"/> ਯੂਥ ਕਾਂਗਰਸੀ ਆਗੂ ਕਮਲਜੀਤ ਬਰਾੜ ਦੇ ਯਤਨਾਂ ਸਦਕਾ ਵਿਦਿਆਰਥਣ ਨੇ ਫਿਰ ਸ਼ੁਰੂ ਕੀਤੀ ਪ੍ਹੜਾਈ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਯੂਥ ਕਾਂਗਰਸੀ ਆਗੂ ਕਮਲਜੀਤ ਬਰਾੜ ਦੇ ਯਤਨਾਂ ਸਦਕਾ ਵਿਦਿਆਰਥਣ ਨੇ ਫਿਰ ਸ਼ੁਰੂ ਕੀਤੀ ਪ੍ਹੜਾਈ

Published On: punjabinfoline.com, Date: Sep 12, 2017

ਤਲਵੰਡੀ ਸਾਬੋ, 12 ਸਤੰਬਰ (ਗੁਰਜੰਟ ਸਿੰਘ ਨਥੇਹਾ)- ਹਲਕੇ ਦੇ ਪਿੰਡ ਲੇਲੇਵਾਲਾ ਦੀ ਇੱਕ ਗਰੀਬ ਲੋੜਵੰਦ ਪਰਿਵਾਰ ਨਾਲ ਸਬੰਧਤ ਵਿਦਿਆਰਥਣ ਲਈ ਉਸ ਸਮੇਂ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਆਸ ਜਾਗ ਪਈ ਜਦੋ ਯੂਥ ਕਾਂਗਰਸ ਦੇ ਨਵ-ਨਿਯੁਕਤ ਮੁੱਖ ਬੁਲਾਰੇ, ਸੀਨੀਅਰ ਯੂਥ ਕਾਂਗਰਸੀ ਆਗੂ ਤੇ ਸਮਾਜ ਸੇਵੀ ਕਮਲਜੀਤ ਬਰਾੜ ਨੇ ਸ਼ੋਸ਼ਲ ਮੀਡੀਆ 'ਤੇ ਵਿਦਿਆਰਥਣ ਦੀ ਮੱਦਦ ਦੀ ਅਪੀਲ ਪੜ੍ਹਦਿਆਂ ਬਾਰਵ੍ਹੀਂ ਤੋਂ ਅੱਗੇ ਦੀ ਪੜ੍ਹਾਈ ਕਰਨ ਲਈ ਸਾਰੀ ਹੀ ਫੀਸ ਭੇਜ ਦਿੱਤੀ।
ਜਾਣਕਾਰੀ ਮੁਤਾਬਿਕ ਪਿੰਡ ਲੇਲੇਵਾਲਾ ਦੀ ਵਿਦਿਆਰਥਣ ਸੱਤਿਆਵੰਤੀ ਜੋ ਕਿ ਬਾਰਵ੍ਹੀਂ 'ਚੋਂ 75 ਪ੍ਰਤੀਸ਼ਤ ਅੰਕ ਲੈ ਕੇ ਅਵੱਲ ਰਹੀ ਸੀ ਪ੍ਰੰਤੂ ਘਰ ਦੀ ਹਾਲਤ ਠੀਕ ਨਾ ਹੋਣ ਕਾਰਨ ਅੱਗੇ ਬੀ. ਏ ਦੀ ਪੜ੍ਹਾਈ ਕਰਨ ਤੋਂ ਅਸਰੱਥ ਸੀ। ਉਕਤ ਲੜਕੀ ਦੇ ਮਨ 'ਚ ਪੜ੍ਹਣ ਦਾ ਚਾਅ ਹੋਣ ਕਾਰਨ ਬੀ. ਏ ਦੀਆਂ ਕਿਤਾਬਾਂ ਲਿਆ ਕੇ ਘਰ ਬੈਠੀ ਹੀ ਪੜ੍ਹ ਰਹੀ ਸੀ। ਪਿੰਡ ਦੇ ਸਮਾਜ ਸੇਵੀ ਨੌਜਵਾਨ ਹਰਜਿੰਦਰ ਸਿੱਧੂ ਨੇ ਉਸਦੀ ਆਰਥਿਕ ਮੱਦਦ ਲਈ ਸਹਿਯੋਗੀਆਂ ਨਾਲ ਰਾਬਤਾ ਕਾਇਮ ਕੀਤਾ। ਬਾਬਾ ਧਰਮਦਾਸ ਕੰਨਿਆ ਮਹਾਂਵਿਦਿਆਲਾ ਲੇਲੇਵਾਲਾ ਵੱਲੋਂ ਉਸ ਲੜਕੀ ਦਾ ਦਾਖਲਾ ਅਤੇ ਸਾਰੀ ਸਲਾਨਾ ਫੀਸ ਮਾਫ ਕਰ ਦਿੱਤੀ ਗਈ, ਪ੍ਰੰਤੂ ਯੂਨੀਵਰਸਿਟੀ ਦੀਆਂ ਫੀਸਆਂ ਭੇਜਣੀਆਂ ਬਾਕੀ ਸਨ। ਲਾਈ ਗਈ ਮੱਦਦ ਦੀ ਗੁਹਾਰ ਦਾ ਪਾ ਲਗਦਿਆਂ ਹੀ ਯੂਥ ਕਾਂਗਰਸ ਦੇ ਮੁੱਖ ਬੁਲਾਰੇ ਕਮਲਜੀਤ ਬਰਾੜ ਨੇ ਯੂਨੀਵਰਸਿਟੀ ਦੀਆਂ ਰਜਿਸਟ੍ਰੇਸ਼ਨ ਤੇ ਪ੍ਰੀਖਿਆ ਫੀਸਾਂ ਦੀ ਸਾਰੀ ਰਕਮ 6700 ਰੁਪਏ ਬੈਂਕ ਖਾਤੇ ਰਾਹੀਂ ਭੇਜ ਦਿੱਤੀ ਹੈ ਜਿਸ ਦੇ ਚਲਦਿਆਂ ਵਿਦਿਆਰਥਣ ਨੇ ਆਪਣੀ ਰੁਕੀ ਹੋਈ ਪੜ੍ਹਾਈ ਸ਼ੁਰੂ ਕਰ ਦਿੱਤੀ ਹੈ।
ਪ੍ਰੈਸ ਨਾਲ ਫੋਨ 'ਤੇ ਖੁਸ਼ੀ ਜਾਹਿਰ ਕਰਦਿਆਂ ਯੂਥ ਆਗੂ ਕਮਲਜੀਤ ਬਰਾੜ ਨੇ ਕਿਹਾ ਕਿ ਮੈਨੂੰ ਇਸ ਬੱਚੀ ਦੀ ਪੜ੍ਹਾਈ 'ਚ ਮੱਦਦ ਕਰਨ ਦੀ ਜੋ ਸੇਵਾ ਮਿਲੀ ਹੈ ਮੈਂ ਇਸ ਲਈ ਵਾਹਿਗੁਰੂ ਦਾ ਰਿਣੀ ਹਾਂ। ਕਿਸੇ ਨੂੰ ਸਿੱਖਿਆ ਦੇਣ ਤੋਂ ਵੱਡਾ ਕੋਈ ਪੁੰਨ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੀਆਂ ਬਹੁਤ ਸਾਰੀਆਂ ਲੜਕੀਆਂ ਹਨ ਜੋ ਆਰਥਿਕ ਵਜ੍ਹਾ ਕਰਕੇ ਨਹੀਂ ਪੜ੍ਹ ਸਕਦੀਆਂ ਸੋ ਸਾਨੂੰ ਇੰਨ੍ਹਾਂ ਦੀ ਮੱਦਦ ਲਈ ਅੱਗੇ ਆਉਣਾ ਚਾਹੀਦਾ ਹੈ। ਬਾਬਾ ਧਰਮਦਾਸ ਕੰਨਿਆਂ ਮਹਾਂਵਿਦਿਆਲਾ ਦੇ ਪ੍ਰਿੰਸੀਪਲ ਮੈਡਮ ਗੁਰਪ੍ਰੀਤ ਕੌਰ ਸਿੱਧੂ ਤੇ ਸਮੂਹ ਸਟਾਫ ਅਤੇ ਲੜਕੀ ਦੇ ਮਾਪਿਆਂ ਵੱਲੋਂ ਇਸ ਆਰਥਿਕ ਮੱਦਦ ਲਈ ਯੂਥ ਆਗੂ ਕਮਲਜੀਤ ਬਰਾੜ ਦਾ ਧੰਨਵਾਦ ਕੀਤਾ ਗਿਆ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration