"/> ਬੱਚੇਦਾਨੀ ਦੇ ਮੂੰਹ ਦੇ ਕੈਂਸਰ ਨੂੰ ਰੋਕਣ ਲਈ ਮੁਫਤ ਟੀਕਾਕਰਨ ਸ਼ੁਰੂ, ਪੰਜਾਬ ਸਰਕਾਰ ਵੱਲੋਂ ਸਕੂਲਾਂ 'ਚ ਛੁੱਟੀਆਂ ਦੇ ਐਲਾਨ ਕਾਰਨ ਇਹ ਪ੍ਰੋਗਰਾਮ ਕੀਤਾ ਪੋਸਟਪੌਂਡ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਬੱਚੇਦਾਨੀ ਦੇ ਮੂੰਹ ਦੇ ਕੈਂਸਰ ਨੂੰ ਰੋਕਣ ਲਈ ਮੁਫਤ ਟੀਕਾਕਰਨ ਸ਼ੁਰੂ, ਪੰਜਾਬ ਸਰਕਾਰ ਵੱਲੋਂ ਸਕੂਲਾਂ 'ਚ ਛੁੱਟੀਆਂ ਦੇ ਐਲਾਨ ਕਾਰਨ ਇਹ ਪ੍ਰੋਗਰਾਮ ਕੀਤਾ ਪੋਸਟਪੌਂਡ

Published On: punjabinfoline.com, Date: Nov 08, 2017

ਤਲਵੰਡੀ ਸਾਬੋ, 8 ਨਵੰਬਰ (ਗੁਰਜੰਟ ਸਿੰਘ ਨਥੇਹਾ)- ਸਿਹਤ ਵਿਭਾਗ ਵੱਲੋਂ ਵਿੱਢੀ ਗਈ ਔਰਤਾਂ ਅੰਦਰ ਬੱਚੇਦਾਨੀ ਦੇ ਕੈਂਸਰ ਦੀ ਗੰਭੀਰ ਬਿਮਾਰੀ ਨੂੰ ਜੜੋਂ ਖਤਮ ਕਰਨ ਲਈ ਵਿੱਢੀ ਮੁਹਿੰਮ ਦੇ ਤਹਿਤ ਅੱਜ ਸਥਾਨਕ ਸ਼ਹੀਦ ਬਾਬਾ ਦੀਪ ਸਿੰਘ ਹਸਪਤਾਲ ਵਿਖੇ ਡਾ. ਅਸ਼ਵਨੀ ਕੁਮਾਰ ਸੀਨੀਅਰ ਮੈਡੀਕਲ ਅਫਸਰ ਤਲਵੰਡੀ ਸਾਬੋ ਦੀ ਯੋਗ ਅਗਵਾਈ ਹੇਠ ਸਰਕਾਰੀ ਅਤੇ ਅਰਧ ਸਰਕਾਰੀ ਸਕੂਲਾਂ ਦੀਆਂ 7ਵੀਂਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾਅ ਲਈ ਐੱਚ. ਪੀ. ਵੀ. ਦੇ ਟੀਕੇ ਲਗਾਏ ਗਏ। ਇਸ ਮੌਕੇ ਡਾ. ਅਸ਼ਵਨੀ ਕੁਮਾਰ ਨੇ ਕਿਹਾ ਕਿ ਅੱਜ ਜਿਨ੍ਹਾਂ ਲੜਕੀਆਂ ਪਿਛਲੇ ਸਾਲ ਐੱਚ. ਪੀ. ਵੀ. ਦਾ ਪਹਿਲਾ ਟੀਕਾ ਲੱਗਿਆ ਸੀ, ਉਹਨਾਂ ਨੂੰ ਟੀਕੇ ਦੀ ਦੂਜੀ ਖੁਰਾਕ ਲਗਾਈ ਗਈ ਹੈ।
ਡਾ. ਸੁਮਿਤ ਬਾਂਸਲ ਨੋਡਲ ਅਫਸਰ ਐੱਚ. ਪੀ. ਵੀ. ਟੀਕਾਕਰਨ ਨੇ ਕਿਹਾ ਕਿ ਮਿਤੀ ੯ ਨਵੰਬਰ ਨੂੰ ਸਾਰੇ ਹੀ ਸਰਕਾਰੀ ਅਤੇ ਅਰਧ-ਸਰਕਾਰੀ ਸਕੂਲਾਂ ਦੀਆਂ ਛੇਵੀਂਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਟੀਕੇ ਲਗਾਏ ਜਾਣਗੇ ਅਤੇ ਮਿਤੀ 10 ਨਵੰਬਰ ਨੂੰ ਸਾਰੇ ਹੀ ਪ੍ਰਾਈਵੇਟ ਸਕੂਲਾਂ ਦੀਆਂ ਛੇਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਐੱਚ. ਪੀ. ਵੀ. ਦੇ ਟੀਕੇ ਲਗਾਏ ਜਾਣੇ ਸਨ ਪ੍ਰੰਤੂ ਪੰਜਾਬ ਸਰਕਾਰ ਵੱਲੋਂ ਮੌਸਮ ਦੀ ਖਰਾਬੀ ਨੂੰ ਦੇਖਦੇ ਹੋਏ ਮਿਤੀ 9 ਤੋਂ 11 ਨਵੰਬਰ ਤੱਕ ਸਕੂਲਾਂ 'ਚ ਛੁੱਟੀਆਂ ਦਾ ਐਲਾਨ ਕਰਨ ਕਰਕੇ ਇਹ ਪ੍ਰੋਗਰਾਮ ਅਗਲੇ ਆਰਡਰ ਤੱਕ ਪੋਸਟਪੌਂਡ ਕਰ ਦਿੱਤਾ ਗਿਆ ਹੈ।
ਇਸ ਮੌਕੇ ਸ. ਤ੍ਰਿਲੋਕ ਸਿੰਘ ਬਲਾਕ ਐਜੂਕੇਟਰ ਨੇ ਕਿਹਾ ਕਿ ਇਹ ਟੀਕਾਕਰਨ ਲਈ 4 ਕਾਊਂਂਟਰ ਲਗਾਏ ਹਨ ਅਤੇ ਅੱਜ ਕੁੱਲ 470 ਲੜਕੀਆਂ ਨੂੰ ਟੀਕੇ ਲਗਾਏ ਗਏ ਹਨ। ਇਸ ਮੌਕੇ ਸ. ਸੁਖਦੇਵ ਸਿੰਘ ਐੱਸ. ਆਈ. ਸ੍ਰੀਮਤੀ ਬਲਵੀਰ ਕੌਰ, ਸ੍ਰੀਮਤੀ ਹਰਬੰਸ ਕੌਰ, ਸ. ਗੁਰਜੀਤ ਸਿੰਘ, ਸ. ਗੁਰਪ੍ਰੀਤ ਸਿੰਘ, ਸ. ਸ਼ਿਵਚਰਨ ਸਿੰਘ, ਸ. ਜਗਸੀਰ ਸਿੰਘ (ਸਾਰੇ ਮ. ਪ. ਹ. ਵ), ਸ੍ਰੀਮਤੀ ਕਰਮਜੀਤ ਕੌਰ ਨਰਸਿੰਗ ਸਿਸਟਰ ਅਤੇ ਸ. ਰਾਜਪ੍ਰਦੀਪ ਸਿੰਘ ਫਾਰਮਾਸਿਸਟ ਹਾਜ਼ਰ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration