"/> ਤਰੱਕੀਆਂ ਸਬੰਧੀ ਸਿੱਖਿਆ ਵਿਭਾਗ ਦੀ ਨੀਤੀ 'ਤੇ ਐਸ.ਸੀ./ਬੀ.ਸੀ. ਅਧਿਆਪਕਾਂ ਨੇ ਪ੍ਰਗਟਾਇਆ ਅਸੰਤੋਖ਼
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਤਰੱਕੀਆਂ ਸਬੰਧੀ ਸਿੱਖਿਆ ਵਿਭਾਗ ਦੀ ਨੀਤੀ 'ਤੇ ਐਸ.ਸੀ./ਬੀ.ਸੀ. ਅਧਿਆਪਕਾਂ ਨੇ ਪ੍ਰਗਟਾਇਆ ਅਸੰਤੋਖ਼

Published On: punjabinfoline.com, Date: Nov 14, 2017

ਸੰਗਰੂਰ, 14 ਨਵੰਬਰ (ਸਪਨਾ ਰਾਣੀ) ਐਸ.ਸੀ/.ਬੀ.ਸੀ ਅਧਿਆਪਕ ਯੂਨੀਅਨ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਗੁਰਸੇਵਕ ਸਿੰਘ ਕਲੇਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਸਕੱਤਰ ਜਨਰਲ ਸ਼ਮਸ਼ੇਰ ਸਿੰਘ ਦਿੜ੍ਹਬਾ, ਜਨਰਲ ਸਕੱਤਰ ਗੋਬਿੰਦ ਸਿੰਘ ਨੌਹਰਾ, ਮੁੱਖ ਸਲਾਹਕਾਰ ਗੁਰਦੇਵ ਸਿੰਘ ਲੂਬਾ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਮੀਟਿੰਗ ਦੀ ਕਾਰਵਾਈ ਸਬੰਧੀ ਸ. ਕਲੇਰ ਨੇ ਦੱਸਿਆ ਕਿ ਮੀਟਿੰਗ ਦੌਰਾਨ ਇਹ ਚਰਚਾ ਕੀਤੀ ਗਈ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਵਲੋਂ ਤਰੱਕੀਆਂ 'ਚ ਰਾਖਵਾਂਕਰਨ ਨੀਤੀ ਦੀ ਸ਼ਰੇਆਮ ਉਲੰਘਣਾ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਮੈਰਿਟ ਕਮ ਸੀਨੀਅਰਤਾ 'ਤੇ ਆਉਣ ਵਾਲੇ ਅਨੁਸੂਚਿਤ ਜਾਤੀ ਵਾਲੇ ਹੈੱਡ ਟੀਚਰਾਂ ਨੂੰ ਰੋਸਟਰ ਨੁਕਤਿਆਂ 'ਤੇ ਹੀ ਗਿਣਿਆ ਗਿਆ ਹੈ ਜੋ ਰਾਜ ਸਰਕਾਰ ਦੇ ਭਲਾਈ ਵਿਭਾਗ ਦੇ ਪੱਤਰ ਦੀ ਉਲੰਘਣਾ ਹੈ | ਉਨ੍ਹਾਂ ਕਿਹਾ ਕਿ ਯੂਨੀਅਨ ਨੇ ਇਸ ਸਬੰਧੀ ਜ਼ਿਲ੍ਹਾ ਭਲਾਈ ਅਫ਼ਸਰ ਸੰਗਰੂਰ ਕੋਲ ਵੀ ਆਪਣਾ ਪੱਖ ਰੱਖਿਆ ਹੈ | ਯੂਨੀਅਨ ਨੇ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਬਲਵਿੰਦਰ ਸਿੰਘ ਔਲਖ ਵਲੋਂ ਭਲਾਈ ਵਿਭਾਗ ਦੀ ਰਾਖਵਾਂਕਰਨ ਨੀਤੀ ਸਬੰਧੀ ਹਦਾਇਤਾਂ ਦੀ ਕੀਤੀ ਉਲੰਘਣਾ ਦਾ ਵੀ ਦੋਸ਼ ਲਗਾਉਂਦਿਆਂ ਕਿਹਾ ਕਿ ਜੇ.ਬੀ.ਟੀ./ਈ.ਟੀ.ਟੀ ਤੋਂ ਹੈੱਡ ਟੀਚਰ ਦੀ ਕੀਤੀ ਤਰੱਕੀਆਂ ਵਿਚ ਅਨੁਸੂਚਿਤ ਵਰਗ ਦੇ ਅਧਿਆਪਕਾਂ ਨੂੰ ਬਣਦਾ ਰਾਖਵਾਂ ਕੋਟਾ ਨਹੀਂ ਦਿੱਤਾ ਗਿਆ ਹੈ | ਸ. ਕਲੇਰ ਨੇ ਕਿਹਾ ਕਿ ਯੂਨੀਅਨ ਨੇ ਇਕ ਸਾਲ ਦੀ ਲੰਬੀ ਲੜਾਈ ਲੜਦਿਆਂ ਐਸ.ਸੀ. ਕਮਿਸ਼ਨ ਚੰਡੀਗੜ੍ਹ ਤੋਂ ਪੱਤਰ ਕਾਰੀ ਕਰਵਾਇਆ ਜਿਸ ਵਿਚ 46 ਅਧਿਆਪਕਾਂ ਨੂੰ ਰਾਖਵੇਂ ਕੋਟੇ ਤਹਿਤ ਹੈੱਡ ਟੀਚਰ ਬਣਾਉਣ ਦੀ ਹਦਾਇਤ ਕੀਤੀ ਗਈ ਸੀ ਪਰ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਅਧਿਆਪਕਾਂ ਨੂੰ ਅਜੇ ਤੱਕ ਉਨ੍ਹਾਂ ਨੂੰ ਬਣਦਾ ਹੱਕ ਨਹੀਂ ਦਿੱਤਾ | ਯੂਨੀਅਨ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਜੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਐਸ.ਸੀ. ਅਧਿਆਪਕਾਂ ਪ੍ਰਤੀ ਵਤੀਰਾ ਨਾ ਬਦਲਿਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ | ਇਸ ਮੌਕੇ ਜਸਵਿੰਦਰ ਸਿੰਘ ਮੋਰਾਵਾਲੀ, ਕੰਵਲਜੀਤ ਸਿੰਘ ਭਵਾਨੀਗੜ੍ਹ, ਬਹਾਦਰ ਸਿੰਘ ਮਾਨਾਂ, ਸੰਤ ਸਿੰਘ ਧੂਰੀ, ਸਰਬਜੀਤ ਸਿੰਘ ਰੜ, ਭੁਪਿੰਦਰ ਸਿੰਘ ਨੱਥੂਮਾਜਰਾ, ਗੁਰਚਰਨ ਸਿੰਘ ਖ਼ਾਲਸਾ, ਪੈੱ੍ਰਸ ਸਕੱਤਰ ਬਲਜੀਤ ਸਿੰਘ, ਕੁਲਵੰਤ ਸਿੰਘ ਪੰਜਗਰਾਈਆਂ, ਸਰਬਜੀਤ ਸਿੰਘ ਧਲੇਰ, ਸੰਜੀਵ ਸਿੰਘ ਲਹਿਰਾ ਵੀ ਮੌਜੂਦ ਸਨ |

Tags: sapna rani sangrur
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration