"/> ਬਲਾਕ ਪੱਧਰੀ ਖੇਡਾਂ ਦੌਰਾਨ ਸੀਂਗੋ ਸੈਂਟਰ ਨੇ ਬਾਲੀਵਾਲ ਅਤੇ ਲੰਬੀ ਛਾਲ 'ਚ ਮਾਰੀ ਬਾਜੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਬਲਾਕ ਪੱਧਰੀ ਖੇਡਾਂ ਦੌਰਾਨ ਸੀਂਗੋ ਸੈਂਟਰ ਨੇ ਬਾਲੀਵਾਲ ਅਤੇ ਲੰਬੀ ਛਾਲ 'ਚ ਮਾਰੀ ਬਾਜੀ

Published On: punjabinfoline.com, Date: Sep 14, 2017

ਤਲਵੰਡੀ ਸਾਬੋ, 14 ਸਤੰਬਰ (ਗੁਰਜੰਟ ਸਿੰਘ ਨਥੇਹਾ)- ਖੇਡ ਵਿਭਾਗ ਵਲੋਂ ਕਰਵਾਈਆਂ ਗਈਆਂ ਬਲਾਕ ਪੱਧਰੀ ਸਕੂਲੀ ਖੇਡਾਂ ਵਿੱਚ ਸੀਂਗੋ ਸੈਂਟਰ ਦੀਆਂ ਟੀਮਾਂ 'ਚ ਸਰਕਾਰੀ ਪ੍ਰਾਇਮਰੀ ਸਕੂਲ ਭਗਵਾਨਪੁਰਾ ਦੀ ਟੀਮ ਨੇ ਬਾਲੀਵਾਲ 'ਚ ਬਾਜੀ ਮਾਰ ਕੇ ਬਲਾਕ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।
ਉਕਤ ਖੇਡਾਂ ਦੌਰਾਨ ਹੋਈਆਂ ਪ੍ਰਾਪਤੀਆਂ ਬਾਰੇ ਜਣਕਾਰੀ ਸਾਂਝੀ ਕਰਦਿਆਂ ਉਕਤ ਸਕੂਲ ਦੇ ਸੈਂਟਰ ਖੇਡਾਂ ਦੇ ਇੰਚਾਰਜ ਮਾ. ਜਗਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਬਾਲੀਵਾਲ ਦੀ ਟੀਮ ਨੇ ਸੈਂਟਰ ਖੇਡਾਂ ਵਿੱਚ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ ਅਤੇ ਅੱਜ ਪਿੰਡ ਜੋਧਪੁਰ ਪਾਖਰ ਦੇ ਸਕੂਲ ਵਿੱਚ ਹੋਏ ਮੁਕਾਬਲਿਆਂ ਦੌਰਾਨ ਸੈਂਟਰ ਰਾਮਾਂ ਮੰਡੀ ਦੀ ਟੀਮ ਨਾਲ ਹੋਏ ਫਸਵੇਂ ਮੁਕਾਬਲੇ ਦੌਰਾਨ 3-1 ਦੇ ਫਰਕ ਨਾਲ ਮੈਚ ਜਿੱਤਿਆ। ਇਸੇ ਤਰ੍ਹਾਂ ਹੀ ਉਹਨਾਂ ਦੇ ਹੀ ਸਕੂਲ ਦੇ ਵਿਦਿਆਰਥੀ ਕੇਸਰ ਸਿੰਘ ਨੇ ਲੰਬੀ ਛਾਲ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਆਪਣਾ, ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ। ਮਾ. ਜਗਦੀਪ ਸਿੰਘ ਨੇ ਜਿੱਥੇ ਉਕਤ ਖਿਡਾਰੀਆਂ ਨੂੰ ਵਧਾਈ ਦਿੱਤੀ ਉੱਥੇ ਸੈਂਟਰ ਦੇ ਸਾਰੇ ਸਟਾਫ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ ਬਾਲੀਵਾਲ ਦੀ ਟੀਮ ਅਤੇ ਲੰਬੀ ਛਾਲ ਮਾਰਨ ਵਾਲੇ ਖਿਡਾਰੀ ਨੂੰ ਟੂਰਨਾਮੈਂਟ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਮੈਡਲਾਂ ਅਤੇ ਸ਼ੀਲਡ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਂਗੋ ਸੈਂਟਰ ਇੰਚਾਰਜ ਅਰਸ਼ਦੀਪ ਸਿੰਘ ਸੀਂਗੋ, ਗੁਰਜੀਤ ਸਿੰਘ, ਹਰਵਿੰਦਰ ਸਿੰਘ ਡੀ ਪੀ ਈ ਲਹਿਰੀ, ਮਨਜੀਤ ਸਿੰਘ ਨਥੇਹਾ ਅਤੇ ਬੀਰਬਲ ਸਿੰਘ ਸਰਾਂ ਮੌਜ਼ੂਦ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration