"/> ਯੂਨੀਵਰਸਲ ਸਕੂਲ ਦੀ ਸਾੱਫਟ ਬਾਲ ਟੀਮ ਬਣੀ ਜ਼ਿਲ੍ਹਾ ਚੈਂਪੀਅਨ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਯੂਨੀਵਰਸਲ ਸਕੂਲ ਦੀ ਸਾੱਫਟ ਬਾਲ ਟੀਮ ਬਣੀ ਜ਼ਿਲ੍ਹਾ ਚੈਂਪੀਅਨ

Published On: punjabinfoline.com, Date: Sep 11, 2017

ਤਲਵੰਡੀ ਸਾਬੋ, 11 ਸਤੰਬਰ (ਗੁਰਜੰਟ ਸਿੰਘ ਨਥੇਹਾ)- ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਯੂਨੀਵਰਸਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਦੀ ਸਾੱਫਟ ਬਾਲ ਦੀ 19ਵੇਂ ਵਰਗ (ਲੜਕੇ) ਦੀ ਟੀਮ ਨੇ ਪਹਿਲਾ ਸਥਾਨ, ਬਾਸਕਟ ਬਾਲ ਦੀ 19ਵੇਂ ਵਰਗ (ਲੜਕੇ) ਦੀ ਟੀਮ ਨੇ ਤੀਸਰਾ ਸਥਾਨ ਅਤੇ ਬਾਸਕਟ ਬਾਲ ਦੀ 17ਵੇਂ ਵਰਗ (ਲੜਕੀਆਂ) ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ। ਬਾਕਸਿੰਗ ਵਿੱਚ 14ਵੇਂ, 17ਵੇਂ ਅਤੇ 19ਵੇਂ ਵਰਗ ਦੇ ਲੜਕੇ ਅਤੇ ਲੜਕੀਆਂ ਨੇ 7 ਗੋਲਡ ਮੈਡਲ ਹਾਸਿਲ ਕੀਤੇ।
ਸੈਂਟਰ ਪੱਧਰ ਦੀਆਂ ਖੇਡਾਂ ਵਿੱਚ ਪ੍ਰਾਇਮਰੀ ਵਰਗ ਦੇ ਵਿਦਿਆਰਥੀਆਂ ਨੇ ਸਰਕਲ ਕਬੱਡੀ, ਖੋ-ਖੋ, ਰੈਸਲਿੰਗ ਅਤੇ ਅਥਲੈਟਿਕਸ (100 ਮੀ, 200 ਮੀ, ਲੰਬੀ ਛਾਲ) ਵਿੱਚੋਂ ਪਹਿਲਾ ਸਥਾਨ ਅਤੇ ਜਿਮਨਾਸਟਿਕ ਵਿੱਚ ਦੂਸਰਾ ਸਥਾਨ ਹਾਸਿਲ ਕੀਤਾ। ਜਿਸ ਕਰਕੇ ਓਵਰ ਆਲ ਟਰਾਫੀ ਨਾਲ ਸਕੂਲ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਸਕੂਲ ਪ੍ਰਬੰਧਕ ਸ. ਸੁਖਚੈਨ ਸਿੰਘ ਸਿੱਧੂ ਅਤੇ ਪ੍ਰਿੰਸੀਪਲ ਮੈਡਮ ਮਨਜੀਤ ਕੌਰ ਸਿੱਧੂ ਨੇ ਜੇਤੂ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਮੈਡਮ ਜਸਦੀਪ ਕੌਰ ਤੇ ਕੋਚ ਮਨਪ੍ਰੀਤ ਸਿੰਘ ਦਾ ਧੰਨਵਾਦ ਕੀਤਾ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration