"/> ਗ਼ੈਰ ਮਾਨਤਾ ਪ੍ਰਾਪਤ ਗੁਜਰਾਤੀ ਨਰਮੇ ਨੇ ਪਾਇਆ ਕਿਸਾਨੀ ਨੂੰ ਖੁਦਕਸ਼ੀਆਂ ਦੇ ਰਾਹ , ਗੁਜਰਾਤੀ ਬੀਜ਼ ਖਰੀਦਣ ਤੋਂ ਕੀਤੀ ਕਿਸਾਨਾਂ ਨੇ ਤੌਬਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਗ਼ੈਰ ਮਾਨਤਾ ਪ੍ਰਾਪਤ ਗੁਜਰਾਤੀ ਨਰਮੇ ਨੇ ਪਾਇਆ ਕਿਸਾਨੀ ਨੂੰ ਖੁਦਕਸ਼ੀਆਂ ਦੇ ਰਾਹ , ਗੁਜਰਾਤੀ ਬੀਜ਼ ਖਰੀਦਣ ਤੋਂ ਕੀਤੀ ਕਿਸਾਨਾਂ ਨੇ ਤੌਬਾ

Published On: punjabinfoline.com, Date: Sep 25, 2017

ਤਲਵੰਡੀ ਸਾਬੋ, 25 ਸਤੰਬਰ (ਗੁਰਜੰਟ ਸਿੰਘ ਨਥੇਹਾ)- ਭਾਵੇਂ ਕਿ ਪੰਜਾਬ ਅੰਦਰਲੇ ਨਰਮਾ ਪੱਟੀ ਖੇਤਰ ਵਿੱਚ ਸਮੇਂ ਸਮੇਂ 'ਤੇ ਕਿਸਾਨਾਂ ਨੂੰ ਨਰਮੇ ਦੇ ਹਰ ਪੱਖ ਤੋਂ ਗਾਹੇ-ਵਗਾਹੇ ਜਾਣੂੰ ਕਰਵਾਇਆ ਜਾਂਦਾ ਹੈ, ਪਿੰਡਾਂ ਅੰਦਰ ਸਕਾਉੂਟ ਕੈਂਪਾਂ ਦਾ ਆਯੋਜਨ ਆਦਿ ਵੀ ਕੀਤਾ ਜਾਂਦਾ ਹੈ। ਨਦੀਨਾਂ ਦੇ ਖਾਤਮੇ ਲਈ ਇੱਕ ਖਾਸ ਵਿਉਤਵੰਦੀ ਤਹਿਤ ਅਫਸਰ ਨਿਯੁਕਤ ਕਰਨ ਦੇ ਨਾਲ ਨਾਲ ਸਰਕਾਰ ਦੁਆਰਾ ਸਰਵੇਅ ਟੀਮਾਂ ਦਾ ਵੀ ਗਠਨ ਕਰਕੇ ਚਿੱਟੀ ਮੱਖੀ ਅਤੇ ਹੋਰ ਕੀੜਿਆਂ ਬਾਰੇ ਰਿਪੋਰਟਾਂ ਇਕੱਠੀਆਂ ਕਰਕੇ ਆਪੋ ਆਪਣੇ ਆਹਲਾ ਅਫਸਰਾਂ ਤੱਕ ਪਹੁੰਚਾ ਰਹੇ ਹਨ ਪ੍ਰੰਤੂ ਇਸਦੇ ਦੇ ਚਲਦਿਆ ਫਿਰ ਵੀ ਕਿਸਾਨਾਂ ਦੀ ਫਸਲ ਕਿਸਾਨਾਂ ਨਾਲੋਂ ਦਿਨ ਪ੍ਰਤੀ ਦਿਨ ਨਾਤਾ ਤੋੜਦੀ ਜਾ ਰਹੀ ਹੈ ਜਿਸ ਦੀ ਵਜ੍ਹਾ ਕਰਕੇ ਹਰ ਰੋਜ ਸਰਕਾਰੀ ਅੰਕੜਿਆਂ ਮੁਤਾਬਿਕ ੪ ਕਿਸਾਨ ਪੰਜਾਬ ਅੰਦਰ ਖੁਦਕੁਸ਼ੀਆਂ ਦੀ ਭੇਂਟ ਚ੍ਹੜ ਰਹੇ ਹਨ। ਭਾਵੇਂ ਕਿ ਇਹਨਾਂ ਖੁਦਕੁਸ਼ੀਆਂ ਦੇ ਕਾਰਨ ਵੱਖੋ-ਵੱਖਰੇ ਹੋ ਸਕਦੇ ਹਨ ਜਾਂ ਹਨ ਵੀ ਪ੍ਰੰਤੂ ਜਿੱਥੇ ਘਟੀਆ ਕਿਸਮ ਦੀਆਂ ਕੀਟਨਾਸ਼ਕ ਦਵਾਈਆਂ ਅਤੇ ਆਪਣੀਆਂ ਜਰੂਰੀ ਅਤੇ ਗੈਰ ਜ਼ਰੂਰੀ ਲੋੜਾਂ ਦੀ ਪੂਰਤੀ ਲਈ ਲਏ ਚੁੱਕੇ ਗਏ ਕਰਜ਼ੇ ਦੀ ਪੰਡ ਦਾ ਬੋਝ ਵੀ ਖੁਦਕੁਸ਼ੀਆਂ ਦਾ ਕਾਰਨ ਬਣਦੇ ਹਨ ਉੱਥੇ ਸਭ ਤੋਂ ਵੱਡਾ ਕਾਰਨ ਕਿਸਾਨਾਂ ਨੂੰ ਘੱਟ ਖਰਚੇ 'ਤੇ ਚੰਗੀ ਉਪਜ ਦੇਣ ਦੇ ਨਾਂ 'ਤੇ ਪੈਕਿਟਾਂ 'ਚ ਬੰਦ ਕੀਤੇ ਗ਼ੈਰ ਮਾਨਤਾ ਪ੍ਰਾਪਤ ਗੁਜਰਾਤੀ ਨਰਮੇ ਦੇ ਦੋ ਨੰਬਰ ਵਿੱਚ ਬਿਨ੍ਹਾਂ ਬਿੱਲ 'ਤੇ ਵੇਚੇ ਜਾਣ ਵਾਲੇ ਬੀਜ਼ ਵੀ ਇੱਕ ਵੱਡਾ ਕਾਰਨ ਹੋ ਸਕਦਾ ਹੈ। ਖੇਤਰ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੂੰ ਮਿਲ ਕੇ ਕੀਤੇ ਸਰਵੇਖਣ ਮੁਤਾਬਿਕ ਪਤਾ ਲੱਗਿਆ ਹੈ ਕਿ ਜਿੱਥੇ ਉਕਤ ਬਿਨਾਂ ਗਰੰਟੀ, ਬਿਨ੍ਹਾਂ ਬਿੱਲ ਵਾਲਾ ਨਰਮਾ ਖਰੀਦਣਾ ਕਿਸਾਨਾਂ ਦੀ ਵੱਡੀ ਅਣਗਹਿਲੀ ਹੈ ਉੱਥੇ ਬਹੁਤ ਵੱਡੀ ਗਲਤੀ ਵੀ ਕਹੀ ਜਾ ਸਕਦੀ ਹੈ। ਪ੍ਰੰਤੂ ਦੂਜੇ ਪਾਸੇ ਗੁਜਰਾਤ ਵਿੱਚ ਰੇਲਾਂ ਭਰ ਕੇ ਜਾਂਦੇ ਕਿਸਾਨਾਂ ਨੂੰ ਬੜੀਆਂ ਲੁਭਾਵਣੀਆਂ ਅਤੇ ਮਿੱਠੀਆਂ ਗੱਲਾਂ, ਵੀ ਆਈ ਪੀ ਕਿਸਮ ਦੀ ਆਓ-ਭਗਤ ਅਤੇ ਕਈ ਕਿਸਮ ਦੇ ਗਿਫਟ ਦੇ ਕੇ ਇਹ ਵੀ ਭੁਲਾ ਦਿੱਤਾ ਜਾਂਦਾ ਹੈ ਕਿ ਬੀਜ਼ ਦੀ ਖਰੀਦ ਦਾ ਬਿੱਲ ਲੈਣਾ ਕਿੰਨਾ ਜ਼ਰੂਰੀ ਹੁੰਦਾ ਹੈ। ਉਕਤ ਸਬੰਧੀ ਇੱਕ ਅਗਾਂਹ ਵਧੂ ਕਿਸਾਨ ਅਤੇ ਮਾਲਵਾ ਵੈਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਦੇ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਨੇ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਨੂੰ ਗੁਜਰਾਤੀ ਬੀਜ਼ ਕੰਪਨੀਆਂ ਦੇ ਦਲਾਲ ਗੁੰਮਰਾਹ ਕਰਕੇ ਗੁਜਰਾਤ ਲੈ ਜਾਂਦੇ ਹਨ ਅਤੇ ਉੱਥੇ 100 ਜਾਂ 200 ਰੁਪਏ ਸਸਤੇ ਬੀਜ਼ਾਂ ਦੇ ਭੁਲੇਖੇ ਨਕਲੀ ਬੀਜ਼ ਵੱਧ ਝਾੜ ਦੇਣ ਦੇ ਲਾਲਚ ਵੱਸ 500 ਤੋਂ 600 ਰੁਪਏ ਪੈਕਿਟ ਦੇ ਹਿਸਾਬ ਨਾਲ ਕਿਸਾਨ ਬੀਜ਼ਾਂ ਦੀਆਂ ਗੱਡੀਆਂ ਭਰ ਲਿਆਉਂਦੇ ਹਨ ਜਿਸ ਦੀ ਵਜ੍ਹਾ ਕਰਕੇ ਕਿਸਾਨ ਦੀ ਆਰਥਿਕ ਲੁੱਟ ਕਰਕੇ ਉਕਤ ਗ਼ੈਰ ਕਾਨੂੰਨੀ ਧੰਦਾ ਕਰਦੀਆਂ ਕੰਪਨੀਆਂ ਆਪਣੇ ਢਿੱਡ ਭਰ ਰਹੀਆਂ ਅਤੇ ਇੱਧਰ ਜਦੋਂ ਦੋ ਨੰਬਰ ਦਾ ਨਰਮਾ ਬੀਜ਼ ਕੇ ਉਸ 'ਤੇ ਲੱਖਾਂ ਦਾ ਖਰਚ ਕਰਕੇ ਵੀ ਕਿਸਾਨ ਦੇ ਪੱਲੇ ਕੱਖ ਨਹੀਂ ਪੈਂਦਾ ਤਾਂ ਕਿਸਾਨ ਕਰਜ਼ੇ ਦੇ ਬੋਝ ਨੂੰ ਨਾ ਸਹਾਰਦਾ ਹੋਇਆ ਖੁਦਕੁਸ਼ੀ ਕਰ ਬੈਠਦਾ ਹੈ। ਕਿਸਾਨ ਨੇ ਹੋਰ ਦੱਸਿਆ ਕਿ ਉਕਤ ਕਥਿਤ ਕੰਪਨੀਆਂ ਕਿਸਾਨਾਂ ਦੀ ਪੂਰੀ ਆਓ-ਭਗਤ ਕਰਨ ਦੇ ਨਾਲ ਨਾਲ ਆਉਂਦਿਆਂ ਕਿਸਾਨਾਂ ਨੂੰ ਕਈ ਕੰਪਨੀਆਂ ਬੀਜ਼ ਦੀ ਜਿਆਦਾ ਮਾਤਰਾ ਖਰੀਦਣ 'ਤੇ ਗਿਫਟ ਆਦਿ ਵੀ ਦੇ ਦਿੰਦੀਆਂ ਹਨ। ਪਿੰਡ ਲੇਲੇਵਾਲਾ ਦੇ ਕਿਸਾਨ ਜਗਜੀਤ ਸਿੰਘ ਨੇ ਦੱਸਿਆ ਕਿ ਉਸਦੇ ਰਿਸ਼ਤੇਦਾਰ ਗੁਜਰਾਤੀ ਬੀਜ਼ ਲੈ ਕੇ ਆਏ ਸਨ। ਜਿੰਨ੍ਹਾਂ ਨੇ ਦੋ ਏਕੜ ਦਾ ਬੀਜ਼ ਉਹਨਾਂ ਨੂੰ ਇਹ ਕਹਿਕੇ ਬੀਜਣ ਦੀ ਸ਼ਿਫਰਾਸ਼ ਕੀਤੀ ਕਿ ਇਸ ਵਾਰ ਉਹਨਾਂ ਨੇ ਸਾਰੇ ਪਿੰਡ 'ਚ ਇਹੀ ਬੀਜ਼ ਲਿਆ ਕੇ ਬੀਜ਼ਿਆ ਹੈ ਤੁਸੀਂ ਵੀ ਬੀਜ਼ ਕੇ ਦੇਖ ਲਵੋ। ਜਗਜੀਤ ਸਿੰਘ ਦੇ ਦੱਸਣ ਮੁਤਾਬਿਕ ਉਹਨਾਂ ਨੇ ਉਕਤ ਬੀਜ਼ ਬੀਜ਼ ਦਿੱਤਾ ਪ੍ਰੰਤੂ ਕੁੱਝ ਹੀ ਸਮੇਂ ਬਾਅਦ ਜਦੋਂ ਨਰਮਾ ਖਰਾਬ ਹੋ ਗਿਆ ਤਾਂ ਕੋਈ ਹੋਰ ਮਾਨਤਾ ਪ੍ਰਾਪਤ ਬੀਜ਼ ਬੀਜਣਾ ਪਿਆ। ਬਾਬਾ ਸਰਬੰਗੀ ਸਪੋਰਟਸ ਕਲੱਬ ਰਾਮਾਂ ਪਿੰਡ ਦੇ ਪ੍ਰਧਾਨ ਗੁਰਚੇਤ ਸਿੰਘ ਸਿੱਧੂ ਅਤੇ ਕੁੱਝ ਹੋਰ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਨੇ ਗੁਜਰਾਤੀ ਬੀਜ਼ ਲਿਆ ਕੇ ਬੀਜ਼ਿਆ ਸੀ ਜਿਸਦਾ ਝਾੜ ਮਸਾਂ ਹੀ ਇੱਕ ਤੋਂ ਡੇਢ੍ਹ ਕੁਇੰਟਲ ਤੱਕ ਹੋਵੇਗਾ ਅਤੇ ਖਰਚਾ ਬੇਹਿਸਾਬਾ ਕਰ ਦਿੱਤਾ ਹੈ। ਖਰਾਬ ਹੋਈ ਫਸਲ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਨਕਲੀ ਬੀਜ਼ਾਂ ਕਾਰਨ ਆਪਣੀ ਫਸਲ ਤੋਂ ਹੱਥ ਧੋ ਬੈਠੇ ਹਨ ਹੁਣ ਮੁੜ ਕਦੀ ਵੀ ਗੁਜਰਾਤੀ ਬੀਜ਼ ਨਹੀਂ ਬੀਜਣਗੇ। ਓਧਰ ਮਾਲਵਾ ਵੈਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਵੱਲੋਂ ਗੁਜਰਾਤ ਵਾਲੇ ਨਕਲੀ ਬੀਜ਼ਾਂ ਦੇ ਜਾਲ 'ਚੋਂ ਕੱਢਣ ਲਈ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਖੇਤੀਬਾੜੀ ਮਹਿਕਮੇ ਨਾਲ ਮਿਲ ਕੇ ਲਗਾਏ ਜਾ ਰਹੇ ਕੈਂਪਾਂ ਦੌਰਾਨ ਕਲੱਬ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਕਿਸਾਨ ਮਹਿਕਮੇ ਦੀ ਸਿਫਾਰਸ਼ ਅਨੁਸਾਰ ਬੀਜ਼ ਖਰੀਦਣ ਅਤੇ ਨਕਲੀ ਗੁਜਰਾਤੀ ਬੀਜ਼ਾਂ ਦੇ ਉਲਝੇਵੇਂ ਵਿੱਚ ਨਾ ਫਸਣ। ਖੇਤੀਬਾੜੀ ਮਹਿਕਮੇ ਦੇ ਅਧਿਕਾਰੀ ਬਲੌਰ ਸਿੰਘ ਏ ਈ ਓ ਤਲਵੰਡੀ ਸਾਬੋ ਨੇ ਭਾਵੇਂ ਇਹ ਗੱਲ ਵੀ ਮੰਨੀ ਕਿ ਮਹਿਕਮੇ ਕੋਲ ਸਟਾਫ ਦੀ ਕਮੀ ਹੋਣ ਕਾਰਨ ਕਿਸਾਨਾਂ ਨੂੰ ਪੂਰਨ ਤੌਰ 'ਤੇ ਜਾਗਰੂਕ ਕਰਨ 'ਚ ਕਮੀ ਰਹੀ ਹੈ ਪ੍ਰੰਤੂ ਉਹਨਾਂ ਦਾ ਇਹ ਵੀ ਮੰਨਣਾ ਹੈ ਕਿ ਗ਼ੈਰ ਮਾਨਤਾ ਪ੍ਰਾਪਤ ਗੁਜਰਾਤੀ ਨਰਮੇ ਨੇ ਪੰਜਾਬ ਦੀ ਕਿਸਾਨੀ ਨੂੰ ਕੰਗਾਲ ਕਰ ਦਿੱਤਾ ਹੈ। ਮਾਹਿਰਾਂ ਅਨੁਸਾਰ ਇਸ ਵਾਰ 95 ਪ੍ਰਤੀਸ਼ਤ ਉਹਨਾਂ ਕਿਸਾਨਾਂ ਦਾ ਨੁਕਾਸਨ ਹਇਆ ਹੈ ਜਿੰਨ੍ਹਾਂ ਨੇ ਗੁਜਰਾਤ ਤੋਂ ਬੀਜ਼ ਲਿਆਂਦਾ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਨਤਾ ਪ੍ਰਾਪਤ ਬੀਜ਼ ਖਰੀਦ ਕੇ ਹੀ ਫਸਲ ਦੀ ਬਿਜਾਈ ਕੀਤੀ ਜਾਵੇ ਤਾਂ ਕਿ ਖੁਦਕੁਸ਼ੀਆਂ ਦੇ ਰਾਹ ਪਏ ਪੰਜਾਬ ਦੇ ਕਿਸਾਨ ਅਤੇ ਕਿਸਾਨੀ ਨੂੰ ਬਚਾਇਆ ਜਾ ਸਕੇ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration