"/> ਪ੍ਰਦੂਸ਼ਣ ਮੁਕੱਤ ਦੀਵਾਲੀ ਮਨਾਉਣ ਲਈ ਜਾਗਰੂਕਤਾ ਰੈਲੀ ਕੱਢੀ ਗਈ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪ੍ਰਦੂਸ਼ਣ ਮੁਕੱਤ ਦੀਵਾਲੀ ਮਨਾਉਣ ਲਈ ਜਾਗਰੂਕਤਾ ਰੈਲੀ ਕੱਢੀ ਗਈ

Published On: punjabinfoline.com, Date: Oct 11, 2017

ਧੂਰੀ 11 ਅਕਤੂਬਰ (ਮਹੇਸ਼ ਜਿੰਦਲ) ਪੁਲਿਸ ਸਬ ਡਵੀਜਨ ਸਾਝ ਕੇਦਰ ਧੂਰੀ ਵੱਲੋ ਧੂਆ ਅਤੇ ਸੋਰ ਪ੍ਰਦੂਸਨ ਮੁਕਤ ਦੀਵਾਲੀ ਮਨਾਉਣ ਲਈ ਲੋਕਾ ਨੂੰ ਜਾਗਰੂਕ ਕਰਨ ਲਈ ਰੈਲੀ ਦਾ ਆਯੋਜਨ ਕੀਤਾ ਗਿਆ ਜਿਸਨੂੰ ਜਿਲਾ ਕਮਿਊਨਿਟੀ ਪੁਲਿਸ ਅਫਸਰ ਸੰਗਰੂਰ ਸ:ਨਾਹਰ ਸਿੰਘ ਡੀ.ਐਸ.ਪੀ.ਡੀ ਨੇ ਸਥਾਨਕ ਸੰਗਰੂਰ ਵਾਲੀ ਕੋਠੀ ਤੋ ਹਰੀ ਝੰਡੀ ਦੇਕੇ ਰਵਾਨਾ ਕੀਤਾ ਜੋਕਿ ਪੁੁਰਾਣੀ ਅਨਾਜ ਮੰਡੀ,ਰੇਲਵੇ ਚੌਕ, ਸਦਰ ਬਜਾਰ,ਲੋਹਾ ਬਜਾਰ ਤੋ ਹੁੰਦੀ ਹੋਈ ਸਮਾਪਤ ਹੋਈ ਰੈਲੀ ਨੂੰ ਸੰਬੋਧਨ ਕਰਦਿਆ ਉਘੇ ਸਮਾਜ ਸੇਵੀ ਰਮੇਸ ਸਰਮਾ ਨੇ ਬੱਚਿਆ ਨੂੰ ਕੀਮਤੀ ਪਟਾਇਆ ਨਾਲ ਪ੍ਰਦੂਸਿਤ ਹੋਣ ਵਾਲੇ ਵਾਤਾਵਰਣ ਦੇ ਗੰਭੀਰ ਸਿਟਿਆ ਤੋ ਸੁਚੇਤ ਕਰਦਿਆ ਦੀਵਾਲੀ ਪਟਾਕਿਆ ਤੋ ਰਹਿਤ ਮਨਾਉਣ ਲਈ ਜੋਰ ਦਿੱਤਾ ਜਦਕਿ ਐਸ.ਆਈ ਸਿਮਰਨਜੋਤ ਸਿੰਘ ਇੰਚਾਰਜ ਜਿਲਾ ਸਾਂਝ ਕੇਦਰ ਸੰਗਰੂਰ ਨੇ ਸਭਨਾ ਨੂੰ ਪ੍ਰਦੂਸਣ ਮੁਕਤ ਦੀਵਾਲੀ ਮਨਾਉਣ ਦਾ ਪ੍ਰਣ ਦਵਾਇਆ
ਇਸ ਰੈਲੀ ਵਿੱਚ ਰੋਬਿਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਧੂਰੀ ਦੇ ਵਿਦਿਆਰਥੀਆਂ ਨੇ ਜੋਰਦਾਰ ਆਵਾਜ ਬੁਲੰਦ ਕਰਕੇ “ ਸਾਡੀ ਧਰਤੀ ਅਸੀ ਬਚਾਈਏ ,ਬਿਨਾ ਪਟਾਕੇ ਦੀਵਾਲੀ ਮਨਾਈਏ”
“ ਖੁਸੀਆ ਲਈ ਹਾ, ਪਟਾਕਿਆ ਲਈ ਨਾ” ਦਾ ਸੰਦੇਸ ਦਿੱਤਾ।ਇਸ ਰੈਲੀ ਵਿੱਚ ਜਿਲਾ ਟਰੈਫਿਕ ਇੰਚਾਰਜ ਸੁਖਦੀਪ ਸਿੰਘ ਤੇ ਧੂਰੀ ਇੰਚਾਰਜ ਪਵਨ ਸਰਮਾ ਵੀ ਟਰੈਫਿਕ ਪ੍ਰਬੰਧਾ ਲਈ ਰੈਲੀ ਦੇ ਨਾਲੋ ਨਾਲ ਰਹੇ ਜਦਕਿ ਵਧੀਕ ਮੁੱਖ ਅਫਸਰ ਸਿਟੀ ਥਾਣਾ ਧੂਰੀ ਸ: ਪ੍ਰਿਤਪਾਲ ਸਿੰਘ ,ਸਾਂਝ ਕੇਦਰ ਧੂਰੀ ਦੇ ਇੰਚਾਰਜ ਸ: ਹਰਮਹਿੰਦਰ ਸਿੰਘ ਤੋ ਇਲਾਵਾ ਗੁਰਬਚਨ ਸਿੰਘ ਏ.ਐਸ.ਆਈ ਵੀ ਸ਼ਾਮਿਲ ਸਨ
ਇਸ ਰੈਲੀ ਵਿੱਚ ਸ: ਅਮਰੀਕ ਸਿੰਘ ਕਾਲਾ ,ਅਸਵਨੀ ਧੀਰ ,ਪੁਸਪਿੰਦਰ ਸਰਮਾ ਤਿਨੋ ਐਮ.ਸੀ । ਸ: ਮਨਜੀਤ ਸਿੰਘ ਬਖਸੀ ਸੇਵਾ ਮੁੱਕਤ ਡੀ.ਪੀ.ਆਰ.ੳ ,ਸ: ਮਲਕੀਤ ਸਿੰਘ ਚਾਗਲੀ ਪ੍ਰਧਾਨ ਜਿਲਾ ਸਵਰਨ ਕਾਤ ਸੰਗ, ਸ੍ਰੀ ਸਤੀਸ ਚੰਦਰ ਅਰੋੜਾ ,ਮਾਸਟਰ ਤਰਸੇਮ ਮਿੱਤਲ ,ਸੁਖਦੇਵ ਸਿੰਘ ਭੁੱਲਰ ,ਕਰਨਦੀਪ ਸਿੰਘ ਚੈਰੀ ,ਸ੍ਰੀ ਜਨਕ ਰਾਜ ਮੀਮਸਾ,ਬੀਬੀ ਜਸਵਿੰਦਰ ਕੌਰ ਖਾਲਸਾ ,ਸ੍ਰੀ ਰਜਿੰਦਰ ਮਹਿਤਾ ,ਸ: ਸੁਖਦੇਵ ਸਿੰਘ ਤੋ ਇਲਾਵਾ ਅਤੇ ਹੋਰ ਸਹਿਰ ਨਿਵਾਸੀਆ ਨੇ ਜਿਥੇ ਸਹਿਯੋਗ ਕੀਤਾ ਉਥੇ ਇਸ ਉਦਮ ਦੀ ਸ਼ਲਾਘਾ ਵੀ ਕੀਤੀ।ਸਕੂਲ ਦੀ ਪ੍ਰਿਸੀਪਲ ਸ੍ਰੀਮਤੀ ਮਧੂ ਸਰਮਾ ਵੱਲੋ ਇਸ ਰੈਲੀ ਦੀ ਕਾਮਯਾਂਬੀ ਲਈ ਦਿੱਤੇ ਸਹਿਯੋਗ ਬਦਲੇ ਸਾਝ ਕੇਦਰ ਦੇ ਮੁੱਖੀ ਸ: ਹਰਮਹਿੰਦਰ ਸਿੰਘ ਨੇ ਧੰਂਨਵਾਦ ਕੀਤਾ।
ਇਸ ਮੌਕੇ ਤੇ ਪੱਤਰਕਾਰਾ ਨਾਲ ਗੱਲ-ਬਾਤ ਕਰਦਿਆ ਡੀ.ਐਸ.ਪੀ.ਡੀ ਸ: ਨਾਹਰ ਸਿੰਘ ਨੇ ਕਿਹਾ ਕਿ ਜਿਲਾ ਸੰਗਰੂਰ ਵਿੱਚ ਕੇਵਲ ਨਿਸਚਿਤ ਸਥਾਨਾ ਤੋ ਬਿਨਾ ਪਟਾਕੇ ਵੇਚਣ ਵਾਲਿਆ ਖਿਲਾਫ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਨ ਤੋ ਗੁਰੇਜ ਨਹੀ ਕੀਤਾ ਜਾਵੇਗਾ

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration