"/> ਸਕਾਲਰਜ ਪਬਲਿਕ ਸਕੂਲ ਨੇ ਸੀ ਬੀ ਐਸ ਈ ਨਾਰਥ ਜੋਨ 2 ਦੇ ਮੁਕਾਬਲੇ ਵਿਚ ਓਵਰਆਲ ਟ੍ਰਾਫ਼ੀ ਤੇ ਕੀਤਾ ਕਬਜਾ ।
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਕਾਲਰਜ ਪਬਲਿਕ ਸਕੂਲ ਨੇ ਸੀ ਬੀ ਐਸ ਈ ਨਾਰਥ ਜੋਨ 2 ਦੇ ਮੁਕਾਬਲੇ ਵਿਚ ਓਵਰਆਲ ਟ੍ਰਾਫ਼ੀ ਤੇ ਕੀਤਾ ਕਬਜਾ ।

Published On: punjabinfoline.com, Date: Oct 12, 2017

ਰਾਜਪੁਰਾ (ਰਾਜੇਸ਼ ਡਾਹਰਾ )ਰਾਜਪੁਰਾ ਦੇ ਸਕਾਲਰਜ ਪਬਲਿਕ ਸਕੂਲ ਵਿਚ 8 ਅਕਤੂਬਰ ਤੋਂ ਚਲ ਰਹੇ ਚਾਰ ਦਿਨ ਦੇ ਸੀ ਬੀ ਐਸ ਈ ਨਾਰਥ ਜੋਨ ਤਾਈਕਵਾਂਡੋ 2 ਮੁਕਾਬਲੇ ਦਾ ਅੱਜ ਸਮਾਪਨ ਕਿਤਾ ਗਿਆ ।ਜਿਸ ਦੇ ਅੱਜ ਮੁੱਖ ਮਹਿਮਾਨ ਸ਼੍ਰੀ ਅਰਪਿਤ ਸ਼ੁਕਲਾ ਆਈ ਜੀ ਜਲੰਧਰ ਸਨ। ਜਿਥੇ ਉਹਨਾਂ ਦੇ ਨਾਲ ਸਕਾਲਰ ਪਬਲਿਕ ਸਕੂਲ ਦੇ ਡਾਇਰੈਕਟਰ ਸ਼੍ਰੀ ਤਰਸੇਮ ਜੋਸ਼ੀ ,ਪੈਟਰਨ ਸ਼੍ਰੀ ਹਰਦੇਵ ਸਿੰਘ ਰੋਸ਼ਾ ਅਤੇ ਸਕਾਲਰ ਪਬਲਿਕ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸੁਦੇਸ਼ ਜੋਸ਼ੀ ਜੀ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਦੇ ਕੇ ਸਮਮਾਨਿਤ ਕੀਤਾ । ਅੱਜ ਦੇ ਮੁਕਾਬਲੇ ਵਿਚ ਅੰਡਰ 14 ਦੀ ਮੁੰਡਿਆ ਦੀ ਟੀਮ ਵਿਚ ਐਸ ਡੀ ਪਬਲਿਕ ਸਕੂਲ ਰੋਹਤਕ ਪਹਿਲੇ ਸੇਂਟ ਪੀਟਰ ਫਰੀਦਾਬਾਦ ਦੂਜੇ ਅਤੇ ਜਿਦ ਗਲੋਬਲ ਸਕੂਲ ਰੋਹਤਕ ਤੀਜੇ ਸਥਾਨ ਤੇ ਰਿਹਾ ਇਸੇ ਤਰਾਂ ਅੰਡਰ14 ਦੇ ਕੁਡ਼ੀਆਂ ਦੇ ਮੁਕਾਬਲੇ ਵਿਚ ਗਰੀਨ ਵੈਲੀ ਕਾਨਵੈਂਟ ਸਕੂਲ ਮੋਗਾ ਪਹਿਲੇ ਸਾਊਥ ਪੁਆਇੰਟ ਪਬਲਿਕ ਸਕੂਲ ਸੋਨੀਪਤ ਦੂਜੇ ਅਤੇ ਸਕਾਲਰ ਪਬਲਿਕ ਸਕੂਲ ਰਾਜਪੁਰਾ ਤੀਜੇ ਸਥਾਨ ਤੇ ਰਿਹਾ । ਅੰਡਰ 17 ਦੇ ਮੁੰਡਿਆਂ ਦੇ ਮੁਕਾਬਲੇ ਵਿਚ ਐਸ ਡੀ ਪਬਲਿਕ ਸਕੂਲ ਰੋਹਤਕ ਪਹਿਲੇ ਸਾਊਥ ਪੁਆਇੰਟ ਪਬਲਿਕ ਸਕੂਲ ਸੋਨੀਪਤ ਦੂਜੇ ਅਤੇ ਸਕਾਲਰ ਪਬਲਿਕ ਸਕੂਲ ਰਾਜਪੁਰਾ ਤੀਜੇ ਸਥਾਨ ਤੇ ਰਿਹਾ ਅਤੇ ਕੁੜੀਆਂ ਦੇ ਅੰਡਰ17 ਦੇ ਮੁਕਾਬਲੇ ਵਿਚ ਸਕਾਲਰ ਪਬਲਿਕ ਸਕੂਲ ਰਾਜਪੁਰਾ ਪਹਿਲੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਚੰਡੀਗੜ੍ਹ ਦੂਜੇ ਅਤੇ ਦੂਨ ਪਬਲਿਕ ਸਕੂਲ ਪੰਚਕੂਲਾ ਤੀਜੇ ਸਥਾਨ ਤੇ ਰਿਹਾ ।ਇਸੇ ਤਰਾਂ ਹੀ ਮੁੰਡਿਆਂ ਦੇ ਅੰਡਰ19 ਦੇ ਮੁਕਾਬਲੇ ਵਿਚ ਸਕਾਲਰ ਪਬਲਿਕ ਸਕੂਲ ਰਾਜਪੁਰਾ ਪਹਿਲੇ ਡੀ ਪੀ ਐਸ ਜਲੰਧਰ ਦੂਜੇ ਅਤੇ ਡੀ ਏ ਵੀ ਨਰਵਾਨਾ ਤੀਜੇ ਸਥਾਨ ਤੇ ਰਿਹਾ ਅੰਡਰ19 ਦੇ ਕੁੜੀਆਂ ਦੇ ਮੁਕਾਬਲੇ ਵਿਚ ਸਕਾਲਰ ਪਬਲਿਕ ਸਕੂਲ ਰਾਜਪੁਰਾ ਪਹਿਲੇ ਅਤੇ ਡੀ ਪੀ ਐਸ ਸ਼੍ਰੀ ਨਗਰ ਦੂਜੇ ਅਤੇ ਪਾਥ ਫਾਇੰਡਰ ਗਲੋਬਲ ਸਕੂਲ ਗੁਰੂਗਰਾਮ ਤੀਜੇ ਸਥਾਨ ਤੇ ਰਿਹਾ ।ਓਵਰਆਲ ਟ੍ਰਾਫ਼ੀ ਵਿਚ ਮੁੰਡੇ ਅਤੇ ਕੁੜੀਆਂ ਦੇ ਮੁਕਾਬਲੇ ਵਿਚ ਸਕਾਲਰ ਪਬਲਿਕ ਸਕੂਲ ਰਾਜਪੁਰਾ ਦਾ ਸਕੂਲ ਵਿਜੇਤਾ ਰਿਹਾ।
ਇਸ ਮੋਕੇ ਤੇ ਮੁੱਖ ਮਹਿਮਾਨ ਅਰਪਿਤ ਸ਼ੁਕਲਾ ਜੀ ਨੇ ਸਕਾਲਰ ਪਬਲਿਕ ਸਕੂਲ ਰਾਜਪੁਰਾ ਨੂੰ ਅਤੇ ਜੇਤੂ ਖਿਡਾਰੀਆਂ ਨੂੰ ਉਹਨਾਂ ਦੇ ਖੇਡ ਵਿਚ ਯੋਗਦਾਨ ਦੇਣ ਲਈ ਵਧਾਈ ਦਿੱਤੀ ਅਤੇ ਇਸ ਮੌਕੇ ਤੇ ਸਕਾਲਰ ਪਬਲਿਕ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸੁਦੇਸ਼ ਜੋਸ਼ੀ ਨੇ ਵੀ ਆਏ ਹੋਏ ਸਾਰੇ ਮਹਿਮਾਨਾਂ ਦਾ,ਖਿਡਾਰੀਆਂ ਦਾ ਅਤੇ ਆਏ ਹੋਏ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਤੇ ਅਮਨ ਸੰਧੂ ,ਵਰਜਿੰਦਰ ਗੁਪਤਾ,ਜਸਪਿੰਦਰ ਸਿੰਘ ਆਹਲੂਵਾਲੀਆ, ਯਸ਼ਪਾਲ ਮਨਵੀ ਅਤੇ ਸ਼ਹਿਰ ਦੇ ਕਈ ਪਤਵੰਤੇ ਸੱਜਣ ਅਤੇ ਖਿਡਾਰੀਆਂ ਦੇ ਮਾਪੇ ਹਾਜਰ ਸਨ।

Tags: ਰਾਜਪੁਰਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration