"/> ਗੁਰਦਾਸਪੁਰ ਸੀਟ ‘ਚ ਅਕਾਲੀ-ਭਾਜਪਾ ਦਾ ਉਮੀਦਵਾਰ ਵੱਡੇ ਫਰਕ ਨਾਲ ਜਿੱਤ ਹਾਸਲ ਕਰੇਗਾ ਹਰੀ ਸਿੰਘ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਗੁਰਦਾਸਪੁਰ ਸੀਟ ‘ਚ ਅਕਾਲੀ-ਭਾਜਪਾ ਦਾ ਉਮੀਦਵਾਰ ਵੱਡੇ ਫਰਕ ਨਾਲ ਜਿੱਤ ਹਾਸਲ ਕਰੇਗਾ ਹਰੀ ਸਿੰਘ

Published On: punjabinfoline.com, Date: Oct 09, 2017

ਧੂਰੀ,09 ਅਕਤੂਬਰ (ਮਹੇਸ਼ ਜਿੰਦਲ) ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂ ਅਤੇ ਐਮ.ਡੀ. ਪ੍ਰੀਤ ਗਰੁੱਪ ਸ:ਹਰੀ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਗੁਰਦਾਸਪੁਰ ਸੀਟ ‘ਚ ਅਕਾਲੀ-ਭਾਜਪਾ ਦਾ ਉਮੀਦਵਾਰ ਵੱਡੇ ਫਰਕ ਨਾਲ ਜਿੱਤ ਹਾਸਲ ਕਰੇਗਾ। ਉਹਨਾ ਵੱਲੋ ਅੱਜ ਗੁਰਦਾਸਪੁਰ ਜਿਮਨੀ ਚੋਣ ਲਈ ਵਿਸਾਲ ਕਾਫ਼ਲੇ ਨਾਲ ਰਵਾਨਾ ਕੀਤਾ ਅਤੇ ਕਿਹਾ ਕਿ ਅਕਾਲੀ-ਭਾਜਪਾ ਦਾ ਪਿਛਲੇ 10 ਸਾਲਾਂ ਦੇ ਇਤਿਹਾਸਕ ਕਾਰਜਕਾਲ ਅਤੇ ਬਣਾਈਆਂ ਲੋਕ ਹਿਤ ਨੀਤੀਆਂ ਵਾਲਾ ਸ਼ਾਸਨ ਵੇਖਣ ਲਈ ਸੂਬੇ ਦੇ ਲੋਕ ਮੁੜ ਉਤਾਵਲੇ ਹੋ ਚੁੱਕੇ ਹਨ,ਜਿਸ ਦੀ ਸ਼ੁਰੂਆਤ ਗੁਰਦਾਸਪੁਰ ਦੇ ਲੋਕ ਜਿਮਨੀ ਚੋਣ ਰਾਹੀਂ ਅਕਾਲੀ-ਭਾਜਪਾ ਦੇ ਉਮੀਦਵਾਰ ਦੀ ਸ਼ਾਨਦਾਰ ਜਿੱਤ ਨਾਲ ਕਰਨ ਜਾ ਰਹੇ ਹਨ। ਸ: ਹਰੀ ਸਿੰਘ ਨਾਭਾ ਨੇ ਕਿਹਾ ਕਿ 2017 ਦੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਚੋਣ ਜਿੱਤ ਲਈ ਕਿਸਾਨ ਕਰਜ਼ਾ ਮੁਆਫ਼ੀ, ਹਰ ਘਰ ਨੌਕਰੀ ਸਮੇਤ ਅਨੇਕਾਂ ਹੀ ਝੂਠੇ ਗੁਮਰਾਹਕੁਨ ਵਾਅਦੇ, ਲਾਰੇ ਲਗਾ ਕੇ ਬੇਸ਼ੱਕ ਸੱਤਾ ਤਾਂ ਹਾਸਲ ਕਰ ਲਈ ਪ੍ਰੰਤੂ ਕਾਂਗਰਸ ਦੇ ਝੂਠੇ ਵਾਅਦਿਆਂ ਅਤੇ ਗੁਮਰਾਹਕੁਨ ਪ੍ਰਚਾਰ ਦੀ ਹਾਂਡੀ ਹੁਣ ਚੁੱਲੇ ਨਹੀਂ ਚੜ੍ਹ ਸਕੇਗੀ। ਇਸ ਮੌਕੇ ਉਨ੍ਹਾਂ ਨਾਲ ਜੱਥੇਦਾਰ ਹਾਕਮ ਸਿੰਘ ਢਢੋਗਲ,ਪ੍ਰੀਤਮ ਸਿੰਘ ਜੀ.ਐਮ. ਪ੍ਰੀਤ ਗਰੁੱਪ,ਰੂਪ ਸਿੰਘ ਖ਼ਾਲਸਾ,ਸੁਖਜਿੰਦਰ ਸਿੰਘ ਗੋਨਾ ਪੀ.ਏ., ਦਰਸ਼ਨ ਸਿੰਘ ਆਦਿ ਵੀ ਮੌਜੂਦ ਸਨ ।

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration