"/> ਤਲਵੰਡੀ ਸਾਬੋ ਅਤੇ ਹੋਰ ਮੰਡੀਆਂ 'ਚ ਝੋਨੇ ਦੀ ਬੋਲੀ ਹੋਈ ਸ਼ੁਰੂ, ਆਗੂਆਂ ਨੇ ਸੁਣੀਆਂ ਕਿਸਾਨਾਂ ਦੀਆਂ ਮੁਸ਼ਕਿਲਾਂ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਤਲਵੰਡੀ ਸਾਬੋ ਅਤੇ ਹੋਰ ਮੰਡੀਆਂ 'ਚ ਝੋਨੇ ਦੀ ਬੋਲੀ ਹੋਈ ਸ਼ੁਰੂ, ਆਗੂਆਂ ਨੇ ਸੁਣੀਆਂ ਕਿਸਾਨਾਂ ਦੀਆਂ ਮੁਸ਼ਕਿਲਾਂ

Published On: punjabinfoline.com, Date: Oct 06, 2017

ਤਲਵੰਡੀ ਸਾਬੋ, 6 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਪੰਜਾਬ ਦੀਆਂ ਅਨਾਜ ਮੰਡੀਆਂ ਅੰਦਰ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਜਿਸ ਦੇ ਮੱਦੇਨਜ਼ਰ ਅੱਜ ਸਥਾਨਕ ਮੰਡੀ ਵਿੱਚ ਝੋਨੇ ਦੀ ਫਸਲ ਦੀ ਖਰੀਦ ਕਾਂਗਰਸ ਦੇ ਬਲਾਕ ਪ੍ਰਧਾਨ ਕ੍ਰਿਸ਼ਨ ਭਾਗੀਵਾਂਦਰ, ਜਿਲਾ ਪ੍ਰੀਸ਼ਦ ਮੈਂਬਰ ਸੁਖਮੰਦਰ ਸਿੰਘ ਭਾਗੀਵਾਂਦਰ ਅਤੇ ਮੰਡੀ ਬੋਰਡ ਅਧਿਕਾਰੀ ਮਨਪ੍ਰੀਤ ਸਿੰਘ ਇੰਸਪੈਕਟਰ, ਸੈਕਟਰੀ ਜਗਮੋਹਨ ਸਿੰਘ, ਬਾਜ਼ ਸਿੰਘ, ਰਜਿੰਦਰਪਾਲ ਗਰਗ ਦੁਆਰਾ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਭਾਗੀਵਾਂਦਰ ਨੇ ਕਿਹਾ ਕਿ ਝੋਨੇ ਦੀ ਫਸਲ ਦੀ ਖਰੀਦ ਨੂੰ ਲੈ ਕੇ ਖੇਤਰ ਦੀਆਂ ਲਗਭਗ ਸਾਰੀਆਂ ਮੰਡੀਆਂ ਵਿੱਚ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਕੀਤੇ ਜਾ ਚੁੱਕੇ ਹਨ ਜੇਕਰ ਕਿਸੇ ਵੀ ਕਿਸਾਨ ਨੂੰ ਕੋਈ ਵੀ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹਨਾਂ ਦੀ ਹਰ ਸਮੱਸਿਆ ਦਾ ਹੱਲ ਕਰਨ ਲਈ ਉਹਨਾਂ ਦੀ ਟੀਮ ਹਰ ਵੇਲੇ ਚੈਕਿੰਗ ਕਰਦੀ ਰਹੇਗੀ ਅਤੇ ਹਰ ਕਿਸਾਨ ਦੀ ਸਮੱਸਿਆ ਦਾ ਮੁਕੰਮਲ ਹੱਲ ਕੀਤਾ ਜਾਵੇਗਾ। ਇਸੇ ਦੌਰਾਨ ਹੀ ਪਿੰਡ ਨਥੇਹਾ ਵਿਖੇ ਅਨਾਜ ਮੰਡੀ ਦਾ ਵੀ ਤੋਲ ਲਵਾ ਕੇ ਉਦਘਾਟਨ ਕੀਤਾ ਗਿਆ। ਇਸ ਮੌਕੇ ਕਿਸਾਨਾਂ ਵੱਲੋਂ ਦੱਸੀ ਮੰਡੀ ਅੰਦਰ ਪੀਣ ਯੋਗ ਪਾਣੀ ਦੀ ਮੁਸ਼ਕਿਲ ਸਬੰਧੀ ਸ. ਭਾਗੀਵਾਂਦਰ ਨੇ ਕਿਹਾ ਕਿ ਉਕਤ ਸਮੱਸਿਆ ਦਾ ਹੱਲ ਜਲਦੀ ਹੀ ਕਰਵਾ ਦਿੱਤਾ ਜਾਵੇਗਾ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਝੋਨੇ ਦੀ ਫਸਲ ਦੱਸੀ ਗਈ ਨਮੀ ਮੁਤਾਬਿਕ ਹੀ ਲੈ ਕੇ ਆਉਣ ਤਾਂ ਜੋ ਮੰਡੀ ਅੰਦਰ ਕਿਸਾਨਾਂ ਨੂੰ ਜਿਆਦਾ ਸਮਾਂ ਬੈਠਣਾ ਨਾ ਪਵੇ। ਉਹਨਾਂ ਝੋਨੇ ਦੀ ਲਿਫਟਿੰਗ ਸਬੰਧੀ ਕਿਹਾ ਕਿ ਇਸ ਵਾਰ ਕਿਸਾਨਾਂ ਨੂੰ ਕੋਈ ਵੀ ਮੁਸ਼ਕਿਲ ਦਾ ਸਾਮਹਣਾ ਨਹੀਂ ਕਰਨਾ ਪਵੇਗਾ। ਇਸ ਮੌਕੇ ਜਸਕਰਨ ਸਿੰਘ ਗੁਰੂਸਰ, ਦਿਲਪ੍ਰੀਤ ਜਗਾ ਰਾਮ ਤੀਰਥ, ਗੁਰਮੀਤ ਮੀਤਾ ਲਹਿਰੀ, ਜਗਤਾਰ ਸਿੰਘ ਬਹਿਮਣ, ਬਹਾਦਰ ਸਿੰਘ ਬਹਿਮਣ, ਬਲਦੇਵ ਸਿੰਘ ਮੰਡੀ ਸੁਪਰਵਾਈਜਰ, ਨੰਬਰਦਾਰ ਬਲਜਿੰਦਰ ਤਿਉਣਾ, ਦਾਰਾ ਸਿੰਘ ਜਗਸੀਰ ਸਿੰਘ ਭਾਗੀਵਾਂਦਰ ਅਤੇ ਕਿਸਾਨ ਹਾਜ਼ਰ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration