"/> ਮਹਾਂਰਿਸ਼ੀ ਬਾਲਮੀਕਿ ਜੀ ਨੇ ਭਾਰਤੀ ਸਮਾਜ ਨੂੰ ਮਹਾਨ ਦੇਣ ਦਿੱਤੀ- ਡਾ. ਮਾਨ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਮਹਾਂਰਿਸ਼ੀ ਬਾਲਮੀਕਿ ਜੀ ਨੇ ਭਾਰਤੀ ਸਮਾਜ ਨੂੰ ਮਹਾਨ ਦੇਣ ਦਿੱਤੀ- ਡਾ. ਮਾਨ

Published On: punjabinfoline.com, Date: Oct 10, 2017

ਧੂਰੀ,10 ਅਕਤੂਬਰ (ਮਹੇਸ਼ ਜਿੰਦਲ) ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਵੱਲੋਂ ਸਾਹਿੱਤ ਸਭਾ ਧੂਰੀ (ਰਜਿ;) ਦੇ ਸਹਿਯੋਗ ਨਾਲ਼ ਦੁਨੀਆਂ ਦੇ ਪਹਿਲੇ ਮਹਾਂਕਵੀ ਅਤੇ ਵਿਦਵਾਨ ਮਹਾਂਰਿਸ਼ੀ ਬਾਲਮੀਕਿ ਜੀ ਨੂੰ ਸਮਰਪਿਤ ਸਮਾਗਮ ਸਥਾਨਕ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਇਆ ਗਿਆ। ਜਿਸਦੀ ਪ੍ਰਧਾਨਗੀ ਡਾ. ਤੇਜਵੰਤ ਮਾਨ ਨੇ ਕੀਤੀ। ਇਨਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਸਰਵ ਸ੍ਰੀ ਪ੍ਰੋ: ਸੰਧੂ ਵਰਿਆਣਵੀ, ਡਾ. ਧਰਮ ਚੰਦ ਵਾਤਿਸ਼, ਸ੍ਰੀਮਤੀ ਪਿ੍ਰਤਪਾਲ ਕੌਰ ਜ਼ਿਲਾ ਭਾਸ਼ਾ ਅਫਸਰ ਸੰਗਰੂਰ, ਡਾ. ਨਰਵਿੰਦਰ ਕੌਸ਼ਲ ਸਾਬਕਾ ਡੀਨ, ਸਰੂਪ ਬਿਹਾਰੀ ਸ਼ਰਣ ਸਕੱਤਰ ਜਨਰਲ ਬ੍ਰਾਹਮਣ ਸਭਾ ਪੰਜਾਬ, ਪਵਨ ਹਰਚੰਦਪੁਰੀ, ਰਾਮ ਗੋਪਾਲ ਸ਼ਰਮਾ, ਗੁਲਜ਼ਾਰ ਸਿੰਘ ਸ਼ੌਂ ਸ਼ਾਮਲ ਹੋਏ। ਸਭ ਤੋਂ ਪਹਿਲਾਂ ਸੁਖਦੇਵ ਸ਼ਰਮਾ ਧੂਰੀ ਨੇ ਆਏ ਲੇਖਕਾਂ ਨੂੰ ਜੀ ਆਇਆਂ ਕਿਹਾ। ਇਸਤੋਂ ਉਪਰੰਤ ਪ੍ਰਧਾਨਗੀ ਮੰਡਲ ਵੱਲੋਂ ਸ੍ਰੀ ਸੁਰਿੰਦਰ ਸਿੰਘ ਰਾਜਪੂਤ ਦੁਆਰਾ ਲਿਖੀ ਅਤੇ ਪਵਨ ਹਰਚੰਦਪੁਰੀ ਦੁਆਰਾ ਸੰਪਾਦਿਤ ਕੀਤੀ ਪੁਸਤਕ ੨ਸਿੱਖ ਇਤਿਹਾਸ ਵਿੱਚ ਬ੍ਰਾਹਮਣ ਸਮਾਜ ਦਾ ਯੋਗਦਾਨ” ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਣ ਕੀਤੀ। ਇਸ ਸਮੇਂ ਬ੍ਰਾਹਮਣ ਸਭਾ ਅਤੇ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਸੁਰਿੰਦਰ ਰਾਜਪੂਤ ਅਤੇ ਪਵਨ ਹਰਚੰਦਪੁਰੀ ਨੂੰ ਲੋਈਆਂ ਨਾਲ਼ ਸਨਮਾਨਿਤ ਕੀਤਾ ਗਿਆ।
ਇਸਤੋਂ ਬਾਅਦ ਮਹਾਂਰਿਸ਼ੀ ਬਾਲਮੀਕ ਜੀ ਦੇ ਜੀਵਨ, ਸਮੁੱਚੇ ਕਾਰਜਾਂ ਅਤੇ ਲੋਕ ਅਰਪਣ ਕੀਤੀ ਗਈ ਪੁਸਤਕ ਉੱਪਰ ਗੰਭੀਰ ਚਰਚਾ ਕੀਤੀ ਗਈ। ਮਹਾਂਰਿਸ਼ੀ ਬਾਲਮੀਕ ਜੀ ਬਾਰੇ ਉੱਘੇ ਚਿੰਤਕ ਡਾ. ਸੁਖਵਿੰਦਰ ਪਰਮਾਰ ਨੇ ਆਪਣੇ ਵਿਚਾਰ ਰੱਖੇ। ਇਸੇ ਤਰਾ ਹੀ ਲੋਕ ਅਰਪਣ ਹੋਈ ਪੁਸਤਕ ਉੱਪਰ ਡਾ. ਨਰਵਿੰਦਰ ਕੌਸਲ ਨੇ ਆਪਣੇ ਭਾਵ ਪ੍ਰਗਟ ਕੀਤੇ। ਦੋਹਾਂ ਉਪਰ ਹੋਈ ਬਹਿਸ ਵਿੱਚ ਸ੍ਰੀਮਤੀ ਪਿ੍ਰਤਪਾਲ ਕੌਰ, ਪਵਨ ਹਰਚੰਦਪੁਰੀ, ਇਤਿਹਾਸ ਖੋਜੀ ਗੁਰਨਾਮ ਸਿੰਘ, ਧਰਮ ਚੰਦ ਬਾਤਿਸ਼, ਡਾ. ਰਣਧੀਰ ਕੌਸ਼ਿਕ, ਸਰੂਪ ਬਿਹਾਰੀ ਸ਼ਰਨ ਮਾਲੇਰਕੋਟਲਾ, ਕਰਤਾਰ ਸਿੰਘ ਠੂਲੀਵਾਲ, ਪ੍ਰੋ: ਸੰਧੂ ਵਰਿਆਣਵੀ, ਭਰਗਾ ਨੰਦ ਲੌਂਗੋਵਾਲ਼, ਸੁਰਿੰਦਰ ਸਿੰਘ ਰਾਜਪੂਤ, ਪੁਸ਼ਪਿੰਦਰ ਅੱਤਰੀ, ਡਾ. ਰਾਜ ਕੁਮਾਰ ਗਰਗ, ਆਦਿ ਨੇ ਭਾਗ ਲਿਆ। ਬਹਿਸ ਨੂੰ ਸਮੇਟਦਿਆਂ ਡਾ. ਤੇਜਵੰਤ ਮਾਨ ਨੇ ਕਿਹਾ ਕਿ ਮਹਾਂਰਿਸ਼ੀ ਬਾਲਮੀਕ ਜੀ ਦਾ ਭਾਰਤੀ ਇਤਿਹਾਸ ਅਤੇ ਸਮਾਜ ਵਿੱਚ ਇੱਕ ਵਿਲੱਖਣ ਯੋਗਦਾਨ ਹੈ। ਉਨਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਭਾਰਤੀ ਸਮਾਜ ਅਤੇ ਸੱਭਿਆਚਾਰ ਨੂੰ ਸੱਚਾਰੂ ਸੇਧਾਂ ਪ੍ਰਦਾਨ ਕੀਤੀਆਂ ਹਨ। ਉਨਾਂ ਨੇ ਆਪਣੇ ਮਹਾਂ ਕਾਵਿ ਨਾਟਿ ੨ਰਮਾਇਣ” ਵਿੱਚ ਸੈਕੜੇ ਪਾਤਰ ਪੈਦਾ ਕਰਕੇ ਸਮਾਜ ਅੰਦਰਲੀਆਂ ਗੁੰਝਲਾਂ ਨੂੰ ਖੋਲਿਆ। ਸਿੱਖ ਇਤਿਹਾਸ ਵਿੱਚ ਬ੍ਰਾਹਮਣਾਂ ਦੇ ਯੋਗਦਾਨ ਉਪਰ ਬੋਲਦਿਆਂ ਉਨਾਂ ਦੱਸਿਆ ਕਿ ਇਹ ਕਿਤਾਬ ਬ੍ਰਾਹਮਣਾਂ ਅਤੇ ਉਨਾਂ ਦੇ ਗੋਤਾਂ ਬਾਰੇ ਅਤੇ ਬ੍ਰਾਹਮਣਾਂ ਦੁਆਰਾ ਸਿੱਖ ਇਤਿਹਾਸ ਵਿੱਚ ਯੋਗਦਾਨ ਬਾਰੇ ਗਹਿਰ ਗੰਭੀਰ ਜਾਣਕਾਰੀ ਦਿੰਦੀ ਹੈ। ਉਨਾਂ ਦੱਸਿਆ ਕਿ ਇਹ ਕਿਤਾਬ ਸਾਹਿੱਤ ਅਤੇ ਇਤਿਹਾਸ ਵਿੱਚ ਇੱਕ ਵਿੱਲਖਣ ਦਸਤਾਵੇਜ਼ ਹੈ।
ਇਸਤੋਂ ਉਪਰੰਤ ਕਵੀ ਦਰਬਾਰ ਵਿੱਚ ਅਮਰਜੀਤ ਅਮਨ, ਸੱਤਪਾਲ ਪਰਾਸ਼ਰ, ਭੋਲਾ ਸਿੰਘ ਸੰਗਰਾਮੀ, ਮਿਲਖਾ ਸਿੰਘ ਸਨੇਹੀ, ਕਰਤਾਰ ਸਿੰਘ ਠੂਲੀਵਾਲ, ਦਿਲਸ਼ਾਦ ਜਮਾਲਪੁਰੀ, ਗੁਰਜੀਤ ਸਿੰਘ ਜਹਾਂਗੀਰ, ਕੁਲਵੰਤ ਕਸਕ, ਬਲਵੀਰ ਜਲਾਲਾਬਾਦੀ, ਕੈਪਟਨ ਚਮਕੌਰ ਸਿੰਘ ਚਹਿਲ, ਸੁਰਿੰਦਰ ਸ਼ਰਮਾ ਮੈਨੇਜਰ, ਵੈਦ ਬੰਤ ਸਿੰਘ ਸਾਰੋਂ, ਅਵਤਾਰ ਸਿੰਘ ਸੰਧੂ, ਰਾਜਿੰਦਰਜੀਤ ਕਾਲਾਬੂਲਾ, ਰਣਜੀਤ ਸਿੰਘ ਕਾਲ਼ਾਬੂਲਾ, ਸੁਰਜੀਤ ਦੇਵਲ, ਅਸ਼ਵਨੀ ਕੁਮਾਰ, ਅਮਰ ਗਰਗ ਕਲਮਦਾਨ, ਵਿਕਾਸ ਵਰਮਾ, ਵਿਜੈ ਕੁਮਾਰ ਬਿੱਟੂ, ਪਰਸਨ ਸਿੰਘ ਬੀਹਲਾ, ਰਤਨ ਸਿੰਘ ਭੰਡਾਰੀ, ਤੇਜਾ ਸਿੰਘ ਵੜੈਚ, ਬਲਵਿੰਦਰ ਸਿੰਘ ਮਾਨਾਂ, ਗਿਆਨੀ ਰਾਮ ਲਾਲ, ਸੁਖਵੀਰ ਧੀਮਾਨ, ਕਿ੍ਰਸ਼ਨ ਚੰਦ ਗਰਗ, ਸੁਰਜੀਤ ਸਿੰਘ ਰਾਜੋਮਾਜਰਾ, ਰਮੇਸ਼ ਜੈਨ, ਗੁਰਜੀਤ ਸਿੰਘ ਕੈਂਥ, ਪਰਮਜੀਤ ਦਰਦੀ, ਦੇਵੀ ਸਰੂਪ ਮੀਮਸਾ, ਗੁਰਦਿਆਲ ਨਿਰਮਾਣ ਆਦਿ ਨੇ ਭਾਗ ਲਿਆ। ਸਮਾਗਮ ਦਾ ਮੰਚ ਸੰਚਾਲਣ ਪਵਨ ਹਰਚੰਦਪੁਰੀ ਅਤੇ ਗੁਲਜ਼ਾਰ ਸਿੰਘ ਸ਼ੌਂਕੀ ਨੇ ਸਾਂਝੇ ਤੌਰ ’ਤੇ ਕੀਤਾ।

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration