"/> ਐੱਮ. ਫਿਲ ਦੀ ਡਿਗਰੀ ਦੁਆਉਣ ਦੇ ਨਾਂ 'ਤੇ ਵੀਹ ਹਜਾਰ ਰੁਪਏ ਠੱਗੇ, ਗੁਰੂ ਕਾਸ਼ੀ ਯੂਨੀਵਰਸਿਟੀ ਦੀ ਜਾਅਲੀ ਰਸੀਦ ਦਿੱਤੀ, ਪ੍ਰੋਫੈਸਰ 'ਤੇ ਮਾਮਲਾ ਦਰਜ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਐੱਮ. ਫਿਲ ਦੀ ਡਿਗਰੀ ਦੁਆਉਣ ਦੇ ਨਾਂ 'ਤੇ ਵੀਹ ਹਜਾਰ ਰੁਪਏ ਠੱਗੇ, ਗੁਰੂ ਕਾਸ਼ੀ ਯੂਨੀਵਰਸਿਟੀ ਦੀ ਜਾਅਲੀ ਰਸੀਦ ਦਿੱਤੀ, ਪ੍ਰੋਫੈਸਰ 'ਤੇ ਮਾਮਲਾ ਦਰਜ

Published On: punjabinfoline.com, Date: Sep 11, 2017

ਤਲਵੰਡੀ ਸਾਬੋ, 11 ਸਤੰਬਰ (ਗੁਰਜੰਟ ਸਿੰਘ ਨਥੇਹਾ)- ਸੂਬੇ ਦੀ ਨਾਮਵਾਰ ਵਿੱਦਿਅਕ ਸੰਸਥਾ ਗੁਰੂ ਕਾਸ਼ੀ ਯੂਨੀਵਰਸਿਟੀ ਦੀਆਂ ਜਾਅਲੀ ਰਸੀਦ ਬੁੱਕਾਂ ਛਪਵਾ ਕੇ ਲੋਕਾ ਤੋਂ ਯੂਨੀਵਰਸਿਟੀ ਦੇ ਨਾਮ 'ਤੇ ਫੀਸਾਂ ਵਸੂਲਣ ਵਾਲੇ ਪ੍ਰੋਫੈਸਰ ਉੱਪਰ ਤਲਵੰਡੀ ਸਾਬੋ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ, ਪੁਲਿਸ ਨੇ ਕਥਿਤ ਦੋਸ਼ੀ ਪ੍ਰੋਫੈਸਰ ਨੂੰ ਗ੍ਰਿਫਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਤੇ ਦਰਜ ਮਾਮਲੇ ਅਨੁਸਾਰ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਰਜਿਸਟਰਾਰ ਜਗਤਾਰ ਸਿੰਘ ਧੀਮਾਨ ਵੱਲੋਂ ਤਲਵੰਡੀ ਸਾਬੋ ਪੁਲਿਸ ਨੂੰ ਦਿੱਤੀ ਗਈ ਇੱਕ ਦਰਖਾਸਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਰਮਨ ਕੁਮਾਰ ਪ੍ਰੋਫੈਸਰ ਵਾਸੀ ਅਹਿਮਦਗੜ੍ਹ ਜ਼ਿਲ੍ਹਾ ਸੰਗਰੂਰ ਨੇ ਇੱਕ ਵਿਦਿਆਰਥਣ ਰੀਤੂ ਰਾਣੀ ਤੋਂ ਐਮ. ਫਿਲ ਜਮਾਤ ਦੀ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਡਿਗਰੀ ਦੇਣ ਦੇ ਬਦਲੇ ਉਸ ਤੋਂ ਵੀਹ ਹਜਾਰ ਰੁਪਏ ਲੈ ਲਏ। ਵਿਦਿਆਰਥਣ ਨੂੰ ਕਥਿਤ ਤੌਰ 'ਤੇ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਜਾਅਲੀ ਰਸੀਦ ਦੇ ਦਿੱਤੀ ਜਿਸ ਦਾ ਕਾਫੀ ਸਮੇਂ ਬਾਅਦ ਵਿਦਿਆਰਥਣ ਨੂੰ ਪਤਾ ਲੱਗਿਆ ਤਾਂ ਉਸ ਨੇ ਯੂਨੀਵਰਸਿਟੀ ਵਿੱਚ ਇਸ ਸਬੰਧੀ ਸੰਪਰਕ ਕੀਤਾ ਜਿਸ ਤੋਂ ਉਸਨੂੰ ਜਾਣਕਾਰੀ ਮਿਲੀ ਕਿ ਯੂਨੀਵਰਸਿਟੀ ਵਿੱਚ ਉਸ ਦੀ ਕੋਈ ਵੀ ਫੀਸ ਜਮਾਂ ਨਹੀਂ ਹੋਈ ਤੇ ਉਸਨੂੰ ਦਿੱਤੀ ਗਈ ਰਸੀਦ ਜਾਅਲੀ ਹੈ। ਜਿਸ ਬਾਰੇ ਵਿਦਿਆਰਥਣ ਨੇ ਯੂਨੀਵਰਸਿਟੀ ਦੇ ਅਧਿਕਾਰੀਆਂ ਦੇ ਮਾਮਲਾ ਧਿਆਨ ਵਿੱਚ ਲਿਆਂਦਾ।
ਤਲਵੰਡੀ ਸਾਬੋ ਪੁਲਿਸ ਨੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਰਜਿਸਟਰਾਰ ਜਗਤਾਰ ਸਿੰਘ ਧੀਮਾਨ ਦੇ ਬਿਆਨਾਂ 'ਤੇ ਰਮਨ ਕੁਮਾਰ ਵਾਸੀ ਅਹਿਮਦਗੜ੍ਹ ਜ਼ਿਲ੍ਹਾ ਸੰਗਰੂਰ ਦੇ ਖਿਲਾਫ ਧਾਰਾ 420, 465, 467, 468, 471 ਆਈ ਪੀ ਸੀ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਮਨੋਜ ਸ਼ਰਮਾ ਨੇ ਦੱਸਿਆ ਕਿ ਕਥਿਤ ਦੋਸ਼ੀ ਰਮਨ ਕੁਮਾਰ ਦੀ ਗ੍ਰਿਫਤਾਰੀ ਕਰ ਲਈ ਹੈ ਤੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration