"/> ਜਦੋਂ ਅਰਦਾਸ ਕਰਵਾ ਕੇ ਸ਼ੁਰੂ ਕਰਵਾਈ ਝੋਨੇ ਦੀ ਖਰੀਦ, ਇਲਾਕੇ ਵਿੱਚ ਹੋ ਰਹੀ ਹੈ ਸ਼ਲਾਘਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਜਦੋਂ ਅਰਦਾਸ ਕਰਵਾ ਕੇ ਸ਼ੁਰੂ ਕਰਵਾਈ ਝੋਨੇ ਦੀ ਖਰੀਦ, ਇਲਾਕੇ ਵਿੱਚ ਹੋ ਰਹੀ ਹੈ ਸ਼ਲਾਘਾ

Published On: punjabinfoline.com, Date: Oct 05, 2017

ਤਲਵੰਡੀ ਸਾਬੋ, 5 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਸਿਆਸੀ ਆਗੂਆਂ ਜਾਂ ਉਚ ਅਧਿਕਾਰੀਆਂ ਹੱਥੋਂ ਝੋਨੇ, ਨਰਮੇ ਜਾਂ ਕਣਕ ਦੀ ਖਰੀਦ ਆਰੰਭ ਕਰਵਾਉਣ ਦੀ ਖਬਰਾਂ ਅਕਸਰ ਹੀ ਪੜਨ ਸੁਨਣ ਨੂੰ ਮਿਲਦੀਆਂ ਰਹਿੰਦੀਆਂ ਹਨ ਪ੍ਰੰਤੂ ਸਬ ਡਵੀਜਨ ਦੇ ਪਿੰਡ ਨਸੀਬਪੁਰਾ ਦੀ ਪੰਚਾਇਤ ਨੇ ਇਸ ਵਾਰ ਨਵੀਂ ਪਹਿਲ ਕਦਮੀ ਕਰਦਿਆਂ ਪਿੰਡ ਦੀ ਅਨਾਜ ਮੰਡੀ ਵਿੱਚ ਪਹਿਲੀ ਵਾਰ ਹੋਣ ਵਾਲੀ ਝੋਨੇ ਦੀ ਖਰੀਦ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਕੇ ਸ਼ੁਰੂ ਕਰਵਾਈ। ਮਾਰਕੀਟ ਕਮੇਟੀ ਦੇ ਇੰਸਪੈਕਟਰ ਗੁਰਪ੍ਰੀਤ ਸਿੰਘ ਅਤੇ ਪਰਮਜੀਤ ਸਿੰਘ ਵੱਲੋਂ ਅੱਜ ਪਿੰਡ ਦੀ ਦਾਣਾ ਮੰਡੀ ਵਿੱਚ ਪਹਿਲੀ ਵਾਰ ਝੋਨੇ ਦੀ ਖਰੀਦ ਸ਼ੁਰੂ ਕਰਵਾਈ ਜਾਣੀ ਸੀ ਤੇ ਪਿੰਡ ਦੀ ਪੰਚਾਇਤ ਤੇ ਮੋਹਤਬਰਾਂ ਨੇ ਬੋਲੀ ਸ਼ੁਰੂ ਕਰਵਾਉਣ ਤੋਂ ਪਹਿਲਾਂ ਗ੍ਰੰਥੀ ਸਿੰਘ ਤੋਂ ਝੋਨੇ ਦੀ ਬੋਲੀ ਦੀ ਨਿਰਵਿਘਨਤਾ ਦੇ ਨਾਲ ਨਾਲ ਆਉਣ ਵਾਲੇ ਸਮੇਂ ਵਿੱਚ ਵੀ ਫਸਲਾਂ ਦੀ ਚੜ੍ਹਦੀਕਲਾ ਲਈ ਅਰਦਾਸ ਕਰਵਾਈ ਗਈ। ਪਿੰਡ ਦੇ ਸਰਪੰਚ ਗੁਰਤੇਜ ਸਿੰਘ ਚਹਿਲ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਵੱਲੋਂ ਬੀ. ਡੀ. ਪੀ. ਓ ਤਲਵੰਡੀ ਸਾਬੋ ਸ. ਜਗਤਾਰ ਸਿੰਘ ਦੇ ਸਹਿਯੋਗ ਨਾਲ ਬੀਤੇ ਸਮੇਂ ਵਿੱਚ ਪਿਛਲੇ ਲੰਬੇ ਸਮੇਂ ਤੋਂ ਨਜਾਇਜ ਕਬਜੇ ਹੇਠ ਚੱਲੀ ਆ ਰਹੀ ਪੰਚਾਇਤੀ ਜਮੀਨ ਨੂੰ ਖਾਲੀ ਕਰਵਾਇਆ ਗਿਆ ਸੀ ਤੇ ਉਕਤ ਜਮੀਨਾਂ ਵਿੱਚ ਬੀਜੇ ਝੋਨੇ ਦੀ ਪਿੰਡ ਦੀ ਬੀਤੇ ਸਮੇਂ ਹੋਂਦ ਵਿੱਚ ਆਈ ਦਾਣਾ ਮੰਡੀ ਵਿੱਚ ਪਹਿਲੀ ਵਾਰ ਖਰੀਦ ਆਰੰਭ ਕਰਵਾਈ ਗਈ ਹੈ ਤੇ ਪਿੰਡ ਵਾਸੀਆਂ ਨੇ ਖਰੀਦ ਸ਼ੁਰੂ ਕਰਵਾਉਣ ਤੋਂ ਪਹਿਲਾਂ ਵਾਹਿਗੁਰੂ ਦਾ ਓਟ ਆਸਰਾ ਲੈਣਾ ਜਰੂਰੀ ਸਮਝਿਆ ਗਿਆ ਇਸੇ ਲਈ ਅਰਦਾਸ ਕਰਵਾ ਕੇ ਖਰੀਦ ਸ਼ੁਰੂ ਕਰਵਾਈ ਗਈ। ਉਕਤ ਕਾਰਜ ਦੀ ਸਮੁੱਚੇ ਇਲਾਕੇ ਵਿੱਚ ਸ਼ਲਾਘਾ ਹੋ ਰਹੀ ਹੈ। ਖਰੀਦ ਸ਼ੁਰੂ ਕਰਵਾਉਣ ਮੌਕੇ ਸਰਪੰਚ ਗੁਰਤੇਜ ਸਿੰਘ ਤੋਂ ਇਲਾਵਾ ਦਰਸ਼ਨ ਸਿੰਘ, ਲਖਵੀਰ ਸਿੰਘ, ਦਰਸ਼ਨ ਸਿੰਘ ਗਨੀਕਾ, ਰਾਜ ਸਿੰਘ, ਮੱਖਣ ਸਿੰਘ ਸਾਰੇ ਪੰਚ, ਤੋਤਾ ਸਿੰਘ ਸਾਬਕਾ ਸਰਪੰਚ, ਪਿੰਦਰ ਸਿੰਘ, ਤੇਜ ਸਿੰਘ ਹਰੀਕਾ, ਮੋਦਨ ਸਿੰਘ ਚੀਮਾ ਆਦਿ ਮੋਹਤਬਰ ਹਾਜ਼ਰ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration