"/> ਐਫ.ਸੀ.ਆਈ. ਮੈਨੇਜਮੈਂਟ ਖਿਲਾਫ ਕਰਮਚਾਰੀਆਂ ਨੇ ਕੀਤੀ ਨਾਅਰੇਬਾਜ਼ੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਐਫ.ਸੀ.ਆਈ. ਮੈਨੇਜਮੈਂਟ ਖਿਲਾਫ ਕਰਮਚਾਰੀਆਂ ਨੇ ਕੀਤੀ ਨਾਅਰੇਬਾਜ਼ੀ

Published On: punjabinfoline.com, Date: Sep 12, 2017

ਸੰਗਰੂਰ,12 ਸਤਬੰਰ (ਸਪਨਾ ਰਾਣੀ) ਭਾਰਤੀ ਖਾਧ ਨਿਗਮ ਦੇ ਕਰਮਚਾਰੀਆਂ ਵੱਲੋਂ ਬੀ.ਕੇ.ਕੇ. ਦੇ ਕੌਮੀ ਜਨਰਲ ਸਕੱਤਰ ਰਜਿੰਦਰਪਾਲ ਸਿੰਘ ਭੱਲੂ ਦੀ ਅਗਵਾਈ ਹੇਠ ਜ਼ਿਲ੍ਹਾ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ | ਇਸ ਮੌਕੇ ਭੱਲੂ ਨੇ ਕਿਹਾ ਕਿ ਇਹ ਧਰਨਾ ਪੂਰੇ ਭਾਰਤ ਦੇ ਹਰ ਰਾਜ ਦੇ ਜ਼ਿਲ੍ਹਾ ਹੈੱਡਕੁਆਟਰ ਦੇ ਦਫ਼ਤਰਾਂ ਅੱਗੇ ਦਿੱਤਾ ਗਿਆ ਹੈ | ਕਰਮਚਾਰੀਆਂ ਵੱਲੋਂ ਦੁਪਹਿਰ ਦੇ ਧਰਨੇ ਮੌਕੇ ਦਿੱਤੇ ਇਸ ਧਰਨੇ ਦੌਰਾਨ ਸ੍ਰੀ ਭੱਲੂ ਨੇ ਪੀ.ਐਸ.ਆਈ. ਵਿੱਚ ਐਫ.ਸੀ.ਆਈ. ਮੈਨੇਜਮੈਂਟ ਵੱਲੋਂ ਅਣਉੱਚਿਤ ਤਰੀਕੇ ਨਾਲ ਕੀਤੀ ਕਟੌਤੀ ਦਾ ਵਿਰੋਧ ਕਰਦਿਆਂ ਕਿਹਾ ਕਿ ਯੂਨੀਅਨ ਓਵਰ ਟਾਈਮ ਅਲਾਊਸ ਨੂੰ ਦੈਨਿਕ ਭੱਤਿਆਂ ਵਿੱਚ ਸ਼ਾਮਲ ਕਰਨ ਦਾ ਵਿਰੋਧ ਕਰਦਿਆਂ ਮੁੱਖ ਦਫ਼ਤਰ ਵੱਲੋਂ ਜਾਰੀ ਪੱਤਰ ਨੂੰ ਵੀ ਚੁਨੌਤੀ ਦੇਵੇਗੀ | ਇਸ ਮੌ1ਕੇ ਸ੍ਰੀ ਰਕੇਸ਼ ਕੁਮਾਰ, ਕੇ.ਕੇ. ਕੱਕੜ, ਬਲਵਿੰਦਰ ਦਾਸ, ਪਿਆਰਾ ਸਿੰਘ, ਮਹੇਸ਼ ਚੰਦਰ ਮੀਨਾ, ਬਹਾਦਰ ਸਿੰਘ, ਕੀਰਤ ਸਿੰਘ, ਮਨਦੀਪ ਸਿੰਘ, ਰਿਤੇਸ਼ ਕੁਮਾਰ, ਦੀਪਕ ਸ਼ਰਮਾ ਵੀ ਮੌਜੂਦ ਸਨ |

Tags: sapna rani sangrur
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration