"/> ਪਤੀ ਦੇ ਨਜ਼ਾਇਜ਼ ਸਬੰਧਾਂ ਤੋਂ ਦੁਖੀ ਔਰਤ ਦੀ ਜਹਿਰੀਲੀ ਵਸਤੂ ਨਿਗਲਣ ਕਾਰਨ ਮੌਤ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪਤੀ ਦੇ ਨਜ਼ਾਇਜ਼ ਸਬੰਧਾਂ ਤੋਂ ਦੁਖੀ ਔਰਤ ਦੀ ਜਹਿਰੀਲੀ ਵਸਤੂ ਨਿਗਲਣ ਕਾਰਨ ਮੌਤ

ਪਤੀ,ਸੱਸ,ਦਿਉਰਾਂ ਅਤੇ ਗੁਆਂਢਣ ਸਮੇਤ 5 ਖਿਲਾਫ ਮਾਮਲਾ ਦਰਜ
Published On: punjabinfoline.com, Date: Oct 10, 2017

ਧੂਰੀ,10 ਅਕਤੂਬਰ (ਮਹੇਸ਼ ਜਿੰਦਲ) ਤਿਉਹਾਰਾਂ ਦੇ ਇੰਨਾਂ ਦਿਨਾਂ ਵਿੱਚ ਔਰਤਾਂ ਵੱਲੋਂ ਆਪਣੇ ਪਤੀ ਦੀ ਲੰਮੀ ਉਮਰ ਵਾਸਤੇ ਕਰਵਾਚੌਥ ਦਾ ਵਰਤ ਰੱਖ ਕੇ ਜਿੱਥੇ ਉਸ ਦੀ ਲੰਮੀ ਉਮਰ ਦੀ ਕਾਮਨਾ ਕੀਤੀ ਜਾਂਦੀ ਹੈ, ਉੱਥੇ ਹੀ ਇੱਕ ਵਿਆਹੁਤਾ ਵੱਲੋਂ ਬੀਤੇ ਦਿਨੀਂ ਆਪਣੇ ਪਤੀ ਦੇ ਨਜ਼ਾਇਜ ਸਬੰਧਾਂ ਤੋਂ ਦੁਖੀ ਹੋ ਕੇ ਕੋਈ ਜਹਿਰੀਲੀ ਵਸਤੂ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕਾ ਕੁਸਮ ਰਾਣੀ ਉਰਫ ਇੰਦੂ ਦੇ ਪਿਤਾ ਰਮੇਸ਼ ਕੁਮਾਰ ਵੱਲੋਂ ਆਪਣੀ ਲੜਕੀ ਦੀ ਮੌਤ ਲਈ ਉਸਦੇ ਪਤੀ, ਸੱਸ, ਦੋ ਦਿਉਰਾਂ ਅਤੇ ਗੁਆਂਢਣ ਉੱਪਰ ਆਪਣੀ ਧੀ ਦੇ ਕਤਲ ਦਾ ਦੋਸ਼ ਲਗਾਉਂਦਿਆਂ ਪੁਲਿਸ ਪਾਸ ਦਿੱਤੀ ਦਰਖਾਸਤ ਦੇ ਚਲਦਿਆਂ ਪੁਲਿਸ ਨੇ ਮ੍ਰਿਤਕਾ ਦੇ ਪਤੀ, ਸੱਸ, ਦਿਉਰਾਂ ਅਤੇ ਗੁਆਂਢਣ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਮ੍ਰਿਤਕਾ ਕੁਸਮ ਦੇ ਪਿਤਾ ਰਮੇਸ਼ ਕੁਮਾਰ ਵਾਸੀ ਗਿੱਦੜਵਾਹਾ ਦੇ ਅਨੁਸਾਰ ਉਸ ਦੀ ਸਭ ਤੋਂ ਛੋਟੀ ਲੜਕੀ ਦਾ ਵਿਆਹ 2003 ਵਿੱਚ ਸਤੀਸ਼ ਕੁਮਾਰ ਪੁੱਤਰ ਵੇਦ ਪ੍ਰਕਾਸ਼ ਵਾਸੀ ਮਹੇਸ਼ ਨਗਰ ਧੂਰੀ ਨਾਲ ਹੋਇਆ ਸੀ ਅਤੇ ਵਿਆਹ ਤੋਂ ਕਰੀਬ ਡੇਢ ਸਾਲ ਬਾਅਦ ਉਹਨਾਂ ਦੀ ਲੜਕੀ ਨੇ ਇੱਕ ਲੜਕੇ ਨੂੰ ਜਨਮ ਦਿੱਤਾ ਸੀ ਜਿਸ ਦੀ ਪੈਦਾ ਹੁੰਦੇ ਹੀ ਮੌਤ ਹੋ ਗਈ ਸੀ। ਉਪਰੰਤ ਕਰੀਬ ਢਾਈ ਸਾਲ ਉਹਨਾਂ ਦੀ ਲੜਕੀ ਨੇ ਇੱਕ ਧੀ ਨੂੰ ਜਨਮ ਦਿੱਤਾ ਜਿਸ ਕਾਰਨ ਸਹੁਰਿਆਂ ਦਾ ਲੜਕੀ ਪ੍ਰਤੀ ਰਵੱਈਆ ਬਦਲ ਗਿਆ ਸੀ ਅਤੇ ਉਸ ਨਾਲ ਝਗੜਾ ਕਰਦੇ ਰਹਿੰਦੇ ਸਨ। ਕਰੀਬ ਦੋ ਸਾਲ ਬਾਅਦ ਉਸ ਦੀ ਬੇਟੀ ਕੁਸਮ ਦੇ ਘਰ ਇੱਕ ਹੋਰ ਲੜਕੀ ਪੈਦਾ ਹੋਈ ਜਿਸ ਨੂੰ ਉਸ ਦੇ ਸਹੁਰੇ ਪਰਿਵਾਰ ਨੇ ਆਪਣੇ ਘਰ ਰੱਖਣ ਤੋਂ ਸਾਫ ਇੰਨਕਾਰ ਕਰ ਦਿੱਤਾ ਸੀ। ਰਮੇਸ਼ ਕੁਮਾਰ ਅਨੁਸਾਰ ਆਪਣੀ ਲੜਕੀ ਨਾਲ ਸਹੁਰੇ ਘਰ ਵਿੱਚ ਹੋਣ ਵਾਲੇ ਕਲੇਸ਼ ਤੋਂ ਦੁਖੀ ਹੋ ਕੇ ਉਸ ਨੇ ਦੂਸਰੀ ਜਨਮੀਂ ਬੱਚੀ ਨੂੰ ਆਪਣੀ ਵੱਡੀ ਵਿਆਹੁਤਾ ਲੜਕੀ ਕੋਲ ਪਾਲਨ-ਪੋਸ਼ਨ ਲਈ ਛੱਡ ਦਿੱਤਾ ਸੀ। ਉਪਰੰਤ ਕੁਸਮ ਦੇ ਕੁੱਖੋਂ ਇੱਕ ਲੜਕਾ ਪੈਦਾ ਹੋਣ ਤੋਂ ਬਾਅਦ ਵੀ ਉਸ ਦੇ ਸਹੁਰੇ ਪਰਿਵਾਰ ਵਿੱਚ ਉਸ ਨਾਲ ਕਲੇਸ਼ ਪਹਿਲਾਂ ਵਾਂਗ ਹੀ ਜਾਰੀ ਰਿਹਾ। ਕਰੀਬ ਤਿੰਨ ਸਾਲ ਪਹਿਲਾਂ ਉਸ ਦੇ ਜਵਾਈ ਸਤੀਸ਼ ਕੁਮਾਰ ਦੇ ਆਪਣੇ ਗੁਆਂਢ ਵਿੱਚ ਰਹਿੰਦੀ ਇੱਕ ਔਰਤ ਨਾਲ ਨਜ਼ਾਇਜ ਸਬੰਧ ਬਣ ਗਏ ਜਿਸ ਦਾ ਵਿਰੋਧ ਕਰਨ `ਤੇ ਸਤੀਸ਼ ਕੁਮਾਰ ਅਕਸਰ ਕੁਸਮ ਦੀ ਕੁੱਟ-ਮਾਰ ਕਰਦਾ ਸੀ। ਇਸ ਕੁੱਟ-ਮਾਰ ਵਿੱਚ ਉਸ ਦੀ ਸੱਸ ਪ੍ਰਕਾਸ਼ੋ ਦੇਵੀ, ਉਸ ਦੇ ਦੋਵੇਂ ਦਿਉਰ ਪੰਮੀ ਤੇ ਹੈਪੀ ਵੀ ਉਸ ਦਾ ਸਾਥ ਦਿੰਦੇ ਸੀ। ਇਸ ਕੁੱਟ-ਮਾਰ ਅਤੇ ਆਪਣੇ ਪਤੀ ਦੇ ਨਜ਼ਾਇਜ ਸਬੰਧਾਂ ਤੋਂ ਤੰਗ ਆ ਕੇ ਕੁਸਮ ਆਪਣੇ ਪੇਕੇ ਘਰ ਗਿੱਦੜਵਾਹੇ ਆ ਕੇ ਰਹਿਣ ਲੱਗ ਪਈ ਸੀ ਅਤੇ ਬੀਤੀ 24 ਸਤੰਬਰ ਨੂੰ ਸਤੀਸ਼ ਕੁਮਾਰ ਗਿੱਦੜਵਾਹਾ ਆ ਕੇ ਮਿੰਨਤਾਂ ਕਰਕੇ ਕੁਸਮ ਨੂੰ ਇਸ ਸ਼ਰਤ `ਤੇ ਮਨਾ ਕੇ ਘਰ ਲੈ ਗਿਆ ਸੀ, ਕਿ ਉਹ ਹੁਣ ਗੁਆਂਢਣ ਨਾਲ ਕੋਈ ਸਬੰਧ ਨਹੀਂ ਰੱਖੇਗਾ ਅਤੇ ਨਾ ਹੀ ਕੁਸਮ ਦੀ ਕੁੱਟ-ਮਾਰ ਕਰੇਗਾ। ਰਮੇਸ਼ ਕੁਮਾਰ ਨੇ ਅੱਗੇ ਦੱਸਿਆ ਕਿ ਬੀਤੇ ਦਿਨੀਂ ਉਸ ਦੀ ਲੜਕੀ ਕੁਸਮ ਨੇ ਸਵੇਰੇ ਫੋਨ ਕਰਕੇ ਦੱਸਿਆ ਕਿ ਅੱਜ ਉਸ ਦੇ ਪਤੀ ਸਤੀਸ਼ ਕੁਮਾਰ, ਗੁਆਂਢਣ ਗੁੱਡੋ, ਸੱਸ ਪ੍ਰਕਾਸ਼ੋ ਦੇਵੀ ਅਤੇ ਦੋਵੇਂ ਦਿਉਰਾਂ ਨੇ ਉਸ ਦੀ ਕੁੱਟ-ਮਾਰ ਕੀਤੀ ਹੈ ਅਤੇ ਬਾਅਦ ਵਿੱਚ ਕੁਸਰ-ਮੁਸਰ ਵੀ ਕਰ ਰਹੇ ਸਨ।ਜਿਸ ਤੋਂ ਬਾਅਦ ਕੁਸਮ ਦੇ ਦਿਉਰਾਂ ਨੇ ਉਹਨਾਂ ਨੂੰ ਫੋਨ ਕਰਕੇ ਦੱਸਿਆ ਕਿ ਉਹਨਾਂ ਦੀ ਲੜਕੀ ਦੀ ਮੌਤ ਹੋ ਗਈ ਹੈ। ਉਹਨਾਂ ਦੱਸਿਆ ਕਿ ਜਦੋਂ ਉਹ ਧੂਰੀ ਪੁੱਜੇ, ਤਾਂ ਉਹਨਾਂ ਦੀ ਲੜਕੀ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕਾ ਕੁਸਮ ਦੇ ਪਿਤਾ ਵੱਲੋਂ ਆਪਣੇ ਜਵਾਈ ਸਤੀਸ਼ ਕੁਮਾਰ, ਕੁਸਮ ਦੀ ਸੱਸ, ਦੋਵੇਂ ਦਿਉਰਾਂ ਅਤੇ ਗੁਆਂਢਣ ਗੁੱਡੋ ਖਿਲਾਫ ਉਸ ਦੀ ਲੜਕੀ ਨੂੰ ਕੁਝ ਦੇ ਕੇ ਮਾਰਣ ਦੇ ਲਗਾਏ ਗਏ ਦੋਸ਼ਾਂ ਦੇ ਚਲਦਿਆਂ ਪੁਲਿਸ ਨੇ ਉਕਤ ਪੰਜੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। ਫਿਲਹਾਲ ਦੋਸ਼ੀ ਪੁਲਿਸ ਦੀ ਗਿਰਫਤ ਤੋਂ ਬਾਹਰ ਹਨ। ਥਾਣਾ ਸਿਟੀ ਦੇ ਐਸ.ਐਚ.ਓ. ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੂੰ ਜ਼ਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration