"/> ਲੁਧਿਆਣਾ ਵਿਖੇ 27 ਨੂੰ ਹੋਵੇਗੀ ਰੈਲੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਲੁਧਿਆਣਾ ਵਿਖੇ 27 ਨੂੰ ਹੋਵੇਗੀ ਰੈਲੀ

Published On: punjabinfoline.com, Date: Nov 14, 2017

ਸੰਗਰੂਰ,14 ਨਵੰਬਰ (ਸਪਨਾ ਰਾਣੀ) ਪੀ.ਐੱਸ.ਈ.ਬੀ.ਇੰਪਲਾਈਜ਼ ਫੈੱਡਰੇਸ਼ਨ ਏਟਕ ਪੰਜਾਬ ਸਰਕਲ ਸੰਗਰੂਰ/ਬਰਨਾਲਾ ਦੀ ਮੀਟਿੰਗ ਸੁਤੰਤਰ ਭਵਨ ਸੰਗਰੂਰ ਵਿਖੇ ਸਾਥੀ ਰਣਜੀਤ ਸਿੰਘ ਬਿਝੋਕੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਸਾਰੀਆਂ ਡਵੀਜ਼ਨਾਂ ਦੇ ਪ੍ਰਧਾਨ /ਸਕੱਤਰ ਤੋਂ ਇਲਾਵਾ ਪੰਜਾਬ ਏਟਕ ਦੇ ਸਕੱਤਰ ਸਾਥੀ ਸੁਖਦੇਵ ਸ਼ਰਮਾ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਥੀ ਜਗਦੇਵ ਸਿੰਘ ਬਾਹੀਆ ਨੇ ਸਰਕਾਰ ਅਤੇ ਪਾਵਰ ਦੀ ਮੈਨੇਜਮੈਂਟ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ 17 ਨਵੰਬਰ ਨੂੰ ਮੈਨੇਜਮੈਂਟ ਨਾਲ ਮੀਟਿੰਗ ਦੌਰਾਨ ਮੁਲਾਜਮਾਂ ਦੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਹੱਕੀ ਮੰਗਾਂ ਦਾ ਹੱਲ ਨਾ ਕੀਤਾ ਤਾਂ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਵਲੋਂ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ | ਸੰਸਦ ਭਵਨ ਦਿੱਲੀ ਵਿਖੇ ਮਹਾ ਰੈਲੀ 'ਚ ਪਹੁੰਚੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਕਾਂਗਰਸ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ 7 ਮਹੀਨਿਆਂ 'ਚ ਮਜ਼ਦੂਰ ਅਤੇ ਮੁਲਾਜਮਾਂ ਦੇ ਹੱਕ ਵਿੱਚ ਇੱਕ ਵੀ ਫ਼ੈਸਲਾ ਨਹੀਂ ਲਿਆ | ਇਸ ਲਈ ਸੀ.ਪੀ.ਆਈ ਵੱਲੋਂ 27 ਨਵੰਬਰ 2017 ਨੂੰ ਲੁਧਿਆਣਾ ਵਿਖੇ ਵਿਸਾਲ ਰੈਲੀ ਕੀਤੀ ਜਾ ਰਹੀਂ ਹੈ | ਇਸ ਰੈਲੀ ਨੂੰ ਪੰਜਾਬ ਅਤੇ ਕੇਂਦਰ ਦੇ ਆਗੂ ਸੰਬੋਧਨ ਕਰਨਗੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਮੇਲ ਸਿੰਘ ਜੱਸੀ, ਜੀਵਨ ਸਿੰਘ, ਸੁਖਜੰਟ ਸਿੰਘ, ਕਰਨੈਲ ਸਿੰਘ, ਮਹਿੰਦਰ ਰਾਮ, ਸਾਧੂ ਸਿੰਘ, ਗੁਰਧਿਆਨ ਸਿੰਘ, ਪਰਮਜੀਤ ਸਿੰਘ, ਜਰਨੈਲ ਸਿੰਘ, ਸੁਖਜੰਟ ਸਿੰਘ, ਰਜਿੰਦਰ ਸਿੰਘ ਅਤੇ ਸ਼ਮਸ਼ੇਰ ਸਿੰਘ ਹਾਜ਼ਰ ਸਨ |

Tags: sapna rani sangrur
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration