"/> ਸਕਾਲਰ ਪਬਲਿਕ ਸਕੂਲ ਰਾਜਪੁਰਾ ਨੇ ਜਿਤੇ ਤਾਈਕਵਾਂਡੋ ਵਿਚ 12 ਮੈਡਲ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਕਾਲਰ ਪਬਲਿਕ ਸਕੂਲ ਰਾਜਪੁਰਾ ਨੇ ਜਿਤੇ ਤਾਈਕਵਾਂਡੋ ਵਿਚ 12 ਮੈਡਲ

Published On: punjabinfoline.com, Date: Nov 13, 2017

ਰਾਜਪੁਰਾ (ਰਾਜੇਸ਼ ਡਾਹਰਾ )ਲੁਧਿਆਣਾ ਦੇ ਗੁਰੂਨਾਨਕ ਸਟੇਡੀਅਮ ਵਿਚ 18ਵੇਂ ਸੀਨੀਅਰ ਅਤੇ 17ਵੇਂ ਜੂਨੀਅਰ ਤੇ ਸਬ ਜੂਨੀਅਰ ਰਾਜ ਸਤਰ ਦੇ ਤਾਈਕਵਾਂਡੋ ਖੇਡ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਤਾਈਕਵਾਂਡੋ ਮੈਚ ਦੇ ਜ਼ਿਲਾ ਸਤਰ ਦੀਆਂ ਕਈ ਟੀਮਾਂ ਨੇ ਹਿੱਸਾ ਲਿਆ ।ਇਸ ਖੇਡ ਪ੍ਰਤੀਯੋਗਿਤਾ ਵਿਚ ਵੱਖ ਵੱਖ ਸਕੂਲਾਂ ਦੇ 200 ਵਿਦਿਆਰਥੀਆਂ ਨੇ ਹਿਸਾ ਲਿਆ । ਜਿਸ ਵਿਚ ਰਾਜਪੁਰਾ ਦੇ ਸਕਾਲਰ ਪਬਲਿਕ ਸਕੂਲ ਦੇ 12 ਵਿਦਿਆਰਥੀਆਂ ਨੇ ਵੀ ਹਿੱਸਾ ਲਿਆ ਅਤੇ ਇਹਨਾਂ ਵਿਦਿਆਰਥੀਆਂ ਵਲੋਂ 12 ਮੈਡਲ ਜਿਤੇ ਗਏ।ਜਿਹਨਾਂ ਵਿਚੋਂ 8 ਵਿਦਿਆਰਥੀਆਂ ਵਲੋਂ ਸਵਰਨ ਪਦਕ ,3 ਵਿਦਿਆਰਥੀਆਂ ਵਲੋਂ ਰਜਤ ਪਦਕ ਅਤੇ 1 ਵਿਦਿਆਰਥੀ ਵਲੋਂ ਕਾਂਸ ਪਦਕ ਜਿਤਿਆ ਗਿਆ । ਇਸ ਖੇਡ ਪ੍ਰਤੀਯੋਗਿਤਾ ਵਿਚ ਸਵਰਨ ਪਦਕ ਜਿੱਤਣ ਵਾਲੇ ਸਾਰੇ ਖਿਡਾਰੀਆਂ ਨੂੰ ਰਾਸ਼ਟਰੀ ਸਤਰ ਦੇ ਮੁਕਾਬਲੇ ਵਾਸਤੇ ਸਿਲੈਕਸ਼ਨ ਵੀ ਕੀਤੀ ਗਈ ।ਇਸ ਮੌਕੇ ਤੇ ਸਕਾਲਰ ਪਬਲਿਕ ਸਕੂਲ ਦੇ ਚੇਅਰਮੈਨ ਤਰਸੇਮ ਜੋਸ਼ੀ ਅਤੇ ਪ੍ਰਿੰਸੀਪਲ ਸ਼੍ਰੀਮਤੀ ਸੁਦੇਸ਼ ਜੋਸ਼ੀ ਨੇ ਕੋਚ ਸ੍ਰੀਮਤੀ ਅਵਨੀਤ ਕੌਰ ਅਤੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਹੋਰ ਅੱਗੇ ਵੱਧਣ ਦੀਆ ਸ਼ੁਭਕਾਮਨਾਵਾਂ ਦਿਤੀਆਂ ।

Tags: ਰਾਜਪੁਰਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration