"/> ਗੁਰੂ ਤੇਗ ਬਹਾਦਰ ਆਈਟੀਆਈ ਵਿਖੇ ‘‘ਤਕਨੀਕੀ ਸਿੱਖਿਆ ਦੇ ਭਵਿੱਖ’’ ਵਿਸੇ ਉੱਤੇ ਸੈਮੀਨਾਰ ਕਰਵਾਇਆ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਗੁਰੂ ਤੇਗ ਬਹਾਦਰ ਆਈਟੀਆਈ ਵਿਖੇ ‘‘ਤਕਨੀਕੀ ਸਿੱਖਿਆ ਦੇ ਭਵਿੱਖ’’ ਵਿਸੇ ਉੱਤੇ ਸੈਮੀਨਾਰ ਕਰਵਾਇਆ

ਪ੍ਧਾਨ ਮੰਤਰੀ ਯੋਜਨਾ ਤਹਿਤ ਦੇਸ ਅੰਦਰ 2020 ਤੱਕ ਇੱਕ ਕਰੋੜ ਸਿੱਖਿਅਤ ਕਾਮਿਆਂ ਦੀ ਲੋੜ ਪਵੇਗੀ :-ਜੇ ਕੇ ਸ਼ਰਮਾਂ
Published On: punjabinfoline.com, Date: Sep 11, 2017

ਭਵਾਨੀਗੜ 11 ਸਤੰਬਰ{ ਗੁਰਵਿੰਦਰ ਰੋਮੀ ਭਵਾਨੀਗੜ } -ਇਥੇ ਗੁਰੂ ਤੇਗ ਬਹਾਦਰ ਆਈਟੀਆਈ ਵਿਖੇ ‘‘ਤਕਨੀਕੀ ਸਿੱਖਿਆ ਦੇ ਭਵਿੱਖ’’ ਵਿਸੇ ਉੱਤੇ ਸੈਮੀਨਾਰ ਕਰਵਾਇਆ ਗਿਆ।
ਇਸ ਸੈਮੀਨਾਰ ਵਿੱਚ ਚੰਡੀਗੜ ਤੋਂ ਸ੍ਰੀ ਜੇ ਕੇ ਸ਼ਰਮਾ ਮੁੱਖ ਬੁਲਾਰੇ ਵੱਜੋਂ ਸ਼ਾਮਲ ਹੋਏ। ਸ੍ਰੀ ਸ਼ਰਮਾ ਨੇ ਸੰਸਥਾ ਦੇ ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਤਕਨੀਕੀ ਸਿਖਲਾਈ ਉਪਰੰਤ ਰੋਜਗਾਰ ਦੀਆਂ ਸੰਭਾਵਨਾ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਪ੍ਧਾਨ ਮੰਤਰੀ ਯੋਜਨਾ ਤਹਿਤ ਦੇਸ ਅੰਦਰ 2020 ਤੱਕ ਇੱਕ ਕਰੋੜ ਸਿੱਖਿਅਤ ਕਾਮਿਆਂ ਦੀ ਲੋੜ ਪਵੇਗੀ ਅਤੇ ਇਹ ਸਿੱਖਿਅਤ ਕਾਮੇ ਆਈਟੀਆਈ ਵਰਗੀਆਂ ਸੰਸਥਾਵਾਂ ਹੀ ਪੈਦਾ ਕਰਨਗੀਆਂ। ਉਨਾਂ ਕਿਹਾ ਕਿ ਆਉਣ ਵਾਲਾ ਯੁੱਗ ਤਕਨੀਕ ਦਾ ਯੁੱਗ ਹੈ, ਇਸ ਲਈ ਸਿਰਫ ਤਕਨੀਕੀ ਸਿੱਖਿਆ ਪ੍ਰਾਪਤ ਨੌਜਵਾਨ ਹੀ ਹਰ ਖੇਤਰ ਵਿੱਚ ਅੱਗੇ ਵਧਣ ਦੇ ਯੋਗ ਹੋਣਗੇ। ਸੰਸਥਾ ਦੀ ਪਿ੍ਰੰਸੀਪਲ ਸ੍ਰੀਮਤੀ ਰਿਤੂ ਸ਼ਰਮਾ ਨੇ ਕਿਹਾ ਕਿ ਅਜਿਹੇ ਸੈਮੀਨਾਰ ਤਕਨੀਕੀ ਸਿੱਖਿਆ ਅਤੇ ਰੋਜਗਾਰ ਸਬੰਧੀ ਜਨਰਲ ਗਿਆਨ ਹਾਸਲ ਕਰਨ ਲਾਹੇਵੰਦ ਸਾਬਤ ਹੁੰਦੇ ਹਨ। ਚੇਅਰਮੈਨ ਸ੍ਰੀ ਰਾਜ ਕਿ੍ਰਸ਼ਨ ਸ਼ਰਮਾ ਨੇ ਸਿਖਿਆਰਥੀਆਂ ਨੂੰ ਸੈਮੀਨਾਰ ਵਿਚੋਂ ਮਿਲੇ ਗਿਆਨ ਨੂੰ ਆਪਣੀ ਜਿੰਦਗੀ ਵਿੱਚ ਲਾਗੂ ਕਰਨ ਦੀ ਪ੍ਰੇਰਣਾ ਦਿੱਤੀ। ਸੈਮੀਨਾਰ ਦੌਰਾਨ ਸਿਖਿਆਰਥੀਆਂ ਨੇ ਵੀ ਰੋਜਗਾਰ ਅਤੇ ਤਕਨੀਕੀ ਸਿੱਖਿਆ ਸਬੰਧੀ ਚਰਚਾ ਵਿੱਚ ਭਾਗ ਲੈਦਿਆਂ ਕੀ ਅਹਿਮ ਸਵਾਲ ਪੁੱਛੇ।
ਫੋਟੋ: ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਤਕਨੀਕੀ ਸਿੱਖਿਆ ਦੇ ਮਾਹਰ ਸ੍ਰੀ ਜੇ ਕੇ ਸ਼ਰਮਾਂ।

Tags: krishan garg gurvinder singh
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration