"/> 'ਪੰਜ ਸੱਸਿਆਂ' ਨੂੰ ਸਮਰਪਿਤ ਸਾਹਿਤ ਸਭਾ ਦਾ ਕੀਤਾ ਗਠਨ, ਬਲਵੰਤ ਸਿੰਘ ਕੋਠਾਗੁਰੂ ਸਰਪ੍ਰਸਤ ਅਤੇ ਹਰਗੋਬਿੰਦ ਸਿੰਘ ਸ਼ੇਖਪੁਰੀਆ ਪ੍ਰਧਾਨ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

'ਪੰਜ ਸੱਸਿਆਂ' ਨੂੰ ਸਮਰਪਿਤ ਸਾਹਿਤ ਸਭਾ ਦਾ ਕੀਤਾ ਗਠਨ, ਬਲਵੰਤ ਸਿੰਘ ਕੋਠਾਗੁਰੂ ਸਰਪ੍ਰਸਤ ਅਤੇ ਹਰਗੋਬਿੰਦ ਸਿੰਘ ਸ਼ੇਖਪੁਰੀਆ ਪ੍ਰਧਾਨ

Published On: punjabinfoline.com, Date: Sep 30, 2017

ਤਲਵੰਡੀ ਸਾਬੋ, 30 ਸਤੰਬਰ (ਗੁਰਜੰਟ ਸਿੰਘ ਨਥੇਹਾ)- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਰੋਸਾਏ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਤੇ ਗੁਰੂ ਕਾਸ਼ੀ ਸਾਹਿਤ ਅਕਾਦਮੀ ਸਥਾਪਤ ਕਰਨ ਦੀ ਕੜੀ ਵਜੋਂ ਇੱਕ ਇਤਿਹਾਸਕ ਕਦਮ ਹੋਰ ਅੱਗੇ ਪੁੱਟਦਿਆਂ 'ਪੰਜ ਸੱਸਿਆਂ' ਨੂੰ ਸਮਰਪਿਤ 'ਸਿਹਤ-ਸਿਖਿਆ-ਸਭਿਆਚਾਰ-ਸਮਾਜ ਸੇਵਾ-ਸਾਹਿਤ ਸਭਾ ਦਮਦਮਾ ਸਾਹਿਬ'ਦਾ ਗਠਨ ਕੀਤਾ ਗਿਆ ਜੋ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਰਜਿ: ਚੰਡੀਗੜ੍ਹ ਨਾਲ ਸਬੰਧਤ ਕੀਤੀ ਗਈ ਹੈ।ਨਵੀਂ ਗਠਿਤ ਕੀਤੀ ਸਭਾ ਦੇ ਸਰਪ੍ਰਸਤ ਉੱਘੇ ਇਤਿਹਾਸਕਾਰ ਤੇ ਸਾਹਿਤਕਾਰ ਲੇਖਕ ਗਿਆਨੀ ਬਲਵੰਤ ਸਿੰਘ ਕੋਠਾਗੁਰੂ ਜਦੋਂ ਕਿ ਪ੍ਰਧਾਨ ਚੌਦਾਂ ਕਿਤਾਬਾਂ ਦੇ ਲੇਖਕ ਸਾਹਿਤਕਾਰ ਤੇ ਪੱਤਰਕਾਰ ਹਰਗੋਬਿੰਦ ਸਿੰਘ ਸ਼ੇਖਪੁਰੀਆ ਨੂੰ ਬਣਾਇਆ ਗਿਆ ਹੈ। ਸਭਾ ਦੇ ਨਵ-ਨਿਰਵਾਚਤ ਪ੍ਰਧਾਨ ਦੇ ਗ੍ਰਹਿ ਵਿਖੇ ਹੋਈ ਪਲੇਠੀ ਮੀਟਿੰਗ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ ਰਜਿ: ਚੰਡੀਗੜ੍ਹ ਦੇ ਸਕੱਤਰ ਕਰਮ ਸਿੰਘ ਵਕੀਲ ਦੀ ਸਹਿਮਤੀ ਨਾਲ ਡਾ. ਕੁਮਾਰ ਸੁਸ਼ੀਲ ਪ੍ਰੋ. ਯਾਦਵਿੰਦਰਾ ਇੰਜੀਨੀਅਰ ਕਾਲਜ ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ ਨੂੰ ਮੀਤ ਪ੍ਰਧਾਨ, ਡਾ.ਹਰਪ੍ਰੀਤ ਕੌਰ ਐਸੋਸੀਏਟ ਪ੍ਰੋਫੈਸਰ ਪੰਜਾਬੀ ਵਿਭਾਗ ਗੁਰੂ ਕਾਸ਼ੀ ਯੂਨੀਵਰਸਿਟੀ ਦਮਦਮਾ ਸਾਹਿਬ ਨੂੰ ਸਕੱਤਰ, ਡਾ. ਮਨਮਿੰਦਰ ਕੌਰ ਅਸਿਸਟੈਂਟ ਪ੍ਰੋਫੈਸਰ ਪੰਜਾਬੀ ਵਿਭਾਗ ਗੁਰੂ ਕਾਸ਼ੀ ਕਾਲਜ ਦਮਦਮਾ ਸਾਹਿਬ ਨੂੰ ਮੁੱਖ ਸਲਾਹਕਾਰ, ਪ੍ਰੋ. ਵੀਰਪਾਲ ਕੌਰ ਅਸਿਸਟੈਂਟ ਪ੍ਰੋਫੈਸਰ ਪੰਜਾਬੀ ਵਿਭਾਗ ਗੁਰੂ ਕਾਸ਼ੀ ਕਾਲਜ ਦਮਦਮਾ ਸਾਹਿਬ ਨੂੰ ਸਲਾਹਕਾਰ, ਮਾ. ਬਲਜਿੰਦਰ ਜੌੜਕੀਆਂ ਜਿਲ੍ਹਾ ਕੋਆਰਡੀਨੇਟਰ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਮਾਨਸਾ ਨੂੰ ਵਿੱਤ ਸਕੱਤਰ, ਮਾ. ਕਰਨੈਲ ਸਿੰਘ ਸਾਬਕਾ ਮੁੱਖ ਅਧਿਆਪਕ ਨੂੰ ਆਡੀਟਰ, ਪ੍ਰੋ. ਨਵ ਸੰਗੀਤ ਸਿੰਘ ਮੁਖੀ ਪੰਜਾਬੀ ਵਿਭਾਗ ਗੁਰੂ ਕਾਸ਼ੀ ਕਾਲਜ ਦਮਦਮਾ ਸਾਹਿਬ ਨੂੰ ਦੂਜੀ ਸਭਾ ਚੋਂ ਨਾਮਜ਼ਦ ਮੈਂਬਰ, ਮਾ. ਜਗਦੇਵ ਸਿੰਘ ਸਿੱਧੂ ਸੇਵਾ ਮੁਕਤ ਪ੍ਰਿੰਸੀਪਲ ਅਤੇ ਸਾਬਕਾ ਸੰਪਾਦਕ ਪਰਚੰਡ ਮੈਗਜੀਨ ਅਤੇ ਪ੍ਰੋ. ਜਸਪਾਲ ਉਰਫ ਜੱਸੀ ਖਾਨ ਗਾਇਕ ਪ੍ਰੋਫੈਸਰ ਤੇ ਮੁਖੀ ਸੰਗੀਤ ਵਿਭਾਗ ਗੁਰੂ ਕਾਸ਼ੀ ਯੂਨੀਵਰਸਿਟੀ ਦਮਦਮਾ ਸਾਹਿਬ ਨੂੰ ਨਵੀਂ ਬਣੀ ਸਭਾ ਦੇ ਬਾਹਰੋਂ ਨਾਮਜ਼ਦ ਮੈਂਬਰ ਚੁਣਿਆ ਗਿਆ ਹੈ। ਇਸ ਮੌਕੇ ਹਾਜਰ ਅਹੁਦੇਦਾਰਾਂ ਨੂੰ ਸ਼ਨਾਖਤੀ-ਮੈਂਬਰਸ਼ਿਪ ਕਾਰਡ ਵੀ ਦਿੱਤੇ ਗਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰੋ. ਨਵ ਸੰਗੀਤ ਸਿੰਘ ਨੇ ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਦਾ ਸੰਕਲਪ ਸਿਦਕ ਤੇ ਸਿਰੜ ਨਾਲ ਸੀਨੇ 'ਚ ਸਮੋਈ ਬੈਠੇ ਹਰਗੋਬਿੰਦ ਸਿੰਘ ਸ਼ੇਖਪੁਰੀਆ ਵੱਲੋਂ 'ਪੰਜ ਸੱਸਿਆਂ' ਨੂੰ ਸਮਰਪਿਤ 'ਸਿਹਤ-ਸਿਖਿਆ-ਸਭਿਆਚਾਰ-ਸਮਾਜ ਸੇਵਾ-ਸਾਹਿਤ ਸਭਾ ਦਮਦਮਾ ਸਾਹਿਬ' ਨੂੰ ਇਸ ਪਾਸੇ ਪੁੱਟਿਆ ਗਿਆ ਇੱਕ ਹੋਰ ਇਤਿਹਾਸਕ ਕਦਮ ਦੱਸਿਆ। ਡਾ. ਕੁਮਾਰ ਸੁਸ਼ੀਲ ਨੇ ਪਹਿਲੀ ਵਾਰ ਕਿਸੇ ਸਾਹਿਤ ਸਭਾ ਦਾ ਮੈਂਬਰ ਅਤੇ ਮੀਤ ਪ੍ਰਧਾਨ ਬਣਕੇ ਕੇਂਦਰੀ ਪੰਜਾਬੀ ਲੇਖਕ ਸਭਾ ਰਜਿ: ਦਾ ਮੈਂਬਰ ਬਣਨ ਤੇ ਸਭਦਾ ਸ਼ੁਕਰੀਆ ਅਦਾ ਕਰਦਿਆਂ ਕਿਹਾ ਕਿ ਸਭਾ ਦੇ ਕਿਸੇ ਵੀ ਕੰਮ ਵਿਚ ਖੜੋਤ ਨਹੀਂ ਆਉਣ ਦਿੱਤੀ ਜਾਵੇਗੀ। ਆਡੀਟਰ ਮਾ. ਕਰਨੈਲ ਸਿੰਘ ਨੇ ਹਰਗੋਬਿੰਦ ਸ਼ੇਖਪੁਰੀਆ ਦੁਆਰਾ ਨਿੱਤ ਦਿਨ ਸਾਹਿਤ ਦੇ ਖੇਤਰ ਵਿਚ ਪੁੱਟੀਆਂ ਜਾ ਰਹੀਆਂ ਨਵੀਆਂ ਪੁਲਾਘਾਂ ਤੇ ਤਸੱਲੀ ਪ੍ਰਗਟ ਕੀਤੀ। ਪ੍ਰੋ. ਵੀਰਪਾਲ ਕੌਰ ਨੇ ਸਾਹਿਤ ਦੇ ਖੇਤਰ ਵਿਚ ਅਜਿਹੀ ਸਭਾ ਦਾ ਗਠਨ ਹੋਣਾ ਦਮਦਮਾ ਸਾਹਿਬ ਦੇ ਆਸ-ਪਾਸ ਬੁੱਧੀਜੀਵੀਆਂ-ਲੇਖਕਾਂ ਲਈ ਸੁਭਾਗਾ ਦੱਸਿਆ। ਮਾ. ਜਗਦੇਵ ਸਿੰਘ ਸਿੱਧੂ ਨੇ ਨਵੀਂ ਬਣੀ 'ਪੰਜ ਸੱਸਿਆਂ' ਨੂੰ ਸਮਰਪਿਤ ਸਭਾ ਨੂੰ ਖੁਸ਼ਆਮਦੀਦ ਆਖਦਿਆਂ ਦੱਸਿਆ ਕਿ ਉਹ ਖੁਦ 'ਪਰਚੰਡ' ਮੈਗਜੀਨ ਦੇ ਸੰਪਾਦਕ ਰਹਿ ਚੁੱਕੇ ਹਨ। ਸਭਾ ਦੇ ਵਿੱਤ ਸਕੱਤਰ ਮਾ. ਬਲਜਿੰਦਰ ਜੌੜਕੀਆਂ ਨੇ ਦਸਮ ਪਿਤਾ ਵੱਲੋਂ ਗੁਰੂ ਕਾਸ਼ੀ ਦਾ ਵਰਦਾਨ ਦਿੱਤੀ ਧਰਤੀ ਤਲਵੰਡੀ ਸਾਬੋ ਵਿਖੇ ਸਾਹਿਤਕਾਰ ਹਰਗੋਬਿੰਦ ਸਿੰਘ ਸ਼ੇਖਪੁਰੀਆ ਦੇ ਗ੍ਰਹਿ ਰੱਖੀ ਗਈ ਸਾਹਿਤ ਸਭਾ ਦੀ ਪਲੇਠੀ ਮੀਟਿੰਗ ਵਿਚ ਸ਼ਾਮਲ ਹੋਣ ਤੇ ਮਾਣ ਮਹਿਸੂਸ ਕਰਦਿਆਂ ਸਮੂਹ ਹਾਜਰੀਨ ਨੂੰ ਵਿਸ਼ਵਾਸ਼ ਦਿਵਾਇਆ ਕਿ ਸਾਹਿਤ ਸੇਵਾ ਅਤੇ ਸ਼ਬਦ ਵਿਚਾਰ ਲਈ ਜੋ ਵੀ ਸੇਵਾ ਲਾਈ ਜਾਵੇਗੀ, ਉਸਨੂੰ ਉਹ ਸਮਰਪਣ ਭਾਵਨਾ ਨਾਲ ਨਿਭਾਉਣਗੇ ਅਤੇ ਉਹਨਾਂ ਆਸ ਪ੍ਰਗਟ ਕੀਤੀ ਕਿ ਸਾਹਿਤ ਦਾ ਇਹ ਦਰਿਆ ਸ਼ੂਕਦਾ ਰਹੇ ਅਤੇ ਕਵੀਆਂ-ਕਲਮਾਂ ਨੂੰ ਉਤਸ਼ਾਹਤ ਕਰਦਾ ਰਹੇ। ਸਭਾ ਦੇ ਨਵੇਂ ਚੁਣੇ ਗਏ ਸਕੱਤਰ ਡਾ. ਹਰਪ੍ਰੀਤ ਕੌਰ ਨੇ ਕਿਹਾ ਕਿ ਸੇਖਪੁਰੀਆ ਦੇ ਸੰਪਰਕ ਵਿਚ ਆਉਣ ਤੇ ਉਹਨਾਂ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਰਜਿ: ਚੰਡੀਗੜ੍ਹ ਅਤੇ 'ਪੰਜ ਸੱਸਿਆਂ' ਨੂੰ ਸਮਰਪਿਤ ਸਾਹਿਤ ਸਭਾ ਦਮਦਮਾ ਸਾਹਿਬ' ਦਾ ਮੈਂਬਰ ਬਨਾਉਣ ਤੇ ਉਹ ਉਹਨਾਂ ਦੀ ਤਹਿ ਦਿਲੋਂ ਧੰਨਵਾਦੀ ਹੈ ਅਤੇ ਮਾਣ ਮਹਿਸੂਸ ਕਰਦੀ ਹੋਈ ਆਸ ਕਰਦੀ ਹੈ ਕਿ ਸਭਾ ਨਵੀਆਂ ਕਲਮਾਂ ਨੂੰ ਉਤਸ਼ਾਹਿਤ ਕਰੇਗੀ ਅਤੇ ਸਿਹਤ-ਸਿਖਿਆ-ਸਭਿਆਚਾਰ-ਸਮਾਜ ਸੇਵਾ ਦੇ ਖੇਤਰ ਵਿਚ ਵੱਡੀਆਂ ਪੁਲਾਘਾਂ ਪੁੱਟਦੀ ਹੋਈ ਨਾਮਣਾ ਖੱਟੇਗੀ। ਪ੍ਰਧਾਨਗੀ ਭਾਸ਼ਨ ਦਿੰਦਿਆਂ ਹਰਗੋਬਿੰਦ ਸਿੰਘ ਸ਼ੇਖਪੁਰੀਆ ਨੇ ਸਾਰੇ ਹਾਜਰ ਸਾਹਿਤਕਾਰ-ਬੁੱਧੀਜੀਵੀਆਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਸ ਨਵੀਂ ਬਣੀ ਸਾਹਿਤ ਸਭਾ ਦਾ ਕੋਈ ਵੀ ਉਹ ਲੇਖਕ ਜਿਸਦੀ ਘੱਟੋ-ਘੱਟ ਇੱਕ ਪੁਸਤਕ ਛਪੀ ਹੋਵੇ ਜਾਂ ਉਸਦੇ ਅੱਠ-ਦਸ ਆਰਟੀਕਲ ਕਿਸੇ ਅਖਬਾਰ ਵਿੱਚ ਲੱਗ ਚੁੱਕੇ ਹੋਣ ਜਾਂ ਕਿਸੇ ਨੇ ਕੋਈ ਥੀਸਿਸ ਲਿਖੇ ਹੋਣ ਮੈਂਬਰ ਬਣ ਸਕਦਾ ਹੈ ਅਤੇ ਅੱਗੇ ਕੇਂਦਰੀ ਪੰਜਾਬੀ ਲੇਖਕ ਸਭਾ ਦਾ ਵੀ ਮੈਂਬਰ ਬਣ ਸਕਦਾ ਹੈ। ਉਹਨਾਂ ਦੱਸਿਆ ਕਿ ਆਉਣ ਵਾਲੀ ਅੱਠ ਅਕਤੂਬਰ ਦਿਨ ਐਤਵਾਰ ਨੂੰ ਮਿੰਨੀ ਚੱਠਾ ਪੈਲੇਸ ਸੰਗਤ ਅੱਡਾ ਵਿਖੇ ਗੁਰੂ ਕਾਸ਼ੀ ਸਾਹਿਤ ਸਭਾ ਦੀ ਚੌਧਵੀਂ ਵਰ੍ਹੇਗੰਢ ਉੱਘੇ ਸਾਹਿਤ ਪ੍ਰੇਮੀ ਸਵਰਗੀ ਕਾਕਾ ਸਿੰਘ ਸਰਾਂ ਨੂੰ ਸਮਰਪਿਤ ਮਨਾਉਂਦਿਆਂ ਚੌਧਵੀਂ ਪੁਸਤਕ 'ਮੇਰੇ ਸਾਹਿਤਕ ਰੰਗ' ਲੋਕ-ਅਰਪਣ ਕੀਤੀ ਜਾਵੇਗੀ ਜਿਸ ਵਿਚ ਪਹੁੰਚਣ ਲਈ ਉਹਨਾਂ ਸਾਰੇ ਸਾਹਿਤਕਾਰਾਂ-ਕਵੀਆਂ-ਕਵੀਸ਼ਰਾਂ-ਸਾਹਿਤ ਰਸੀਆਂ ਨੂੰ ਅਪੀਲ ਵੀ ਕੀਤੀ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration