"/> ਸਾਹਿਤ ਸਭਾ ਦੀ ਮਾਸਿਕ ਇਕੱਤਰਤਾ ਤੇ ਹੋਇਆ ਕਵੀ ਦਰਬਾਰ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਾਹਿਤ ਸਭਾ ਦੀ ਮਾਸਿਕ ਇਕੱਤਰਤਾ ਤੇ ਹੋਇਆ ਕਵੀ ਦਰਬਾਰ

Published On: punjabinfoline.com, Date: Oct 02, 2017

ਤਲਵੰਡੀ ਸਾਬੋ, 2 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਦਮਦਮਾ ਸਾਹਿਬ ਸਾਹਿਤ ਸਭਾ ਤਲਵੰਡੀ ਸਾਬੋ ਦੀ ਮਾਸਿਕ ਇਕੱਤਰਤਾ ਤੇ ਕਵੀ ਦਰਬਾਰ ਸਥਾਨਿਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਵਿਖੇ ਅਯੋਜਿਤ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਜਨਕ ਰਾਜ ਜਨਕ, ਜਗਦੀਪ ਸਿੰਘ ਗਿੱਲ ਅਤੇ ਨਿਰੰਜਣ ਸਿੰਘ ਪ੍ਰੇਮੀ ਦੁਆਰਾ ਕੀਤੀ ਗਈ।
ਇਸ ਮੌਕੇ ਜਿੱਥੇ ਡਾਕਟਰ ਸੁਰਜੀਤ ਸਿੰਘ ਪਾਤਰ ਦੀ ਪੰਜਾਬੀ ਕਲਾ ਪ੍ਰੀਸ਼ਦ ਦੇ ਪ੍ਰਧਾਨ ਚਣਤੇ ਜਾਣ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਉੱਥੇ ਇਕੱਤਰ ਹੋਏ ਕਵੀ ਸੁਖਵਿੰਦਰ ਸਿੰਘ ਭਾਗੀਬਾਂਦਰ, ਤਰਸੇਮ ਸਿੰਘ ਬੁੱਟਰ, ਕਿਰਨਦੀਪ ਸੋਨੀ, ਡਾਕਟਰ ਗੁਰਨਾਮ ਸਿੰਘ ਖੋਖਰ, ਮੈਂਗਲ ਸੁਰਜੀਤ, ਲਛਮਣ ਭਾਗਾਂਦਰ, ਦਰਸ਼ਨ ਸਿੰਘ ਬਾਠ, ਡਾਕਟਰ ਗੁਰਪ੍ਰੀਤ ਸਿੰਘ, ਮਾਸਟਰ ਬੂਟਾ ਸਿੰਘ ਬਖਤੂ, ਰਘਵੀਰ ਸਿੰਘ ਮਾਨ, ਦਰਸ਼ਨ ਸਿੰਘ, ਗੁਰਮੇਲ ਸਿੰਘ, ਕਾਕਾ ਮਾਨਬੀਬੜੀਆਂ, ਹਰਬੰਸ ਸਿੰਘ ਭੁੱਲਰ ਅਤੇ ਭੁਪਿੰਦਰ ਸਿੰਘ ਆਦਿ ਸਾਹਿਤਕਾਰਾਂ ਨੇ ਗੀਤ, ਕਵੀਤਾਵਾਂ, ਗਜਲਾਂ, ਕਵੀਸਰੀ ਆਦਿ ਸਾਹਿਤਕ ਸਿਨਫਾਂ ਨਾਲ ਖੂਬ ਰੰਗ ਬੰਨ੍ਹਿਆ।
ਇੱਕ ਮੌਕੇ ਪੰਜਾਬੀ ਮਾਂ ਬੋਲੀ ਦੀ ਦਿਨੋ ਦਿਨ ਨਿਘਰ ਰਹੀ ਸ਼ਾਖ 'ਤੇ ਚਿੰਤਾ ਪ੍ਰਗਟ ਕਰਦਿਆਂ ਰੋਜ਼ਾਨਾ ਦੀ ਬੋਲ ਚਾਲ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਕਰਨ ਸਬੰਧੀ ਸਭਨੂੰ ਸੁਚੇਤ ਹੋਣ ਲਈ ਵੀ ਅਪੀਲ ਕੀਤੀ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration