"/> ਸੜਕ ਹਾਦਸੇ 'ਚ ਔਰਤ ਜ਼ਖ਼ਮੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸੜਕ ਹਾਦਸੇ 'ਚ ਔਰਤ ਜ਼ਖ਼ਮੀ

Published On: punjabinfoline.com, Date: Nov 14, 2017

ਸੰਗਰੂਰ,14 ਨਵੰਬਰ (ਸਪਨਾ ਰਾਣੀ) ਸਥਾਨਕ ਘਾਂਬਦਾ ਕੋਠੀ ਨੇੜੇ ਮੈਰੀਟੋਰੀਅਸ ਸਕੂਲ ਭਵਾਨੀਗੜ੍ਹ ਸੰਗਰੂਰ ਰੋਡ 'ਤੇ ਇਕ ਟਵੇਰਾ ਗੱਡੀ ਨਾਲਾ ਪੁੱਲ ਦੇ ਡਿਵਾਈਡਰ ਨਾਲ ਜਾ ਟਕਰਾਈ | ਟਵੇਰਾ ਗੱਡੀ 'ਚ ਸਵਾਰ 2 ਔਰਤਾਂ ਅਤੇ 4 ਬੱਚਿਆਂ ਸਮੇਤ 8 ਵਿਅਕਤੀ ਸਵਾਰ ਸਨ | ਜਿਨ੍ਹਾਂ 'ਚੋ 1 ਔਰਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ ਜਦਕਿ ਬਾਕੀ ਸਵਾਰ ਵਾਲ-ਵਾਲ ਬਚ ਗਏ ਹਾਦਸੇ ਦੀ ਜਾਣਕਾਰੀ ਦਿੰਦਿਆਂ ਪ੍ਰਦੀਪ ਕੁਮਾਰ ਨਾਭਾ ਨੇ ਦੱਸਿਆ ਕਿ ਉਹ ਆਪਣੀ ਪਤਨੀ ਪੂਨਮ ਤੇ 2 ਬੱਚਿਆਂ ਸਮੇਤ ਆਪਣੇ ਸਾਲੇ ਕਮਲ ਕੁਮਾਰ ਉਸ ਦੀ ਪਤਨੀ ਸੀਮਾ ਰਾਣੀ ਤੇ ਉਸ ਦੇ 2 ਬੱਚਿਆਾ ਸਮੇਤ ਸੰਗਰੂਰ ਜਗਰਾਤੇ 'ਚੋ ਵਾਪਸ ਨਾਭਾ ਮੁੜ ਰਹੇ ਸੀ ਕਿ ਸਵੇਰੇ ਢਾਈ ਵਜੇ ਸੰਘਣੀ ਧੁੰਦ ਕਾਰਨ ਉਨ੍ਹਾਂ ਦੀ ਟਵੇਰਾ ਗੱਡੀ ਪਿੰਡ ਘਾਂਬਦਾ ਨੇੜੇ ਪੁੱਲੀ ਵਿਚ ਜਾ ਵੱਜੀ | ਉਨ੍ਹਾਂ ਦੱਸਿਆ ਕਿ ਹਾਦਸੇ ਦੌਰਾਨ ਕਿਸੇ ਨੂੰ ਗੰਭੀਰ ਸੱਟ ਨਹੀਂ ਲੱਗੀ | ਪਂੰਰਤੂ ਉਸ ਦੀ ਪਤਨੀ ਪੂਨਮ ਰਾਣੀ ਜ਼ਖ਼ਮੀ ਹੋ ਗਈ | ਹਾਦਸੇ ਦੀ ਸੂਚਨਾ ਮਿਲਦੇ ਹੀ ਹਾਈਵੇ ਪੈਟਰੋਲਿੰਗ ਪੁਲਿਸ ਦੇ ਮੁਲਾਜ਼ਮ ਸਤਵੰਤ ਸਿੰਘ ਅਤੇ ਰਾਜਿੰਦਰ ਸਿੰਘ ਦੋਵੇਂ ਹੈਡ ਕਾਾਸਟੇਬਲ ਨੇ ਜ਼ਖ਼ਮੀ ਔਰਤ ਸਮੇਤ ਪਰਿਵਾਰ ਨੂੰ ਭਵਾਨੀਗੜ੍ਹ ਸਰਕਾਰੀ ਹਸਪਤਾਲ ਵਿਚ ਲਿਆਂਦਾ ਜਿੱਥੇ ਡਾਕਟਰ ਨਾ ਹੋਣ ਕਾਰਨ ਉਸ ਨੂੰ ਨਰਸ ਵਲੋਂ ਮੁੱਢਲੀ ਸਹਾਇਤਾ ਦੇ ਕੇ ਨਾਭਾ ਰੈਫ਼ਰ ਕਰ ਦਿੱਤਾ |

Tags: sapna rani sangrur
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration