"/> ਜਿਲ੍ਹਾ ਸੰਗਰੂਰ `ਚ ਡੇਂਗੂ ਮਰੀਜ਼ਾਂ ਦੀ ਗਿਣਤੀ 40 ਹੋਈ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਜਿਲ੍ਹਾ ਸੰਗਰੂਰ `ਚ ਡੇਂਗੂ ਮਰੀਜ਼ਾਂ ਦੀ ਗਿਣਤੀ 40 ਹੋਈ

Published On: punjabinfoline.com, Date: Oct 06, 2017

ਸੰਗਰੂਰ,06 ਅਕਤੂਬਰ (ਸਪਨਾ ਰਾਣੀ) ਸ਼ਥਾਨਕ ਕੱਲ ਸਾਮ ਨੂੰ ਸੰਗਰੂਰ ਦੇ ਟੈਲੀਫ਼ੋਨ ਐਕਸਚੇਂਜ ਨੇੜੇ ਰਹਿੰਦੇ ਇੱਕ ਹੋਰ ਮਰੀਜ਼ ਨੂੰ ਡੇਂਗੂ ਦੀ ਪੁਸ਼ਟੀ ਹੋਣ ਨਾਲ ਜਿਲ੍ਹੇੇ ਵਿੱਚ ਪੀੜਤ ਮਰੀਜ਼ਾਂ ਦੀ ਗਿਣਤੀ 40 ਹੋ ਗਈ ਹੈ। ਜਿਲ੍ਹਾ ਨੋਡਲ ਅਫ਼ਸਰ ਡਾ: ਉਪਾਸਨਾ ਨੇ ਦੱਸਿਆ ਕਿ ਡੇਗੂ ਬੁਖ਼ਾਰ ਇੱਕ ਵਾਇਰਲ ਇਨਫੈਕਸ਼ਨ ਹੈ। ਜੋ ਇੱਕ ਖ਼ਾਸ ਕਿਸਮ ਦੇ ਮੱਛਰ ਦੇ ਕੱਟਣ ਤੋਂ ਹੁੰਦੀ ਹੈ। ਇਹ ਇੱਕ ਆਦਮੀ ਤੋਂ ਦੂਜੇ ਆਦਮੀ ਤੱਕ ਨਹੀਂ ਫੈਲਦਾ ਇਸ ਤੋਂ ਪੀੜਤ ਮਰੀਜ਼ਾਂ ਨੂੰ ਇੱਕ ਦਮ ਤੇਜ਼ ਬੁਖ਼ਾਰ ਅਤੇ ਸਿਰਦਰਦ ਹੁੰਦਾ ਹੈ। ਉਨ੍ਹਾਂ ਕਿਹਾ ਕਿ ਡੇਂਗੂ ਮੱਛਰ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ। ਇਸ ਲਈ ਲੋਕਾਂ ਨੂੰ ਆਪਣੇ ਆਲ਼ੇ ਦੁਆਲੇ ਕਿਤੇ ਵੀ ਪਾਣੀ ਨਹੀਂ ਖੜ੍ਹਨ ਦੇਣਾ ਚਾਹੀਦਾ ਪਿਛਲੇ ਸਾਲ ਜਿਲ੍ਹੇ ਵਿੱਚ 582 ਡੇਂਗੂ ਪੀੜਤ ਮਰੀਜ਼ ਸਾਹਮਣੇ ਆਏ ਸਨ। ਉਧਰ ਪੂਨੀਆ ਕਾਲੋਨੀ ਜਿੱਥੇ ਕੱਲ੍ਹ ਸਵੇਰ ਡੇਂਗੂ ਨਾਲ ਪੀੜਤ ਤਿੰਨ ਮਰੀਜ਼ਾਂ ਦੀ ਪੁਸ਼ਟੀ ਹੋਈ ਸੀ ਬਾਰੇ ਇਨਕਲਾਬੀ ਲੋਕ ਮੋਰਚਾ ਦੇ ਆਗੂ ਸਵਰਨਜੀਤ ਸਿੰਘ ਨੇ ਕਿਹਾ ਕਿ ਕਾਲੋਨੀ ਦੀ ਇੱਕੋ ਗਲੀ ਵਿੱਚ ਹੀ ਤਿੰਨੇ ਡੇਂਗੂ ਪੀੜਤ ਮਰੀਜ਼ਾਂ ਦੀ ਪੁਸ਼ਟੀ ਹੋਣ ਜਾਣ ਦੇ ਬਾਵਜੂਦ 24 ਘੰਟਿਆਂ ਬਾਅਦ ਵੀ ਸਿਹਤ ਵਿਭਾਗ ਦੀ ਕੋਈ ਟੀਮ ਨਹੀਂ ਪੁੱਜੀ ।

Tags: sapna rani sangrur
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration