"/> ਚਿੱਟ ਫੰਡ ਕੰਪਨੀਆਂ ’ਚ ਪੈਸੇ ਲਗਾਉਣ ਵਾਲਿਆਂ ਵੱਲੋਂ ਸੰਘਰਸ਼ ਦੀ ਤਿਆਰੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਚਿੱਟ ਫੰਡ ਕੰਪਨੀਆਂ ’ਚ ਪੈਸੇ ਲਗਾਉਣ ਵਾਲਿਆਂ ਵੱਲੋਂ ਸੰਘਰਸ਼ ਦੀ ਤਿਆਰੀ

Published On: punjabinfoline.com, Date: Oct 09, 2017

ਸੰਗਰੂਰ,09 ਅਕਤੂਬਰ (ਸਪਨਾ ਰਾਣੀ) ਚਿੱਟ ਫੰਡ ਕੰਪਨੀਆਂ ਵਿੱਚ ਆਪਣੀ ਖ਼ੂਨ ਪਸੀਨੇ ਦੀ ਕਮਾਈ ਜਮ੍ਹਾਂ ਕਰਵਾ ਕੇ ਠੱਗੇ ਮਹਿਸੂਸ ਕਰ ਰਹੇ ਲੋਕ ਹੁਣ ਸੰਘਰਸ਼ ਦੇ ਰਾਹ ਪੈਣ ਲਈ ਇਕੱਠੇ ਹੋਣ ਲੱਗੇ ਹਨ। ਲੋਕਾਂ ਨੂੰ ਫ਼ਿਕਰ ਹੈ ਕਿ ਕੀ ਕੰਪਨੀਆਂ ਵਿੱਚ ਲਗਾਏ ਪੈਸੇ ਉਨ੍ਹਾਂ ਨੂੰ ਵਾਪਸ ਮਿਲਣਗੇ ਜਾਂ ਨਹੀਂ। ਅੱਜ ਇੱਥੇ ਬਨਾਸਰ ਬਾਗ਼ ਵਿੱਚ ਜਿੱਥੇ ਚਿੱਟ ਫੰਡ ਕੰਪਨੀਆਂ ਵਿੱਚ ਪੈਸਾ ਜਮ੍ਹਾਂ ਕਰਾਉਣ ਵਾਲੇ ਪੀੜਤ ਲੋਕਾਂ ਦੀ ਮੀਟਿੰਗ ਹੋਈ,ਉਥੇ ਦੂਜੇ ਪਾਸੇ ਪਰਲਜ਼ ਕੰਪਨੀ ਵਿੱਚ ਪੈਸਾ ਲਗਾਉਣ ਵਾਲਿਆਂ ਵੱਲੋਂ ਬਣਾਈ ਜਥੇਬੰਦੀ ‘ਇਨਸਾਫ਼ ਦੀ ਲਹਿਰ’ ਦੀ ਅਗਵਾਈ ਹੇਠ ਮੀਟਿੰਗ ਹੋਈ। ਇਨਸਾਫ਼ ਦੀ ਲਹਿਰ ਜਥੇਬੰਦੀ ਨੇ ਦਾਅਵਾ ਕੀਤਾ ਹੈ ਕਿ ਪਰਲਜ਼ ਕੰਪਨੀ ਵਿੱਚ ਇਕੱਲੇ ਜ਼ਿਲ੍ਹਾ ਸੰਗਰੂਰ ਦੇ ਲੋਕਾਂ ਦੇ 15 ਕਰੋੜ ਰੁਪਏ ਬਕਾਇਆ ਹਨ। ਜਥੇਬੰਦੀ ਵੱਲੋਂ ਲੋਕਾਂ ਦਾ ਪੈਸਾ ਵਾਪਸ ਕਰਾਉਣ ਲਈ 15 ਨਵੰਬਰ ਨੂੰ ਚੰਡੀਗੜ੍ਹ ਵਿੱਚ ਕੇਂਦਰ ਸਰਕਾਰ ਦੇ ਖ਼ਿਲਾਫ਼ ਸੂਬਾ ਪੱਧਰੀ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਲਿਆ ਗਿਆ। ਇਸ ਦੌਰਾਨ ਪੀੜਤ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਇਨਸਾਫ਼ ਦੀ ਲਹਿਰ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਜੱਸੀ ਨੇ ਦਾਅਵਾ ਕੀਤਾ ਕਿ ਜ਼ਿਲ੍ਹਾ ਸੰਗਰੂਰ ਦੇ ਕਰੀਬ ਇੱਕ ਲੱਖ ਲੋਕਾਂ ਦੇ ਲਗਭਗ 15 ਕਰੋੜ ਰੁਪਏ ਪਰਲਜ਼ ਕੰਪਨੀ ਵੱਲ ਬਕਾਇਆ ਹਨ। ਉਨ੍ਹਾਂ ਦੱਸਿਆ ਕਿ ਸੁਪਰੀਮ ਕੋਰਟ ਵੱਲੋਂ ਕੰਪਨੀ ਦੀ ਜਾਇਦਾਦ ਜ਼ਬਤ ਕਰਕੇ ਲੋਕਾਂ ਦਾ ਪੈਸਾ ਵਾਪਸ ਕਰਨ ਦਾ ਫ਼ੈਸਲਾ ਦਿੱਤਾ ਜਾ ਚੁੱਕਾ ਹੈ ਪਰ ਇਸ ਸਬੰਧ ਵਿੱਚ ਅਜੇ ਤਕ ਅੱਗੇ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਸੈਬੀ ਨੂੰ ਕੰਪਨੀ ਦਾ ਜਾਇਦਾਦ ਵੇਚਣ ਦੇ ਅਧਿਕਾਰ ਵੀ ਦਿੱਤੇ ਹੋਏ ਹਨ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਲਾਗੂ ਕਰਾਉਣ ਲਈ ਹੁਣ ਸੰਘਰਸ਼ ਉਲੀਕਿਆ ਗਿਆ ਹੈ।ਇਸ ਮੌਕੇ ਇਨਸਾਫ਼ ਦੀ ਲਹਿਰ ਜਥੇਬੰਦੀ ਦੇ ਕੌਮੀ ਉਪ ਪ੍ਰਧਾਨ ਰਣਜੀਤ ਸਿੰਘ, ਦੀਵਾਨ ਸਿੰਘ, ਪਰਮਜੀਤ ਸਿੰਘ, ਜਗਰਾਜ ਸਿੰਘ, ਹਮੀਰ ਸਿੰਘ, ਮੁਨੀਸ਼ ਬਡਰੁੱਖਾਂ, ਦਿਨੇਸ ਠਾਕੁਰ, ਨਾਹਰ ਸਿੰਘ, ਰਾਮਪਾਲ, ਅਮਰ ਦਾਸ ਆਦਿ ਮੌਜੂਦ ਸਨ ।

Tags: sapna rani sangrur
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration