"/> ਕਿਸਾਨਾ ਨੇ ਪਰਾਲੀ ਸਾੜਣ ਦਾ ਕੀਤਾ ਫੈਸਲਾ ਰਾਜੋਮਾਜਰਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਕਿਸਾਨਾ ਨੇ ਪਰਾਲੀ ਸਾੜਣ ਦਾ ਕੀਤਾ ਫੈਸਲਾ ਰਾਜੋਮਾਜਰਾ

Published On: punjabinfoline.com, Date: Oct 10, 2017

ਧੂਰੀ,10 ਅਕਤੂਬਰ (ਮਹੇਸ਼ ਜਿੰਦਲ) ਸਥਾਨਕ ਪਿੰਡ ਰਾਜੋਮਾਜਰਾ ਦੇ ਆਮ ਕਿਸਾਨਾਂ ਦਾ ਇੱਕਠ ਪਿੰਡ ਦੀ ਬਾਈ ਵਿੱਚ ਹੋਇਆ। ਕਿਸਾਨਾਂ ਨੇ ਪਰਾਲੀ ਨੂੰ ਸੰਭਾਲਣ ਤੋ ਅਸਮਰਥਤਾ ਪ੍ਰਗਟਾਈ। ਇਸ ਮੌਕੇ ਕਿਰਪਾਲ ਸਿੰਘ ਰਾਜੋਮਾਜਰਾ ਨੇ ਦੱਸਿਆ ਕਿ ਕਿਸਾਨਾ ਨੂੰ ਪਰਾਲੀ ਸਾੜਣ ਦਾ ਕੋਈ ਵੀ ਚਾਅ ਨਹੀ ਹੈ,ਪਰ ਅੱਗੇ ਬਿਜਾਈ ਦਾ ਸਮਾਂ ਘੱਟ ਹੋਣ ਕਰਕੇ ਆਰਥਿਕ ਪੱਖੋ ਹੋਰ ਭਾਰ ਭੈਣ ਕਾਰਨ ਕਿਸਾਨ ਪਰਾਲੀ ਸਾੜਣ ਲਈ ਮਜਬੂਰ ਹਨ। ਜੇਕਰ ਨੈਸ਼ਨਲ ਗਰੀਨ ਟ੍ਰਿਬਿਊਨਲ ਦੀਆ ਹਦਾਇਤਾਂ ਮੁਤਾਬਿਕ ਸਰਕਾਰ ਕਿਸਾਨਾ ਦੀ ਮਦਦ ਕਰੇ ਤਾਂ ਹੀ ਕਿਸਾਨ ਪਰਾਲੀ ਦਾ ਹੱਲ ਕਰ ਸਕਦੇ ਹਨ,ਪਰ ਮਜਬੂਰੀ ਬੱਸ ਕਿਸਾਨ ਪਰਾਲੀ ਸਾੜਣ ਲਈ ਮਜਬੂਰ ਹੈ। ਸਾਰੇ ਕਿਸਾਨਾ ਨੇ ਹੱਥ ਖੜੇ ਕਰਕੇ ਮਜਬੂਰੀ ਬੱਸ ਫੈਸਲਾ ਕੀਤਾ ਕਿ ਪਰਾਲੀ ਨੂੰ ਸਾੜ ਕੇ ਤੁਰੰਤ ਕਣਕ ਦੀ ਬਿਜਾਈ ਕੀਤੀ ਜਾਵੇਗੀ। ਇਸ ਮੌਕੇ ਸਾਬਕਾ ਸਰਪੰਚ ਹਰਦਮ ਸਿੰਘ,ਪਰਵਿੰਦਰ ਸਿੰਘ,ਬਿਬਨਜੀਤ ਰੂਬੀ,ਗੁਰਿੰਦਰ ਸਿੰਘ ਮਿੱਠੂ,ਇੰਦਰਜੀਤ ਸਿੰਘ,ਦਲਜੀਤ ਸਿੰਘ,ਬੱਚਿਤਰ ਸਿੰਘ ਨੰਬਰਦਾਰ,ਗੁਰਦੇਵ ਸਿੰਘ ਨੰਬਰਦਾਰ,ਬਲਤੇਜ ਸਿੰਘ ਸਮੇਤ ਹੋਰ ਕਿਸਾਨ ਵੀ ਮੌਜੂਦ ਸਨ ।

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration