"/> ਜੀ. ਐਸ. ਟੀ. ਟੈਕਸ :ਸਰਕਾਰੀ ਅਦਾਰਿਆਂ ਵਲੋਂ ਜੀ ਐਸ ਟੀ ਟੈਕਸ ਦੇਣ ਤੋਂ ਪੱਲਾ ਝਾੜ ਰਹੇ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਜੀ. ਐਸ. ਟੀ. ਟੈਕਸ :ਸਰਕਾਰੀ ਅਦਾਰਿਆਂ ਵਲੋਂ ਜੀ ਐਸ ਟੀ ਟੈਕਸ ਦੇਣ ਤੋਂ ਪੱਲਾ ਝਾੜ ਰਹੇ

ਵੱਡੀ ਸਮੱਸਿਆ ਇੰਟਰਲੋਕ ਟਾਇਲ ਫੈਕਟਰੀਆਂ ਨੰੂ ਟਾਇਲ ਸਪਲਾਈ ਕਰਨ ਵਿਚ ਆ ਰਹੀ ਹੈ
Published On: punjabinfoline.com, Date: Oct 06, 2017

ਭਵਾਨੀਗੜ, 6 ਅਕਤੂਬਰ{ ਗੁਰਵਿੰਦਰ ਰੋਮੀ ਭਵਾਨੀਗੜ }-ਇੰਟਰਲੌਕ ਯੂਨੀਅਨ ਦੇ ਜਿਲਾ ਪ੍ਰਧਾਨ ਸੋਹਨ ਸਿੰਘ ਸੋਖੀ ਨੇ ਇਕ ਬਿਆਨ ਰਾਹੀਂ ਕਿਹਾ ਕਿ ਸਰਕਾਰ ਵਲੋਂ ਲਗਾਏ ਗਏ ਜੀ. ਐਸ. ਟੀ. ਟੈਕਸ ਦਾ ਵਪਾਰੀ ਅਤੇ ਆਮ ਜਨਤਾ ਤਾਂ ਪੂਰਾ ਸਤਿਕਾਰ ਕਰ ਰਹੀ ਹੈ, ਪਰ ਕੁਝ ਅਧਿਕਾਰੀ ਜਿੰਨ੍ਹਾਂ ਨੰੂ ਲੱਗ ਰਿਹਾ ਹੈ ਕਿ ਜੀ. ਐਸ. ਟੀ. ਟੈਕਸ ਪਸੰਦ ਨਹੀਂ ਆਇਆ ਜਦੋਂ ਉਨ੍ਹਾਂ ਨੂੰ ਬਿਲ ਵਿਚ ਜੀ ਐਸ ਟੀ ਲਗਾ ਕੇ ਦਿੱਤਾ ਜਾਂਦਾ ਹੈ ਤਾਂ ਉਹ ਸਪੱਸ਼ਟ ਰੂਪ ਵਿਚ ਕਹਿ ਦਿੰਦੇ ਹਨ ਅਗਰ ਸਾਡੇ ਕੋਲ ਜੇ ਪੇਮੈਂਟ ਲੈਣੀ ਹੈ ਤਾਂ ਅਸੀਂ ਤੁਹਾਡੇ ਕੀਤੇ ਕੰਮ ਦੀ ਪੇਮੈਂਟ ਬਿਨਾਂ ਜੀ ਐਸ ਟੀ ਤੋਂ ਕਰ ਸਕਦੇ ਹਾਂ ਅਤੇ ਸਾਡੇ ਵੱਲੋਂ ਕਿਸੇ ਵੀ ਕੀਮਤ ਤੇ ਜੀ ਐਸ ਟੀ ਨਹੀਂ ਦਿੱਤਾ ਜਾਵੇਗਾ। ਇਸ ਮੌਕੇ ਸਭ ਤੋਂ ਵੱਡੀ ਸਮੱਸਿਆ ਇੰਟਰਲੋਕ ਟਾਇਲ ਫੈਕਟਰੀਆਂ ਨੰੂ ਟਾਇਲ ਸਪਲਾਈ ਕਰਨ ਵਿਚ ਆ ਰਹੀ ਹੈ ਅਤੇ ਜਦੋਂ ਅਸੀਂ ਟਾਇਲ ਸਪਲਾਈ ਵਿਚ ਜੀ ਐਸ ਟੀ ਟੈਕਸ ਲਗਾ ਕੇ ਸਰਕਾਰੀ ਅਦਾਰਿਆਂ ਨੰੂ ਦਿੰਦੇ ਹਾਂ ਤਾਂ ਉਹ ਜੀ ਐਸ ਦੇ ਨਾਮ ਨੰੂ ਤੜਫ ਉਠਦੇ ਹਨ। ਹੁਣ ਸਵਾਲ ਇਹ ਪੈਦਾ ਹੰੁਦਾ ਹੈ ਕਿ ਜੇਕਰ ਸਰਕਾਰ ਵਲੋਂ ਲਾਗੂ ਕੀਤੇ ਗਏ ਕਾਨੂੰਨਾਂ ਦੀ ਸਰਕਾਰ ਦੇ ਨੁਮਾਇੰਦੇ ਅਧਿਕਾਰੀ ਹੀ ਪਾਲਣਾ ਨਹੀਂ ਕਰਦੇ ਤਾਂ ਬਾਕੀ ਜਨਤਾ ਤੋਂ ਕੀ ਉਮੀਦ ਰੱਖੀ ਜਾ ਸਕਦੀ ਹੈ। ਨਰਿੰਦਰ ਬਡਬਰ ਨੇ ਕਿਹਾ ਕਿ ਪਹਿਲਾਂ ਸਰਕਾਰ ਨੰੂ ਆਪਣੇ ਅਧਿਕਾਰੀਆਂ ਨੰੂ ਟ੍ਰੇਨਿੰਗ ਦੇ ਕੇ ਸਰਕਾਰ ਦੇ ਕਾਨੂੰਨਾਂ ਦਾ ਸਤਿਕਾਰ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਆਪਣੇ ਬਿਆਨ ਵਿਚ ਕਿਹਾ ਕਿ ਫੈਕਟਰੀ ਮਾਲਕਾਂ ਨੰੂ 12.75 ਸਮੇਤ ਟੈਕਸ ਸਰਕਾਰੀ ਰੇਟ ਸੀ ਅਤੇ ਹੁਣ ਜੀ ਐਸ ਟੀ ਤੋਂ ਬਾਅਦ 1.50 ਦਾ ਹੋਰ ਵਧਾ ਹੋ ਗਿਆ ਜਿਸਤੇ ਸਰਕਾਰੀ ਅਦਾਰਿਆਂ ਨੇ ਹੋ ਹੱਲਾ ਮਚਾਇਆ ਹੋਇਆ ਹੈ ਅਤੇ ਉਹ ਜੀ ਐਸ ਟੀ ਟੈਕਸ ਦੇਣ ਤੋਂ ਪੱਲਾ ਝਾੜ ਰਹੇ ਹਨ। ਇਸ ਕਾਰਨ ਪੰਜਾਬ ਦੀਆ ਅਨੇਕਾਂ ਫੈਕਟਰੀਆਂ ਬੰਦ ਹੋਣ ਦੇ ਕਿਨਾਰੇ ਹਨ। ਇਸ ਮੌਕੇ ਜਦੋਂ ਉਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨਾ ਕਿਹਾ ਕਿ ਸਾਡੇ ਪਾਸ ਚੰਡੀਗੜ ਤੋਂ ਸੀ. ਐਸ. ਆਰ. ਕੰਪਨੀ ਸਡਿਊਲ ਰੇਟ ਉਪਰੋਂ ਬਣ ਕੇ ਆਉਣ ਤੇ ਹੀ ਇਹ ਰੇਟਾਂ ਵਿਚ ਵਾਧਾ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਕਹਾ ਕਿ ਪਾਇਪ ਫੈਕਟਰੀਆਂ ਦੀ ਵੀ ਇਹੀ ਸਮੱਸਿਆ ਹੈ। ਉਨ੍ਹਾਂ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸਦੇ ਜੀ ਐਸ ਟੀ ਰੇਟ ਲਾ ਕੇ ਜਲਦੀ ਹੀ ਮਹਿਕਮਮਿਆਂ ਨੰੂ ਲੈਟਰ ਕੱਢਣ ਤਾਂ ਹੀ ਇਸ ਸਮੱਸਿਆ ਦਾ ਹੱਲ ਹੋ ਸਕਦਾ ਹੈ। ਇਸ ਮੌਕੇ ਨਰਿੰਦਰ ਬਡਬਰ, ਮੁਹੰਮਦ ਰਫੀ ਭਵਾਨੀਗੜ, ਵਿਕਾਸ ਮਾਝੀ, ਨਰਿੰਦਰ ਨਿੰਦੀ ਭਵਾਨੀਗੜ, ਬਿੰਦਰ ਬਾਸੀਅਰਖ, ਬਲਵਿੰਦਰ ਲੱਡਾ, ਅਮਨ ਪਟਿਆਲਾ, ਬੋਨੀ ਧਨੌਲਾ ਆਦਿ ਵੀ ਹਾਜਰ ਸਨ।

Tags: krishan garg gurvinder singh
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration