"/> ਕਾਲਾਝਾੜ ਟੌਲ ਪਲਾਜ਼ੇ ਉਪਰ ਪਰਚੀ ਕੱਟਣ ਦੇ ਮਸਲੇ ਨੂੰ ਲੈਕੇ ਝਗੜੇ ਪਿੱਛੋਂ ਸੜਕ ਜਾਮ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਕਾਲਾਝਾੜ ਟੌਲ ਪਲਾਜ਼ੇ ਉਪਰ ਪਰਚੀ ਕੱਟਣ ਦੇ ਮਸਲੇ ਨੂੰ ਲੈਕੇ ਝਗੜੇ ਪਿੱਛੋਂ ਸੜਕ ਜਾਮ

ਤਿੰਨ ਚਾਰ ਅਣਪਛਾਤੇ ਅਤੇ ਟੌਲ ਕਰਮਚਾਰੀਆਂ ਚੋ ਦੋ ਤੇ ਪਰਚਾ ਦਰਜ
Published On: punjabinfoline.com, Date: Oct 06, 2017

ਭਵਾਨੀਗੜ੍ਹ, 6 ਅਕਤੂਬਰ 2017{ ਗੁਰਵਿੰਦਰ ਰੋਮੀ ਭਵਾਨੀਗੜ } ਅੱਜ ਇਥੋਂ ਥੋੜੀ ਦੂਰ ਬਠਿੰਡਾ-ਚੰਡੀਗੜ ਨੈਸ਼ਨਲ ਹਾਈਵੇਅ ਉੱਤੇ ਪੈਂਦੇ ਕਾਲਾਝਾੜ ਟੌਲ ਪਲਾਜ਼ੇ ਉਪਰ ਪਰਚੀ ਕੱਟਣ ਦੇ ਮਸਲੇ ਨੂੰ ਲੈਕੇ ਹੋਏ ਝਗੜੇ ਪਿੱਛੋਂ ਪੀਆਰਟੀਸੀ ਦੇ ਡਰਾਈਵਰ ਕੰਡਕਟਰਾਂ ਨੇ ਸੜਕ ਉੱਤੇ ਬੱਸਾਂ ਖੜੀਆਂ ਕਰਕੇ ਜਾਮ ਲਗਾ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀਆਰਟੀਸੀ ਬਰਨਾਲਾ ਡਿਪੂ ਦੀ ਬੱਸ (ਨੰਬਰ ਪੀਬੀ-19 ਐਚ 9818) ਦੇ ਡਰਾਈਵਰ ਅਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ 5 ਅਕਤੂਬਰ ਨੂੰ ਪਟਿਆਲਾ ਵੱਲ ਜਾਣ ਸਮੇ ਕਾਲਾਝਾੜ ਟੋਲ ਪਲਾਜ਼ੇ ਤੋਂ ਦੁਪਹਿਰ 1.12 ਵਜੇ 395 ਰੁਪਏ ਦੀ ਆਉਣ ਜਾਣ ਦੀ ਡਬਲ ਪਰਚੀ ਕਟਵਾਈ ਸੀ, ਜਿਸਦੀ ਅੱਜ ਦੁਪਹਿਰ ਦੇ 1.12 ਵਜੇ ਤੱਕ ਮਿਆਦ ਸੀ ਅਤੇ ਪਰਚੀ ਉਪਰ ਵੀ ਮਿਆਦ ਦਾ ਉਕਤ ਸਮਾਂ ਹੀ ਲਿਖਿਆ ਹੋਇਆ ਹੈ। ਪਰ ਅੱਜ ਜਦੋਂ ਉਹ ਪਟਿਆਲਾ ਵਾਲੇ ਪਾਸਿਓਂ ਸਵੇਰੇ 9.32 ਵਜੇ ਇਸ ਟੌਲ ਪਲਾਜ਼ੇ ਉੱਤੇ ਪਹੁੰਚੇ ਤਾਂ ਇਨ੍ਹਾਂ ਨੇ ਸਾਡੀ ਪਰਚੀ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਬੱਸ ਦੇ ਕੰਡਕਟਰ ਹਰਜਿੰਦਰ ਸਿੰਘ ਨੇ ਕਿਹਾ ਕਿ ਜਦੋਂ ਉਸਨੇ ਪਰਚੀ ਦੀ ਮਿਆਦ ਰਹਿੰਦੀ ਹੋਣ ਸਬੰਧੀ ਟੋਲ ਪਲਾਜ਼ੇ ਦੇ ਮੁਲਾਜਮਾਂ ਨੂੰ ਦੱਸਿਆ ਤਾਂ ਉਨ੍ਹਾਂ ਉਸਤੋਂ ਪਰਚੀ ਖੋਹਕੇ ਪਾੜ ਦਿੱਤੀ ਅਤੇ ਉਸ ਨਾਲ ਕੁੱਟਮਾਰ ਕਰਨ ਲੱਗ ਪਏ। ਉਨ੍ਹਾਂ ਦੋਸ਼ ਲਗਾਇਆ ਕਿ ਕੁੱਟਮਾਰ ਦੌਰਾਨ ਉਸਦਾ ਕਮੀਜ ਫਟ ਗਈ ਅਤੇ ਉਸਦਾ ਬੈਗ ਵੀ ਡਿੱਗ ਪਿਆ ਜੋ ਕਿ ਬੱਸ ਦੀਆਂ ਸਵਾਰੀਆਂ ਨੇ ਚੁੱਕ ਕੇ ਫੜਾਇਆ। ਉਨ੍ਹਾਂ ਫਟੀ ਹੋਈ ਪਰਚੀ ਵੀ ਦਿਖਾਈ। ਉਨ੍ਹਾਂ ਕਿਹਾ ਕਿ ਉਸਦੇ ਬੈਗ ਵਿਚੋਂ ਦਸ ਹਜਾਰ ਦੇ ਕਰੀਬ ਰੁਪਏ ਨਿਕਲ ਗਏ।
ਇਸ ਕੁੱਟਮਾਰ ਦੇ ਖਿਲਾਫ ਉਨ੍ਹਾਂ ਨੇ ਆਪਣੀ ਬੱਸ ਸੜਕ ਉੱਤੇ ਖੜੀ ਕਰ ਦਿੱਤੀ ਅਤੇ ਹੋਰ ਮੁਲਾਜਮਾਂ ਨੇ ਵੀ ਸਰਕਾਰੀ ਬੱਸਾਂ ਰੋਸ਼ ਵਜੋਂ ਸੜਕ ਉੱਤੇ ਲਾਕੇ ਜਾਮ ਲਗਾ ਦਿੱਤਾ। ਪੀਆਰਟੀਸੀ ਦੇ ਮੁਲਾਜਮ ਟੌਲ ਪਲਾਜ਼ਾ ਦੀ ਗੁੰਡਾਗਰਦੀ ਖਿਲਾਫ ਜੋਦਾਰ ਨਾਅਰੇਬਾਜ਼ੀ ਕਰਨ ਲੱਗ ਪਏ। ਇਸੇ ਮੌਕੇ ਪਹੁੰਚੇ ਪੀਆਰਟੀਸੀ ਦੇ ਜੀਐਮ ਸ੍ਰੀ ਪ੍ਰਦੀਪ ਸਚਦੇਵਾ ਨੇ ਵੀ ਟੋਲ ਪਲਾਜ਼ਾ ਦੇ ਮੁਲਾਜਮਾਂ ਵੱਲੋਂ ਕੰਡਕਟਰ ਦੀ ਕੁੱਟਮਾਰ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਟੋਲ ਪਲਾਜ਼ਾ ਵਾਲਿਆਂ ਨੇ ਪੀਆਰਟੀਸੀ ਦੇ ਮੁਲਾਜਮਾਂ ਨਾਲ ਇਸ ਤਰ੍ਹਾਂ ਦੀ ਬਦਸਲੂਕੀ ਕੀਤੀ ਹੈ। ਉਨ੍ਹਾਂ ਗੁੰਡਾਗਰਦੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ।
ਦੂਜੇ ਪਾਸੇ ਟੋਲ ਪਲਾਜ਼ੇ ਦੇ ਮੁਲਾਜਮਾਂ ਨੇ ਕਿਹਾ ਕਿ ਇਹ ਪਰਚੀ ਇੱਕ ਵਾਰ ਵਰਤੋਂ ਵਿਚ ਆ ਚੁੱਕੀ ਸੀ ਜੋ ਕਿ ਹੁਣ ਦੁਬਾਰਾ ਨਹੀਂ ਵਰਤੀ ਜਾ ਸਕਦੀ ਸੀ। ਇਸੇ ਦੌਰਾਨ ਭਵਾਨੀਗੜ੍ਹ ਦੇ ਥਾਣਾ ਮੁਖੀ ਇੰਸਪੈਕਟਰ ਚਰਨਜੀਵ ਲਾਂਬਾ ਨੇ ਮੌਕੇ ‘ਤੇ ਪਹੁੰਚਕੇ ਬੱਸ ਦੇ ਡਰਾਈਵਰ ਅਮਨਦੀਪ ਸਿੰਘ ਦੇ ਬਿਆਨ ਲੈਕੇ ਆਪਣੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਇੱਕ ਘੰਟੇ ਦੇ ਜਾਮ ਦੌਰਾਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

Tags: krishan garg gurvinder singh
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration