"/> ਪੰਚਾਇਤ ਯੂਨੀਅਨ ਦੇ ਵਿਰੋਧ ਕਾਰਨ ਪਿੰਡ ਬਲਿਆਲ ਵਿਖ ਕੋਈ ਵੀ ਅਧਿਕਾਰੀ ਨਹੀਂ ਪਹੰੁਚਿਆ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪੰਚਾਇਤ ਯੂਨੀਅਨ ਦੇ ਵਿਰੋਧ ਕਾਰਨ ਪਿੰਡ ਬਲਿਆਲ ਵਿਖ ਕੋਈ ਵੀ ਅਧਿਕਾਰੀ ਨਹੀਂ ਪਹੰੁਚਿਆ

ਪਿਛਲੇ ਸਾਲਾਂ ਦੌਰਾਨ ਕੀਤੇ ਕੰਮਾਂ ਦਾ ਰਿਕਾਰਡ ਚੈੱਕ ਕਰਨ ਲਈ ਆਉਣਾ ਸੀ ਮਹਿਕਮੇ ਨੇ
Published On: punjabinfoline.com, Date: Sep 12, 2017

ਭਵਾਨੀਗੜ, 12 ਸਤੰਬਰ ( ਗੁਰਵਿੰਦਰ ਰੋਮੀ ਭਵਾਨੀਗੜ ) -ਇੱਥੋਂ ਨੇੜਲੇ ਪਿੰਡ ਬਲਿਆਲ ਵਿਖੇ ਸਾਬਕਾ ਸਰਪੰਚ ਨਰਿੰਦਰ ਸਿੰਘ ਵਲੋਂ ਪਿਛਲੇ ਸਾਲਾਂ ਦੌਰਾਨ ਕੀਤੇ ਕੰਮਾਂ ਦਾ ਰਿਕਾਰਡ ਚੈੱਕ ਕਰਨ ਲਈ ਅੱਜ ਪੰਚਾਇਤ ਯੂਨੀਅਨ ਦੇ ਵਿਰੋਧ ਕਾਰਨ ਕੋਈ ਵੀ ਪ੍ਰਸਾਸਨਿਕ ਅਧਿਕਾਰੀ ਚੈਕਿੰਗ ਕਰਨ ਨਹੀਂ ਪਹੁੰਚਿਆ। ਜਿਕਰਯੋਗ ਹੈ ਕਿ ਸਾਬਕਾ ਸਰਪੰਚ ਦੀ ਪੰਚਾਇਤ ਦੇ ਕੰਮਾਂ ਦੀ ਇਨਕੁਆਰੀ ਕਰਨ ਲਈ ਪਹਿਲਾਂ ਵੀ ਸਬੰਧਿਤ ਪੰਚਾਇਤੀ ਮਹਿਕਮੇ ਦਾ ਐਸ ਡੀ ਓ ਆਇਆ ਸੀ ਪਰ ਪੰਚਾਇਤ ਯੂਨੀਅਨ ਦੇ ਵਿਰੋਧ ਕਰਨ ਤੇ ਪੰਚਾਇਤੀ ਮਹਿਕਮੇ ਨੰੂ ਵਾਪਸ ਜਾਣਾ ਪਿਆ ਸੀ। ਇਸ ਸਬੰਧੀ ਅੱਜ ਵੀ ਜਾਂਚ ਕਰਨ ਪ੍ਰਸਾਸਨਿਕ ਅਧਿਕਾਰੀਆਂ ਨੇ ਆਉਣਾ ਸੀ ਪ੍ਰੰਤੂ ਪੰਚਾਇਤ ਯੂਨੀਅਨ ਪੰਜਾਬ ਤੇ ਪਿ੍ਰਤਪਾਲ ਸਿੰਘ ਕਾਕੜਾ ਸੂਬਾ ਮੀਤ ਪ੍ਰਧਾਨ, ਜਿਲਾ ਪ੍ਰਧਾਨ ਧਨਮਿੰਦਰ ਸਿੰਘ ਭੱਟੀਵਾਲ, ਬਲਾਕ ਪ੍ਰਧਾਨ ਜਸਵੀਰ ਸਿੰਘ ਨਰੈਣਗੜ ਦੀ ਹਾਜਰੀ ਵਿਚ ਇਕੱਠੇ ਹੋਏ ਪੰਚਾਂ-ਸਰਪੰਚਾਂ ਦੇ ਵਿਰੋਧ ਕਾਰਨ ਕੋਈ ਵੀ ਅਧਿਕਾਰੀ ਮੌਕੇ ਤੇ ਨਹੀਂ ਪਹੰੁਚਿਆ। ਧਨਮਿੰਦਰ ਸਿੰਘ ਭੱਟੀਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਸ ਸਮੇਂ ਵੀ ਐਸ ਡੀ ਓ ਪੰਚਾਇਤ ਨੇ ਸਹੀ ਪਾਏ ਜਾਣ ਤੇ ਵਰਤੋਂ ਸਰਟੀਫਿਕੇਟ ਦਿੱਤਾ ਪਰ ਅੱਜ ਉਹ ਐਕਸ਼ਨ ਬਣਕੇ ਸਾਬਕਾ ਸਰਪੰਚ ਦੁਆਰਾ ਰਿਕਾਰਡ ਤੇ ਕੰਮ ਚੈੱਕ ਕਰਨ ਆ ਰਿਹਾ ਸੀ। ਪੰਚਾਇਤ ਯੂਨੀਅਨ ਇਸਦਾ ਪੂਰਾ ਵਿਰੋਧ ਕਰਦੀ ਹੈ।
ਇਸ ਮੌਕੇ ਪੰਚਾਇਤ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਪਿ੍ਰਤਪਾਲ ਸਿੰਘ ਕਾਕੜਾ ਨੇ ਆਪਣੀ ਯੂਨੀਅਨ ਦਾ ਸਟੈਂਡ ਸਪੱਸ਼ਟ ਕਰਦਿਆਂ ਕਿਹਾ ਕਿ ਸਮੁੱਚੀ ਯੂਨੀਅਨ ਕਿਸੇ ਵੀ ਭਿ੍ਰਸ਼ਟ ਸਰਪੰਚ, ਪੰਚ ਦਾ ਸਾਥ ਨਹੀਂ ਦੇਵੇਗੀ ਪਰ ਸਹੀ ਕੰਮ ਕਰਨ ਵਾਲੇ ਅਕਾਲੀ ਸਰਪੰਚਾਂ ਨੰੂ ਜੇ ਕਾਂਗਰਸ ਸਰਕਾਰ ਨਜਾਇਜ ਤੰਗ ਕਰੇਗੀ ਤਾਂ ਯੂਨੀਅਨ ਸਰਪੰਚਾਂ ਦਾ ਪੂਰਾ ਸਾਥ ਦੇਵੇਗੀ। ਉਹਨਾਂ ਕਿਹਾ ਕਿ ਸਮੇਂ ਸਮੇਂ ਸਰਕਾਰ ਭਾਵੇਂ ਕਾਂਗਰਸ ਜਾਂ ਅਕਾਲੀ ਦਲ ਦੀ ਹੋਵੇ ਪ ਸਰਪੰਚਾਂ ਨੰੂ ਬੇਵਜਾ ਤੰਗ ਪ੍ਰੇਸ਼ਾਨ ਨਹੀਂ ਕਰਨਾ ਚਾਹੀਦਾ। ਉਨ੍ਹਾਂ ਸਮੂਹ ਪੰਚਾਂ ਅਤੇ ਸਰਪੰਚਾਂ ਨੰੂ ਇਕਮੁੱਠ ਹੋਣ ਲਈ ਵੀ ਕਿਹਾ। ਇਸ ਸਬੰਧੀ ਸਾਬਕਾ ਸਰਪੰਚ ਨਰਿੰਦਰ ਸਿੰਘ ਨੇ ਕਿਹਾ ਕਿ ਹੁਣ ਪੰਜਾਬ ਵਿਚ ਕਾਂਗਰਸ ਸਰਕਾਰ ਹੋਣ ਕਰਕੇ ਮੈਨੰੂ ਅਕਾਲੀ ਦਲ ਦਾ ਸਰਪੰਚ ਹੋਣ ਕਰਕੇ ਮੇਰੀ ਇਨਕੁਆਰੀ ਕਰਨਾ ਚਾਹੰੁਦੇ ਹਨ।
ਇਸ ਮੌਕੇ ਦਵਿੰਦਰ ਸਿੰਘ, ਦਲਵੀਰ ਸਿੰਘ, ਸੁਰਜੀਤ ਸਿੰਘ, ਨਰਿੰਦਰ ਬਲਿਆਲ, ਨੈਬ ਸਿੰਘ ਸਰਪੰਚ, ਦਰਸ਼ਨ ਸਿੰਘ, ਕਰਮਜੀਤ ਸਿੰਘ, ਚੰਦ ਸਿੰਘ, ਨੇਤਰਪਾਲ ਸਿੰਘ ਆਦਿ ਸਾਬਕਾ ਸਰਪੰਚ ਹਾਜਰ ਸਨ।
ਪੰਚਾਇਤ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਪਿ੍ਰਤਪਾਲ ਸਿੰਘ ਕਾਕੜਾ ਸਰਪੰਚਾਂ ਨੰੂ ਸੰਬੋਧਨ ਕਰਦੇ

Tags: krishan garg gurvinder singh
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration