਾਬੋ, ਰਾਮਾਂ ਮੰਡੀ, ਕੋਟ ਫੱਤਾ, ਸੰਦੋਹਾ, ਸੀਂਗੋ ਅਤੇ ਕਲਾਲਵਾਲਾ ਸੈਂਟਰਾਂ 'ਚੋਂ ਕਬੱਡੀ ਲੜਕੇ ਅਤੇ ਲੜਕੀਆਂ ਲਈ ਛੇ-ਛੇ ਟੀਮਾਂ ਦਾਖਲ ਹੋਈਆਂ ਜਦੋਂ ਕਿ ਕੁਸ਼ਤੀ 25 ਕਿ: ਗ੍ਰਾ: ਲਈ ਪੰਜ ਟੀਮਾਂ, ਕੁਸ਼ਤੀ 28 ਕਿ: ਗ੍ਰਾ: ਅਤੇ 30 ਕਿ: ਗ੍ਰਾ: ਲਈ ਵੀ ਛੇ-ਛੇ ਟੀਮਾਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਕਬੱਡੀ ਲੜਕਿਆਂ ਦੇ ਹੋਏ ਫਾਈਨਲ ਮੁਕਾਬਲਿਆਂ ਦੌਰਾਨ ਰਾਮਾਂ ਮੰਡੀ ਅਤੇ ਕੋਟ ਫੱਤਾ ਸੈਂਟਰ ਦਰਮਿਆਨ ਹੋਏ ਫਸਵੇਂ ਮੁਕਾਬਲੇ 'ਚ ਰਾਮਾਂ ਮੰਡੀ ਦੀ ਟੀਮ ਨੇ ਬਲਾਕ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਜਦੋਂ ਕਿ ਕਬੱਡੀ ਲੜਕੀਆਂ ਦੇ ਹੋਏ ਮੁਕਾਬਲੇ 'ਚ ਕੋਟ ਫੱਤਾ ਦੀ ਟੀਮ ਪਹਿਲੇ ਸਥਾਨ ਅਤੇ ਸੰਦੋਹਾ ਸੈਂਟਰ ਦੀ ਟੀਮ ਦੂਜੇ ਸਥਾਨ 'ਤੇ ਰਹੀ। ਇਸੇ ਤਰ੍ਹਾਂ ਹੀ ਕੁਸ਼ਤੀ 25 ਕਿ: ਗ੍ਰਾ: ਵਿੱਚ ਰਸਦੀਪ ਸਿੰਘ ਸੰਦੋਹਾ ਨੇ ਪਹਿਲਾ, ਪਵਨਦੀਪ ਸਿੰਘ ਤਲਵੰਡੀ ਸਾਬੋ ਸੈਂਟਰ ਨੇ ਦੂਜਾ ਸਥਾਨ ਲਿਆ, ਕੁਸ਼ਤੀ 28 ਕਿ: ਗ੍ਰਾ: ਭਾਰ ਵਰਗ 'ਚ ਖੁਸ਼ਪ੍ਰੀਤ ਸਿੰਘ ਤਲਵੰਡੀ ਸਾਬੋ ਨੇ ਪਹਿਲੀ ਪੁਜ਼ੀਸ਼ਨ, ਦਮਨਪ੍ਰੀਤ ਸਿੰਘ ਸੀਂਗੋ ਸੈਂਟਰ ਨੇ ਦੂਜੀ ਪੁਜ਼ੀਸ਼ਨ ਲਈ ਜਦੋਂ ਕਿ ਕੁਸ਼ਤੀ 30 ਕਿ: ਗ੍ਰਾ: ਲਈ ਬਲਵਿੰਦਰ ਸਿੰਘ ਸੰਦੋਹਾ ਨੇ ਪਹਿਲਾ ਸਥਾਨ ਅਤੇ ਸੰਦੀਪ ਸਿੰਘ ਰਾਮਾਂ ਮੰਡੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਅੱਜ ਦੇ ਇਸ ਟੂਰਨਾਮੈਂਟ ਦੀ ਸਮਾਪਤੀ ਮੌਕੇ ਇਕ ਸਾਦੇ 'ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਜੇਤੂ ਸੈਂਟਰਾਂ ਦੇ ਖਿਡਾਰੀਆਂ ਨੂੰ ਰਿਟਾ. ਹੈੱਡ ਮਾਸਟਰ ਸ. ਕਰਨੈਲ ਸਿੰਘ ਦੁਆਰਾ ਮੈਡਲ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਉਹਨਾਂ ਜਿੱਥੇ ਬੱਚਿਆਂ ਨੂੰ ਜਿੱਤ ਦੀ ਵਧਾਈ ਦਿੱਤੀ ਉਥੇ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਵੀ ਕੀਤਾ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਹਰਬੰਸ ਸਿੰਘ ਤਲਵੰਡੀ ਸਾਬੋ ਸੈਂਟਰ, ਦੀਵਾਨ ਸਿੰਘ ਕਲਾਲਵਾਲਾ ਸੈਂਟਰ, ਮੈਡਮ ਵੀਰਪਲ ਕੌਰ ਰਾਮਾਂ ਸੈਂਟਰ, ਅਰਸ਼ਦੀਪ ਸਿੰਘ ਸੀਂਗੋ, ਸੈਂਟਰ ਪ੍ਰਿਤਪਾਲ ਸਿੰਘ ਸੰਦੋਹਾ, ਗੁਰਵਿੰਦਰ ਸਿੰਘ ਕੋਟ ਫੱਤਾ, ਬਲਕੌਰ ਸਿੰਘ ਹੈੱਡ ਟੀਚਰ ਨਥੇਹਾ, ਸਰਬਜੀਤ ਸਿੰਘ ਹੈੱਡ ਟੀਚਰ ਫੱਤਾ ਬਾਲੂ, ਮਾ. ਜਗਦੀਪ ਸਿੰਘ ਭਗਵਾਨਪੁਰਾ, ਹਰਵਿੰਦਰ ਸਿੰਘ ਡੀ ਪੀ ਈ ਲਹਿਰੀ, ਸ. ਪ੍ਰਾ. ਸਕੂਲ (ਐੱਸ. ਐੱਸ. ਏ) ਤਲਵੰਡੀ ਸਾਬੋ ਦੇ ਹੈੱਡ ਟੀਚਰ ਮੈਡਮ ਕਿਰਨਦੀਪ ਕੌਰ ਅਤੇ ਸਮੁੱਚਾ ਸਾਟਫ ਮੌਜ਼ੂਦ ਸੀ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration