"/> ਖਸਤਾ ਹਾਲ ਸਕੂਲ ਚਲਾਉਣ ਦੀ ਬਜਾਏ ਖੁੱਲੇ੍ਹ-ਡੁੱਲੇ੍ਹ ਹੋਣ ਸਰਕਾਰੀ ਸਕੂਲ-ਡਾ: ਮਾਨ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਖਸਤਾ ਹਾਲ ਸਕੂਲ ਚਲਾਉਣ ਦੀ ਬਜਾਏ ਖੁੱਲੇ੍ਹ-ਡੁੱਲੇ੍ਹ ਹੋਣ ਸਰਕਾਰੀ ਸਕੂਲ-ਡਾ: ਮਾਨ

Published On: punjabinfoline.com, Date: Nov 14, 2017

ਸੰਗਰੂਰ,14 ਨਵੰਬਰ (ਸਪਨਾ ਰਾਣੀ) ਸਾਇੰਟੇਫਿਕ ਅਵੇਅਰਨੈੱਸ ਫੋਰਮ ਦੇ ਪ੍ਰਧਾਨ ਅਤੇ ਉਘੇ ਸਮਾਜ ਚਿੰਤਕ ਡਾ: ਏ.ਐੱਸ.ਮਾਨ ਨੇ ਪੰਜਾਬ ਸਿੱਖਿਆ ਵਿਭਾਗ ਵਲੋਂ ਘੱਟ ਵਿਦਿਆਰਥੀਆਂ ਵਾਲੇ ਸਕੂਲਾਂ ਨੂੰ ਬੰਦ ਕਰਨ ਦੇ ਫ਼ੈਸਲੇ ਦੀ ਪੋ੍ਰੜ੍ਹਤਾ ਕਰਦਿਆਂ ਕਿਹਾ ਕਿ ਖਸਤਾ ਹਾਲ ਸਕੂਲ ਚਲਾਉਣ ਦੀ ਬਜਾਏ ਖੁੱਲੇ੍ਹ ਡੁੱਲੇ੍ਹ ਅਤੇ ਵੱਡੇ ਸਰਕਾਰੀ ਸਕੂਲ ਖੋਲ੍ਹੇ ਜਾਣ ਜਿੱਥੇ ਨਰਸਰੀ ਤੋਂ ਲੈ ਕੇ ਬਾਰ੍ਹਵੀਂ ਤੱਕ ਦੀਆਂ ਜਮਾਤਾਂ ਹੋਣ | ਸਾਰੀਆਂ ਸਹੂਲਤਾਂ ਨਾਲ ਸੰਪੰਨ ਇਨ੍ਹਾਂ ਸਕੂਲਾਂ ਵਿਚ ਵਿਦਿਆਰਥੀਆਂ ਲਈ ਟਰਾਂਸਪੋਰਟ ਦਾ ਪ੍ਰਬੰਧ ਵੀ ਕੀਤਾ ਜਾਵੇ | ਫ਼ੰਡਾਂ ਲਈ ਬੇਸ਼ੱਕ ਜਾਇਜ਼ ਫ਼ੀਸ ਵੀ ਨਿਰਧਾਰਿਤ ਕਰ ਲਈ ਜਾਵੇ | ਡਾ: ਮਾਨ ਨੇ ਕਿਹਾ ਕਿ ਪੰਜਾਬ ਦੀ ਪ੍ਰਾਇਮਰੀ ਸਿੱਖਿਆ ਦਾ 2017-18 ਦਾ ਬਜਟ 3300 ਕਰੋੜ ਰੁਪਏ ਹੈ ਪ੍ਰਤੀ ਬੱਚਾ ਸਾਲਾਨਾ ਖ਼ਰਚ 34528 ਰੁਪਏ ਬਣਦਾ ਹੈ | ਜਿਨ੍ਹਾਂ 800 ਸਕੂਲਾਂ ਨੂੰ ਬੰਦ ਕਰਨ ਦੀ ਗੱਲ ਪੰਜਾਬ ਸਰਕਾਰ ਕਰ ਰਹੀ ਹੈ ਉਨ੍ਹਾਂ ਸਕੂਲਾਂ ਵਿਚ 1168 ਅਧਿਆਪਕ ਹਨ ਜਿਨ੍ਹਾਂ ਦੀ ਤਨਖ਼ਾਹ 70 ਕਰੋੜ ਦੇ ਕਰੀਬ ਬਣਦੀ ਹੈ, ਇੰਜ ਪ੍ਰਤੀ ਬੱਚਾ ਖ਼ਰਚ 60-70 ਹਜ਼ਾਰ ਬਣਦਾ ਹੈ ਜੋ ਲੋਕਾਂ ਤੋਂ ਲਏ ਟੈਕਸ ਨਾਲ ਵੱਡਾ ਖਿਲਵਾੜ ਹੈ | ਡਾ: ਮਾਨ ਨੇ ਕਿਹਾ ਕਿ ਇਸ ਮਾਮਲੇ ਵਿਚ ਅਧਿਆਪਕ ਜਥੇਬੰਦੀਆਂ ਅਤੇ ਅਖੌਤੀ ਸਮਾਜ ਸੁਧਾਰਕਾਂ ਦਾ ਵਿਰੋਧ ਬੇਲੋੜਾ ਹੈ, ਕੀ ਉਹ ਚਾਹੁੰਦੇ ਹਨ ਕਿ ਗ਼ਰੀਬ ਘਰਾਂ ਦੇ ਬੱਚੇ ਇਉਂ ਹੀ ਮਾੜੀਆਂ ਹਾਲਤਾਂ ਵਿਚ ਪੜ੍ਹਨੇ ਰਹਿਣ ਪਰ ਮਸਲੇ ਵੱਲ ਨਾ ਸਰਕਾਰ ਦਾ ਧਿਆਨ ਹੈ ਨਾ ਅਧਿਆਪਕ ਜਥੇਬੰਦੀਆਂ ਦਾ | ਜੇਕਰ ਅਸੀਂ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਘੱਟ ਰਹੀ ਗਿਣਤੀ ਦੀ ਜੜ੍ਹ ਨਹੀਂ ਫੜਾਂਗੇ ਤਾਂ ਸਿੱਖਿਆ ਵਿਚ ਸੁਧਾਰ ਮੁਸ਼ਕਲ ਹੀ ਹੈ | ਇਸ ਵਿਚ ਕੋਈ ਸ਼ੱਕ ਨਹੀਂ ਕਿ ਅੱਜ ਸਰਕਾਰੀ ਸਕੂਲਾਂ ਵਿਚ ਗ਼ਰੀਬ ਪਰਿਵਾਰਾਂ ਦੇ ਬੱਚੇ ਹੀ ਪੜ੍ਹਨ ਆਉਂਦੇ ਹਨ | ਕਿਸੇ ਨੇਤਾ, ਸਰਪੰਚ, ਪੰਚ, ਨਗਰ ਕੌਾਸਲਰ ਜਾਂ ਮੁਲਾਜ਼ਮ ਦੇ ਬੱਚੇ ਤਾਂ ਕੀ, ਥੋੜ੍ਹੀ ਜਿਹੀ ਠੀਕ ਹਾਲਤ ਵਾਲੇ ਪਰਿਵਾਰ ਵੀ ਆਪਣੇ ਬੱਚੇ ਨੂੰ ਦਾਖਲ ਕਰਵਾਉਣ ਲਈ ਪ੍ਰਾਈਵੇਟ ਸਕੂਲ ਨੂੰ ਹੀ ਤਰਜੀਹ ਦਿੰਦੇ ਹਨ ਜਦੋਂ ਸਭ ਸਾਧਨ ਸੰਪੰਨ ਪਰਿਵਾਰਾਂ ਦੇ ਬੱਚੇ ਨਿੱਜੀ ਸਕੂਲਾਂ ਵਿਚ ਪੜ੍ਹਨਗੇ ਅਤੇ ਸਰਕਾਰੀ ਸਕੂਲਾਂ ਵਿਚ ਮਜ਼ਦੂਰਾਂ ਅਤੇ ਆਰਥਿਕ ਤੌਰ ਉੱਤੇ ਤੰਗ ਲੋਕਾਂ ਦੇ ਬੱਚੇ ਪੜ੍ਹਨਗੇ ਤਾਂ ਇਨ੍ਹਾਂ ਸਰਕਾਰੀ ਸਕੂਲਾਂ ਦੀ ਹਾਲਤ ਕੋਣ ਧਿਆਨ ਦੇਵੇਗਾ ਅਤੇ ਇਨ੍ਹਾਂ ਸਕੂਲਾਂ ਦੀ ਹਾਲਤ ਇਸੇ ਤਰ੍ਹਾਂ ਹੀ ਬਦਤਰ ਹੁੰਦੀ ਜਾਵੇਗੀ | ਇਸ ਲਈ ਜ਼ਰੂਰੀ ਹੈ ਕਿ ਖੁੱਲੇ੍ਹ-ਡੁੱਲੇ੍ਹ ਅਤੇ ਵੱਡੇ ਸਰਕਾਰੀ ਸਕੂਲ ਖੋਲ੍ਹ ਕੇ ਇਲਾਹਾਬਾਦ ਹਾਈ ਕੋਰਟ ਦੇ ਫ਼ੈਸਲੇ ਨੂੰ ਲਾਗੂ ਕੀਤਾ ਜਾਵੇ ਜਿਸ ਮੁਤਾਬਿਕ ਸਾਰੇ ਉਨ੍ਹਾਂ ਲੋਕਾਂ ਦੇ ਬੱਚੇ ਸਰਕਾਰੀ ਸਕੂਲਾਂ ਵਿਚ ਪੜ੍ਹਨ ਜੋ ਸਰਕਾਰੀ ਖ਼ਜ਼ਾਨੇ ਵਿਚ ਤਨਖ਼ਾਹ ਲੈਂਦੇ ਹਨ ਭਾਵ ਸਾਰੇ ਸਿਆਸਤਦਾਨਾਂ, ਜੱਜਾਂ, ਅਫ਼ਸਰਾਂ, ਮੁਲਾਜ਼ਮਾਂ ਦੇ ਬੱਚੇ ਸਰਕਾਰੀ ਸਕੂਲਾਂ ਵਿਚ ਪੜ੍ਹਨ |

Tags: sapna rani sangrur
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration