"/> ਹੈਰੋਇਨ 1 ਗ੍ਰਾਮ 13 ਮਿਲੀ ਗ੍ਰਾਮ ਸਹਿਤ 1 ਕਾਬੂ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਹੈਰੋਇਨ 1 ਗ੍ਰਾਮ 13 ਮਿਲੀ ਗ੍ਰਾਮ ਸਹਿਤ 1 ਕਾਬੂ

Published On: punjabinfoline.com, Date: Nov 12, 2017

ਧੂਰੀ,12 ਨਵੰਬਰ (ਮਹੇਸ਼ ਜਿੰਦਲ) ਸ੍ਰੀ ਮਨਦੀਪ ਸਿੰਘ ਸਿੱਧੂ ਸੀਨੀਅਰ ਕਪਤਾਨ ਪੁਲਿਸ ਸੰਗਰੂਰ ਅਤੇ ਮਨਜੀਤ ਸਿੰਘ ਬਰਾੜ ਸੁਪਰਡੈਂਟ ਪੁਲਿਸ, ਸਪੈਸ਼ਲ ਟਾਸਕ ਫੋਰਸ ਸੰਗਰੂਰ ਅਤੇ ਹਰਦੀਪ ਸਿੰਘ ਉਪ ਕਪਤਾਨ ਪੁਲਿਸ, ਵੱਲੋਂ ਨਸ਼ੀਆਂ ਦਾ ਧੰਦਾ ਕਰਨ ਵਾਲੇ ਸੌਦਾਗਰਾਂ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਐਸ.ਟੀ.ਐਫ ਟੀਮ ਵੱਲੋਂ 1 ਵਿਅਕਤੀਆਂ ਨੂੰ ਕਾਬੂ ਕਰਕੇ ਉਸ ਕੋਲੋ ਇੱਕ ਗ੍ਰਾਮ 13 ਮਿਲੀ ਗ੍ਰਾਮ ਹੈਰੋਇਨ ਬਰਾਮਦ ਕਰਵਾਉਣ ਵਿੱਚ ਸਫਲਤਾ ਹਾਸਲ ਕਿੱਤੀ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਬਰਾੜ ਨੇ ਦੱਸਿਆ ਕਿ ਮਿਤੀ. 11.11.2017 ਨੂੰ ਐਸ.ਟੀ.ਐਫ ਸੰਗਰੂਰ ਦੀ ਟੀਮ ਦੇ ਇੰਚਾਰਜ ਥਾਣੇਦਾਰ ਰਵਿੰਦਰ ਕੁਮਾਰ ਭੱਲਾ ਦੀ ਅਗਵਾਈ ਵਾਲੀ ਟੀਮ ਸੰਗਰੂਰ ਅਤੇ ਥਾਣਾ ਸਿਟੀ 1 ਮਾਲੇਰਕੋਟਲਾ ਦੇ ਸਹਾਇਕ ਥਾਣੇਦਾਰ ਜਗਜੀਤ ਸਿੰਘ ਨੇ ਨੋਧਰਾਣੀ ਰੇਲਵੇ ਫਾਟਕ ਤੇ ਗਸਤ ਦੌਰਾਨ ਪਿੰਡ ਨੋਧਰਾਣੀ ਵੱਲੋਂ ਮੋਟਰਸਾਇਕਲ ਤੇ ਆਉਂਦੇ ਇੱਕ ਸੱਕੀ ਵਿਅਕਤੀ ਨੂੰ ਰੋਕਣ ਤੇ ਉਹ ਪਿਛੇ ਮੁੜਨ ਲੱਗਿਆ ਤਾਂ ਉਸ ਦਾ ਮੋਟਰਸਾਇਕਲ ਬੰਦ ਹੋ ਗਿਆ, ਪੁਲਿਸ ਪਾਰਟੀ ਨੇ ਸੱਕ ਦੇ ਅਧਾਰ ਤੇ ਉਸ ਵਿਅਕਤੀ ਦੀ ਤਲਾਸੀ ਕੀਤੀ ਤਾਂ ਉਸ ਦੀ ਪਹਿਣੀ ਹੋਈ ਕਮੀਜ ਦੀ ਖੱਬੀ ਜੇਬ ਵਿੱਚ ਮੋਮੀ ਕਾਗਜ ਵਿੱਚ ਲਪੇਟੀ ਹੋਈ ਇੱਕ ਗ੍ਰਾਮ 13 ਮਿਲੀ ਗ੍ਰਾਮ ਹੈਰੋਇਨ ਬ੍ਰਾਮਦ ਹੋਈ, ਦੋਸੀ ਵਿਅਕਤੀ ਦੀ ਪਛਾਣ ਮੁਹੰਮਦ ਸਿਤਾਰ ਪੁੱਤਰ ਅਹਿਮਦੀਨ ਵਾਸੀ ਬਰਕਤਪੁਰਾ (ਜਫਰਾਬਾਦ) ਥਾਣਾ ਸੌਦੋੜ ਵੱਜੋਂ ਹੋਈ। ਦੋਸੀ ਦੇ ਵਿੱਰੁਧ ਥਾਣਾ ਸਿਟੀ 1 ਵਿਖੇ ਐਨ.ਡੀ.ਪੀ.ਐਸ ਐਕਟ 15/61/85 ਤਹਿਤ ਮੁੱਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration