"/> ਪ੍ਰੀ ਨਰਸਰੀ ਕਲਾਸਾਂ ਨੂੰ ਪ੍ਰਾਇਮਰੀ ਸਕੂਲਾਂ ਵਿੱਚ ਲਗਾਉਣ ਦਾ ਵਿਰੋਧ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪ੍ਰੀ ਨਰਸਰੀ ਕਲਾਸਾਂ ਨੂੰ ਪ੍ਰਾਇਮਰੀ ਸਕੂਲਾਂ ਵਿੱਚ ਲਗਾਉਣ ਦਾ ਵਿਰੋਧ

ਅਮਰਜੀਤ ਕੌਰ ਧਾਂਦਰਾ ਆਂਗਨਵਾੜੀ ਵਰਕਰ ਯੂਨੀਅਨ ਬਲਾਕ ਧੂਰੀ ਦੇ ਪ੍ਰਧਾਨ ਚੁਣੇ ਗਏ
Published On: punjabinfoline.com, Date: Oct 10, 2017

ਧੂਰੀ,10 ਅਕਤੂਬਰ (ਮਹੇਸ਼ ਜਿੰਦਲ) ਆਲ ਇੰਡੀਆ ਆਂਗਨਵਾੜੀ ਵਰਕਰਜ਼/ ਹੈਲਪਰ ਯੂਨੀਅਨ ਪੰਜਾਬ (ਏਟਕ) ਦੀ ਮੀਟਿੰਗ ਅੱਜ ਸ਼ਹੀਦ ਯਾਦਗਰ ਹਾਲ ਧੂਰੀ ਵਿਖੇ ਹੋਈ,ਜਿਸਨੂੰ ਸੂਬਾ ਪ੍ਰਧਾਨ ਸ੍ਰੀਮਤੀ ਸਰੋਜ ਛੱਪੜੀ ਵਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਪ੍ਰੀ ਨਰਸਰੀ ਕਲਾਸਾਂ ਪ੍ਰਾਇਮਰੀ ਸਕੂਲਾਂ ਵਿੱਚ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ ਤੇ ਟੀਚਰ ਪ੍ਰੀ ਨਰਸਰੀ ਪੜਾਈ ਕਰਵਾਉਣਗੇ, ਜੋ ਆਂਗਨਵਾੜੀ ਵਰਕਰ/ਹੈਲਪਰਾਂ ਦੇ ਵਿਰੋਧ ਵਿੱਚ ਇਹ ਫ਼ੈਸਲਾ ਲਿਆ ਗਿਆ ਹੈ, ਜਿਸਨੂੰ ਕਦੇ ਵੀ ਆਂਗਨਵਾੜੀ ਵਰਕਰ/ਹੈਲਪਰ ਬਰਦਾਸ਼ਤ ਨਹੀਂ ਕਰਨਗੇ ਅਤੇ ਸਰਕਾਰ ਦੇ ਇਸ ਫ਼ੈਸਲੇ ਨਾਲ 54000 ਆਂਗਨਵਾੜੀ ਵਰਕਰ/ਹੈਲਪਰ ਆਪਣੇ ਕੰਮ ਤੋਂ ਵਿਹਲੇ ਹੋ ਜਾਣਗੇ।
ਉਨਾਂ ਕਿਹਾ ਕਿ ਪ੍ਰੀ ਨਰਸਰੀ ਕਲਾਸਾਂ ਆਂਗਨਵਾੜੀ ਸੈਂਟਰਾਂ ਵੱਚ ਲਗਾ ਕੇ ਵਰਕਰਾਂ ਨੂੰ ਹੀ ਦਿੱਤੀਆਂ ਜਾਣ, ਕਿਉਂਕਿ 42 ਸਾਲ ਤੋਂ ਵਰਕਰ ਅਤੇ ਹੈਲਪਰ ਹੀ ਬੱਚਿਆਂ ਨੂੰ ਪ੍ਰੀ ਸਕੂਲ ਸਿੱਖਿਆ ਦੇ ਰਹੇ ਹਨ, ਜਿਸਦੇ ਸੰਬਧ ਵਿੱਚ ਵਰਕਰ/ਹੈਲਪਰਾਂ ਨੂੰ ਸੰਘਰਸ਼ ਵਿੱਢਣ ਦੀ ਲੋੜ ਹੈ।
ਇਸ ਮੀਟਿੰਗ ਨੂੰ ਸੁਖਦੇਵ ਸ਼ਰਮਾ, ਕੇਂਦਰੀ ਏਟਕ ਆਗੂ ਅਤੇ ਸੂਬਾ ਸਕੱਤਰ ਤੋਂ ਇਲਾਵਾ ਨੌਜਵਾਨ ਆਗੂ ਸਾਥੀ ਕਸ਼ਮੀਰ ਸਿੰਘ ਗਦਾਈਆਂ, ਗੁਰਦਿਆਲ ਨਿਰਮਾਣ, ਲੀਲੇ ਖਾਂ, ਹਰਨੇਕ ਸਿੰਘ ਨੇ ਵੀ ਸੰਬੋਧਨ ਕੀਤਾ। ਅੰਤ ਵਿੱਚ ਸਰਬਸੰਮਤੀ ਨਾਲ ਚੋਣ ਕੀਤੀ ਗਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਖਦੇਵ ਸ਼ਰਮਾ ਨੇ ਕਿਹਾ ਕਿ ਸਕੀਮ ਵਿੱਚ ਵਰਕਰਾਂ ਨੂੰ ਪੱਕੇ ਕਰਮਚਾਰੀ ਬਣਇਆ ਜਾਵੇ ਕੀਤੀ ਗਈ ਚੋਣ ਵਿੱਚ ਅਮਰਜੀਤ ਕੌਰ ਧਾਂਦਰਾ ਬਲਾਕ ਪ੍ਰਧਾਨ, ਸੁਰਿੰਦਰ ਕੌਰ ਜਹਾਂਗੀਰ ਮੀਤ ਪ੍ਰਧਾਨ, ਭੂਪਿੰਦਰ ਕੌਰ ਕਹੇਰੂ, ਸਰਬਜੀਤ ਕੌਰ ਈਸੀ (ਦੋਵੇ ਸਕੱਤਰ), ਮਹਿੰਦਰ ਕੌਰ ਧੂਰੀ ਪਿੰਡ ਮੀਤ ਸਕੱਤਰ, ਪਰਮਜੀਤ ਸ਼ਰਮਾ ਧੂਰੀ ਪਿੰਡ ਖਜਾਨਚੀ, ਪਿੰਕੀ ਸਹਾਇਕ ਖਜਾਨਚੀ, ਗੁਰਮੇਲ ਕੌਰ, ਹਰਦੀਪ ਕੋਰ, ਅਮਜੀਤ ਕੌਰ, ਪਰਮਜੀਤ ਕੌਰ ਧਾਂਦਰਾ ਨੂੰ ਮੈਂਬਰ ਚੁਣਿਆ ਗਿਆ।

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration