"/> ਚੋਰ ਆਂਗਣਵਾੜੀ ਸੈਂਟਰ ਦਾ ਸਾਮਾਨ ਲੈ ਕੇ ਹੋਏ ਫ਼ਰਾਰ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਚੋਰ ਆਂਗਣਵਾੜੀ ਸੈਂਟਰ ਦਾ ਸਾਮਾਨ ਲੈ ਕੇ ਹੋਏ ਫ਼ਰਾਰ

Published On: punjabinfoline.com, Date: Sep 12, 2017

ਸੰਗਰੂਰ,12 ਸਤੰਬਰ (ਸਪਨਾ ਰਾਣੀ) ਸਥਾਨਕ ਨਵੀਂ ਅਨਾਜ ਮੰਡੀ ਲਾਗੇ ਵਾਰਡ ਨੰਬਰ 21 ਵਿਚ ਸਥਿਤ ਆਂਗਣਵਾੜੀ ਸੈਂਟਰ ਵਿੱਚੋਂ ਕੁੱਝ ਵਿਅਕਤੀਆਂ ਵੱਲੋਂ ਸਾਰਾ ਅਨਾਜ ਤੇ ਸਿਲੰਡਰ ਤੋਂ ਇਲਾਵਾ ਪਿਆ ਹੋਰ ਸਾਰਾ ਸਾਮਾਨ ਚੋਰੀ ਕੀਤੇ ਜਾਣ ਦਾ ਸਮਾਚਾਰ ਹੈ | ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਿਟੀ ਸੰਗਰੂਰ ਦੇ ਹੌਲਦਾਰ ਰਜਿੰਦਰ ਸਿੰਘ ਨੇ ਦੱਸਿਆ ਕਿ ਆਂਗਣਵਾੜੀ ਵਰਕਰ ਮੀਨੂ ਰਾਣੀ ਵੱਲੋਂ ਥਾਣਾ ਸਿਟੀ ਸੰਗਰੂਰ ਵਿਖੇ ਦਰਖ਼ਾਸਤ ਦਿੱਤੀ ਗਈ ਸੀ ਕਿ ਰੋਜ਼ਾਨਾ ਵਾਂਗ ਜਦ ਉਹ 11 ਸਤੰਬਰ ਦੀ ਸਵੇਰ 8 ਕੁ ਵਜੇ ਸੈਂਟਰ ਵਿਖੇ ਪਹੁੰਚੀ ਤਾਂ ਗੇਟ ਦਾ ਜਿੰਦਾ ਟੁੱਟਾ ਪਿਆ ਸੀ ਅਤੇ ਸਾਰੀਆਂ ਅਲਮਾਰੀਆਂ ਖੁੱਲ੍ਹੀਆਂ ਪਈਆਂ ਸਨ | ਸੈਂਟਰ ਵਿੱਚ ਪਈਆਂ ਚੀਨੀ, ਚਾਵਲ, ਕਣਕ ਆਦਿ ਵਾਲੀਆਂ ਸਾਰੀਆਂ ਢੋਲੀਆਂ ਖ਼ਾਲੀ ਸਨ ਅਤੇ ਸੈਂਟਰ ਵਿੱਚ ਪਿਆ ਗੈਸ ਸਿਲੰਡਰ ਅਤੇ ਰੈਗੂਲੇਟਰ ਵੀ ਉੱਥੇ ਮੌਜੂਦ ਨਹੀਂ ਸੀ | ਜਾਂਚ ਅਧਿਕਾਰੀ ਨੇ ਦੱਸਿਆ ਕਿ ਆਂਗਣਵਾੜੀ ਮੁਲਾਜ਼ਮ ਮੀਨੂ ਰਾਣੀ ਦੇ ਬਿਆਨਾਂ ਦੇ ਆਧਾਰ ਉੱਤੇ ਥਾਣਾ ਸਿਟੀ ਵਿਖੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਅਰੰਭ ਦਿੱਤੀ ਗਈ ਹੈ |

Tags: sapna rani sangrur
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration