"/> ਨੰਬਰਦਾਰਾਂ ਦੀ ਬਲਾਕ ਪੱਧਰੀ ਮੀਟਿੰਗ ਵਿਚ ਪਰਾਲੀ ਫੂਕਣ ਤੇ ਸਹਿਮਤੀ ਪ੍ਗਟਾਈ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਨੰਬਰਦਾਰਾਂ ਦੀ ਬਲਾਕ ਪੱਧਰੀ ਮੀਟਿੰਗ ਵਿਚ ਪਰਾਲੀ ਫੂਕਣ ਤੇ ਸਹਿਮਤੀ ਪ੍ਗਟਾਈ

ਨਾਦਰਸ਼ਾਹੀ ਹੁਕਮ ਕਿਸਾਨਾਂ ਤੇ ਥੋਪ ਰਹੀ ਹੈ ਸਰਕਾਰ ਇਸਦੀ ਨੰਬਰਦਾਰ ਯੂਨੀਅਨ ਸਖਤ ਨਿਖੇਧੀ ਕਰਦੀ ਹੈ
Published On: punjabinfoline.com, Date: Oct 10, 2017

ਭਵਾਨੀਗੜ, 10 ਅਕਤੂਬਰ{ ਗੁਰਵਿੰਦਰ ਰੋਮੀ ਭਵਾਨੀਗੜ }
ਪੰਜਾਬ ਨੰਬਰਦਾਰਾ ਯੂਨੀਅਨ ਸਬ ਡਵੀਜਨ ਭਵਾਨੀਗੜ ਦੀ ਮੀਟਿੰਗ ਪ੍ਧਾਨ ਬਲਦੇਵ ਸਿੰਘ ਆਲੋਅਰਖ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਭਵਾਨੀਗੜ ਵਿਖੇ ਹੋਈ। ਮੀਟਿੰਗ ਵਿਚ ਪਹੰੁਚੇ ਨੰਬਰਦਾਰਾਂ ਵਲੋਂ ਆਪੋ ਆਪਣੇ ਵਿਚਾਰ ਪੇਸ਼ ਕੀਤੇ ਅਤੇ ਅਹਿਮ ਮਤੇ ਵੀ ਸਰਬਸੰਮਤੀ ਨਾਲ ਪਾਸ ਕੀਤੇ ਗਏ।
ਇਸ ਮੀਟਿੰਗ ਨੰੂ ਸੰਬੋਧਨ ਕਰਦਿਆਂ ਪ੍ਰਧਾਨ ਬਲਦੇਵ ਸਿੰਘ ਆਲੋਅਰਖ ਤੇ ਤੇਜਾ ਸਿੰਘ ਕਾਕੜਾ ਜਿਲਾ ਸੀਨੀਅਰ ਮੀਤ ਪ੍ਰਧਾਨ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਜੋ ਸਰਕਾਰ ਪਰਾਲੀ ਨੰੂ ਨਾ ਫੂਕਣ ਦੇ ਨਾਦਰਸ਼ਾਹੀ ਹੁਕਮ ਕਿਸਾਨਾਂ ਤੇ ਥੋਪ ਰਹੀ ਹੈ ਇਸਦੀ ਨੰਬਰਦਾਰ ਯੂਨੀਅਨ ਸਖਤ ਨਿਖੇਧੀ ਕਰਦੀ ਹੈ ਕਿਉਂਕਿ ਸਰਕਾਰ ਕਿਸਾਨਾਂ ਨੰੂ ਪਰਾਲੀ ਖੇਤ ਵਿਚ ਵਾਹੁਣ ਨੰੂ ਕੋਈ ਮਸ਼ੀਨਰੀ ਆਦਿ ਨਹੀਂ ਦੇ ਸਕੀ। ਇਸ ਕਰਕੇ ਕਿਸਾਨਾਂ ਕੋਲ ਕੋਈ ਹੋਰ ਚਾਰਾ ਨਹੀਂ ਜਿਸ ਨਾਲ ਪਰਾਲੀ ਨੰੂ ਨਾ ਸਾੜਿਆ ਜਾਵੇ। ਸਰਕਾਰ ਦੇ ਇਸ ਫੁਰਮਾਨ ਨੰੂ ਮੰਨਣ ਲਈ ਹਰ ਸਮੇਂ ਤੁਰੰਤ 18-20 ਲੱਖ ਰੁਪਏ ਦੀ ਮਸ਼ੀਨਰੀ ਨਹੀਂ ਖਰੀਦ ਸਕਦਾ। ਉਨ੍ਹਾਂ ਕਿਹਾ ਕਿ ਸਰਕਾਰ ਨੰੂ ਝੋਨਾ ਲਾਉਣ ਵੇਲੇ ਹੀ ਇਹ ਹੁਕਮ ਜਾਰੀ ਕਰਨਾ ਚਾਹੀਦਾ ਸੀ, ਅਤੇ ਮਸ਼ੀਨਰੀ ਉਪਲਬਧ ਕਰਵਾਉਣੀ ਬਣਦੀ ਸੀ। ਕੰਬਾਇਨਾਂ ਤੇ ਵੀ ਐਸ ਐਮ ਐਸ ਲਾਉਣ ਨੰੂ ਝੋਨਾ ਲਾਉਣ ਵੇਲੇ ਤੋਂ ਹੀ ਸਬਸਿਡੀਆ ਦੇਣੀਆਂ ਚਾਹੀਦੀਆਂ ਹਨ।
ਸਬ ਡਵੀਜਨ ਵਿਚ ਨੰਬਰਦਾਰਾਂ ਨੰੂ ਅਪੀਲ ਕੀਤੀ ਗਈ ਕਿ ਮਹੀਨਾਵਾਰ 10 ਤਰੀਕ ਦੀ ਮੀਟਿੰਗ ਵਿਚ ਵੱਧ ਤੋਂ ਵੱਧ ਹਰੇਕ ਪਿੰਡ ਵਿਚੋਂ ਪਹੰੁਚਣ। ਇਸ ਮੀਟਿੰਗ ਵਿਚ ਭਰਪੂਰ ਸਿੰਘ ਸੰਜੂਮਾ ਸੀਨੀਅਰ ਮੀਤ ਪ੍ਰਧਾਨ, ਸਤਪਾਲ ਪੰਨਵਾਂ, ਜੋਗਿੰਦਰ ਸਿੰਘ ਭਵਾਨੀਗੜ, ਭੁਪਿੰਦਰ ਸਿੰਘ ਸੰਜੂਮਾ, ਗੁਰਮੀਤ ਸਿੰਘ ਭਰਾਜ, ਮੱਖਣ ਸਿੰਘ ਮਾਝਾ, ਗੁਰਦੀਪ ਸਿੰਘ ਬਟੜਿਆਣਾ, ਕਰਨੈਲ ਸਿੰਘ ਝਨੇੜੀ, ਗੁਰਭੇਜ ਸਿੰਘ ਤੁਰੀ, ਗੁਰਮੀਤ ਸਿੰਘ ਝਨੇੜੀ, ਸੁਰਜੀਤ ਸੰਘ ਝਨੇੜੀ, ਲਛਮਣ ਸਿੰਘ ਸੰਘਰੇੜੀ, ਦੀਦਾਰ ਸਿੰਘ ਮੱਟਰਾਂ, ਸੁਰਜੀਤ ਸਿੰਘ ਝਨੇੜੀ, ਜੋਗਿੰਦਰ ਸਿੰਘ ਤੇ ਗੁਰਦਿਆਲ ਸਿੰਘ ਭੱਟੀਵਾਲ ਖੁਰਦ, ਗੁਰਬਚਨ ਸਿੰਘ, ਮਹਿੰਦਰ ਸਿੰਘ ਬਲਿਆਲ, ਜੋਗਿੰਦਰ ਸਿੰਘ ਰਾਮਪੁਰਾ, ਗੁਰਮੇਲਕ ੌਰ ਘਰਾਚੋਂ, ਲਾਭ ਸਿੰਘ ਮਾਝੀ, ਜੰਗ ਸਿੰਘ ਬਾਲਦ ਕਲਾਂ, ਰਘਵੀਰ ਸਿੰਘ ਘਰਾਚੋਂ, ਸਤਨਾਮ ਸਿੰਘ ਜੌਲੀਆਂ, ਪਿ੍ਰਤਪਾਲ ਸਿੰਘ ਖੇੜੀ ਗਿੱਲਾਂ, ਗੁਰਚਰਨ ਸਿੰਘ ਨਾਗਰਾ, ਰਘਵੀਰ ਸਿੰਘ, ਭੱਟੀਵਾਲ ਕਲਾਂ, ਰੁਲਦੂ ਬਟੜਿਆਣਾ, ਦਲਵਾਰਾ ਸਿੰਘ ਜੌਲੀਆਂ, ਬਘੇਲ ਸਿੰਘ, ਅਜੈਬ ਸਿੰਘ, ਅਵਤਾਰ ਸਿੰਘ ਕਪਿਆਲ, ਬਲਵਿੰਦਰ ਸਿੰਘ ਸੰਗਤਪੁਰਾ ਤੋਂ ਇਲਾਵਾ ਸੈਂਕੜੇ ਨੰਬਰਦਾਰਾਂ ਨੇ ਸਮੂਲੀਅਤ ਕੀਤੀ।

Tags: krishan garg gurvinder singh
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration