"/> ਸਰਕਾਰ ਵੱਲੋ ਭੇਜੀ ਵਿਜੀਲੈਸ ਟੀਮ ਦਾ ਡਟ ਕੇ ਵਿਰੋਧ ਕਰਨ ਦਾ ਆੜਤੀਆ ਨੇ ਲਿਆ ਫੈਸਲਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਰਕਾਰ ਵੱਲੋ ਭੇਜੀ ਵਿਜੀਲੈਸ ਟੀਮ ਦਾ ਡਟ ਕੇ ਵਿਰੋਧ ਕਰਨ ਦਾ ਆੜਤੀਆ ਨੇ ਲਿਆ ਫੈਸਲਾ

Published On: punjabinfoline.com, Date: Oct 13, 2017

ਧੂਰੀ,13 ਅਕਤੂਬਰ (ਮਹੇਸ਼ ਜਿੰਦਲ) ਅੱਜ ਅਨਾਜ ਮੰਡੀ ਧੂਰੀ ਵਿੱਚ ਕਾਮਰੇਡ ਜਗਤਾਰ ਸਿੰਘ ਦੀ ਪ੍ਰਧਾਨਗੀ ਹੇਠ ਨਾਹਰੇ ਬਾਜੀ ਕੀਤੀ ਗਈ।ਉਹਨਾਂ ਵੱਲੋ ਦੋਸ਼ ਲਾਇਆ ਕਿ ਸਰਕਾਰ ਕਿਸ਼ਾਨਾ ਦੇ ਕਰਜੇ ਮੁਆਫ ਕਰਨ ਵਿੱਚ ਫੇਲ ਹੋ ਚੁੱਕੀ ਹੈ ਹੁਣ ਨਵਾਂ ਫਾਰਮੁਲਾ ਕੱਢ ਕੇ ਆੜਤੀਆ ਤੇ ਕਿਸਾਨਾਂ ਦੇ ਨੂੰਹ ਮਾਸ ਦੇ ਰਿਸਤੇ ਵਿੱਚ ਤਰੇੜ ਪਾਉਣਾ ਚਾਹੁੰਦੀ ਹੈ,ਆੜਤੀ ਦੇ ਤੋਲ ਚੈਕ ਕਰਨ ਲਈ ਸਰਕਾਰ ਕੋਲ ਮੰਡੀ ਬੋਰਡ,ਜਿਲ੍ਹਾ ਪ੍ਰਸ਼ਾਸਨ ਅਤੇ ਫੂਡ ਗਰੇਨ ਦਾ ਜਦੋ ਅਧਿਕਾਰੀ ਮੌਜੂਦ ਹਨ ਫਿਰ ਵਿਜੀਲੈਸ ਦੀਆਂ ਟੀਮਾਂ ਕਿਉ ਭੇਜੀਆਂ ਜਾਦੀਆ ਹਨ।ਇਸ ਦਾ ਮਤੱਲਵ ਇਹ ਹੋਇਆ ਕਿ ਸਰਕਾਰ ਨੂੰ ਬਾਕੀ ਅਧਿਕਾਰੀਆ ਤੇ ਵਿਸ਼ਵਾਸ ਨਹੀ ਰਿਹਾ,ਅਸੀ ਸਾਰੇ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਰਕਾਰ ਸਚਾਰੂ ਢੰਗ ਨਾਲ ਅਨਾਜ ਮੰਡੀ ਧੂਰੀ ਦੇ ਫੜਾ ਦੀ ਜਾਂਚ ਕਰਵਾਵੇ ਕਿ 1997 ਤੋ ਲੈਕੇ ਕੋਈ ਰਿਪੇਅਰ ਨਹੀ ਕੀਤੀ ਅਤੇ ਮੰਡੀ ਬੋਰਡ ਦੇ ਅਧਿਕਾਰੀ ਨਜਾਇਜ ਕਬਜਾ ਨਹੀ ਛੱਡਵਾਉਦੇ ਕਿ ਮੰਡੀ ਦੇ ਦੁਆਲੇ ਕੋਈ ਚਾਰਦਵਾਰੀ ਨਹੀ ਜਿਥੇ ਕਿਸ਼ਾਨਾ ਦੀ ਫਸਲ ਚੋਰੀ ਹੁੰਦੀ ਹੈ ਅਤੇ ਅਵਾਰਾ ਪਸ਼ੂ ਰਾਤ ਨੂੰ ਕਿਸਾਨਾਂ ਨੂੰ ਸੋਣ ਨਹੀ ਦਿੰਦੇ। ਸਰਕਾਰ ਇਸ ਇਸਦੀ ਗੋਰ ਕਰੇ।ਆੜਤੀਆ ਐਸੋਸ਼ੀਏਸ਼ਨ ਨੇ ਆਪਣੇ ਲੈਵਲ ਤੇ ਤਿੰਨ ਚੌਕੀਦਾਰ ਰਾਤ ਤੇ ਤਿੰਨ ਦਿਨੇ ਰੱਖੇ ਹਨ,ਅਗਰ ਚੈਨ ਦੇ ਕੰਮ ਵਿੱਚ ਵਿਜੀਲੈਸ਼ ਅੜਿੱਕਾ ਪਾਉਗੀ ਤਾਂ ਸਾਨੂੰ ਭਾਵੇ ਸੜਕ ਰੋਕਣੀ ਪਵੇ ਜਾਂ ਪ੍ਰਸ਼ਾਸਨ ਦਾ ਘਿਰਾਉ ਕਰਨਾ ਪਿਆ ਤਾਂ ਮੰਡੀ ਦਾ ਕੰਮ ਬੰਦ ਕਰਕੇ ਹੜਤਾਲ ਕੀਤੀ ਜਾਵੇਗੀ।ਇਸ ਮੌਕੇ ਤੇ ਜਾਗ ਸਿੰਘ,ਹਰਵਿੰਦਰ ਸ਼ਰਮਾ,ਬਿਸ਼ਲ ਮੁੱਨੀ,ਧਰਮਪਾਲ ਬਾਂਸਲ,ਮਲਕੀਤ ਸਿੰਘ,ਭਵਨਜੀਤ,ਮੁਕੇਸ਼ ਸਿੰਗਲਾ,ਹਰਦੇਵ ਭਸੌੜ,ਸਤਵੀਰ, ਅਖਲੇਸ਼ ਕੁਮਾਰ,ਜਗਤਾਰ,ਮੈਬਰ,ਮੇਜਰ ਸਿੰਘ,ਗਰਦੀਪ ਸਿੰਘ,ਹਰਮਨਜੀਤ ਸਿੰਘ,ਰਿੰਸੀ ਆਦਿ ਹਾਜਰ ਸਨ ।

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration