"/> ਪਿਛਲੇ ਦਿਨੀ ਹੋਈ ਹਾਦਸੇ ਵਿਚ ਜਖਮੀ ਸਟੀਲ ਮੈਨ ਚੰਨੋ ਦੇ ਵਿਦਿਆਰਥੀ ਦੀ ਦੁਖਦਾਈ ਮੌਤ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪਿਛਲੇ ਦਿਨੀ ਹੋਈ ਹਾਦਸੇ ਵਿਚ ਜਖਮੀ ਸਟੀਲ ਮੈਨ ਚੰਨੋ ਦੇ ਵਿਦਿਆਰਥੀ ਦੀ ਦੁਖਦਾਈ ਮੌਤ

ਰਾਜਿੰਦਰ ਹਸਪਤਾਲ ਪਟਿਆਲਾ ਅਤੇ ਫਿਰ ਪਟਿਆਲਾ ਦੇ ਹੀ ਅਮਰ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਜਖਮੀ ਬੱਚਾ
Published On: punjabinfoline.com, Date: Nov 09, 2017

ਭਵਾਨੀਗੜ, 9 ਨਵੰਬਰ{ ਗੁਰਵਿੰਦਰ ਰੋਮੀ ਭਵਾਨੀਗੜ }-ਬੀਤੇ ਦਿਨੀਂ ਨੇੜਲੇ ਪਿੰਡ ਚੰਨੋਂ ਦੇ ਇਕ ਨਿੱਜੀ ਸਕੂਲ ਦੀ ਵੈਨ ਦੇ ਨੈਸ਼ਨਲ ਹਾਈਵੇ ਤੇ ਹੋਏ ਸੜਕ ਹਾਦਸੇ ਵਿਚ ਜਖ਼ਮੀ ਹੋਏ ਵਿਦਿਆਰਥੀਆਂ ਵਿਚੋਂ ਅੱਜ ਇੱਕ ਵਿਦਿਆਰਥੀ ਸੁਖਦੀਪ ਸਿੰਘ (12) ਪੁੱਤਰ ਕੁਲਦੀਪ ਸਿੰਘ ਵਾਸੀ ਥੰਮਣਸਿੰਘ ਵਾਲਾ ਦੀ ਅੱਜ ਦੁਖਦਾਈ ਮੌਤ ਹੋ ਜਾਣ ਨਾਲ ਇਲਾਕੇ ਵਿਚ ਸ਼ੋਗ ਦੀ ਲਹਿਰ ਦੌੜ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆ ਮਿ੍ਰਤਕ ਬੱਚੇ ਦੇ ਪਿਤਾ ਕੁਲਦੀਪ ਸਿੰਘ ਨੇ ਦੱਸਿਆ ਕਿ ਉਸਦਾ ਲੜਕਾ ਸੁਖਦੀਪ ਸਿੰਘ 6 ਨਵੰਬਰ ਰੋਜ਼ਾਨਾ ਦੀ ਤਰਾਂ ਸਵੇਰੇ ਤਿਆਰ ਹੋ ਕੇ ਆਪਣੇ ਸਕੂਲ ਦੀ ਵੈਨ ਰਾਹੀਂ ਸਕੂਲ ਜਾ ਰਿਹਾ ਸੀ ਤਾਂ ਰਸਤੇ ਵਿਚ ਉਕਤ ਵੈਨ ਦੀ ਟਰੱਕ ਨਾਲ ਟੱਕਰ ਹੋ ਗਈ ਸੀ, ਜਿਸ ਦੌਰਾਨ ਜਖ਼ਮੀ ਹੋਏ ਸੁਖਦੀਪ ਸਿੰਘ ਨੰੂ ਪਹਿਲਾਂ ਰਾਜਿੰਦਰ ਹਸਪਤਾਲ ਪਟਿਆਲਾ ਅਤੇ ਫਿਰ ਪਟਿਆਲਾ ਦੇ ਹੀ ਅਮਰ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ 2 ਦਿਨਾਂ ਇਲਾਜ ਦੌਰਾਨ ਉਸਨੰੂ ਆਰਮੀ ਹਸਪਤਾਲ ਚੰਡੀਗੜ ਵਿਖੇ ਦਾਖਲ ਕਰਵਾਇਆ ਗਿਆ ਸੀ ਜਿੱਥੇ ਇਲਾਜ ਦੌਰਾਨ ਹੀ ਉਸਦੀ ਮੌਤ ਹੋ ਗਈ।
ਮਿ੍ਰਤਕ ਲੜਕੇ ਦੇ ਪਿਤਾ ਨੇ ਦੋਸ਼ ਲਗਾਇਆ ਕਿ ਸਕੂਲ ਦੀਆਂ ਵੈਨਾਂ ਦੋ-ਦੋ ਚੱਕਰ ਲਗਾਉਂਦੀਆਂ ਹਨ, ਜਿਸ ਕਾਰਨ ਡਰਾਈਵਰ ਦੋ ਚੱਕਰਾਂ ਦੇ ਗੇੜ ਵਿਚ ਜਲਦੀ ਕਰਦੇ ਹਨ ਅਤੇ ਕਾਹਲੀ ਵਿਚ ਅਣਗਹਿਲੀ ਵਰਤਦੇ ਹਨ ਜਿਸ ਕਾਰਨ ਅਕਸਰ ਸਕੂਲਾਂ ਦੀਆਂ ਵੈਨਾਂ ਹਾਦਸਾ ਗ੍ਰਸਤ ਹੋ ਜਾਂਦੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਅਣਗਹਿਲੀ ਵਰਤਣ ਵਾਲੇ ਸਕੂਲ ਮਾਲਕਾਂ ਖਿਲਾਫ ਸਰਕਾਰ ਸਖਤ ਕਾਰਵਾਈ ਕਰੇ ਤਾਂ ਜੋ ਕਿ ਅੱਗੇ ਤੋਂ ਕੋਈ ਵੀ ਵੈਨ ਹਾਦਸੇ ਦਾ ਸ਼ਿਕਾਰ ਨਾ ਹੋਵੇ।

Tags: krishan garg gurvinder
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration