"/> ਇਲਾਜ 'ਤੇ ਆਇਆ ਖਰਚਾ ਵਿਆਜ ਸਮੇਤ ਅਦਾ ਕਰਨ ਦੇ ਹੁਕਮ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਇਲਾਜ 'ਤੇ ਆਇਆ ਖਰਚਾ ਵਿਆਜ ਸਮੇਤ ਅਦਾ ਕਰਨ ਦੇ ਹੁਕਮ

Published On: punjabinfoline.com, Date: Nov 14, 2017

ਸੰਗਰੂਰ, 14 ਨਵੰਬਰ (ਸਪਨਾ ਰਾਣੀ) ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਫੋਰਮ ਨੇ ਇਕ ਬੀਮਾ ਕੰਪਨੀ ਨੂੰ ਹੁਕਮ ਦਿੱਤਾ ਹੈ ਕਿ ਸ਼ਿਕਾਇਤਕਰਤਾ ਨੂੰ ਉਸ ਦੇ ਇਲਾਜ 'ਤੇ ਆਏ ਖ਼ਰਚੇ ਦਾ ਵਿਆਜ ਸਮੇਤ ਭੁਗਤਾਨ ਕੀਤਾ ਜਾਵੇ | ਕੇਸ ਮੁਤਾਬਿਕ ਅਮਰੀਕ ਸਿੰਘ ਪੁੱਤਰ ਤੀਰਥ ਸਿੰਘ ਵਾਸੀ ਸੁਨਾਮ ਜੋ ਸਿੱਖਿਆ ਵਿਭਾਗ ਤੋਂ ਅਧਿਆਪਕ ਵਜੋਂ ਸੇਵਾ ਮੁਕਤ ਹੈ ਦਾ ਸਰਕਾਰੀ ਤੌਰ 'ਤੇ ਓਰੀਐਾਟਲ ਬੀਮਾ ਕੰਪਨੀ ਵਲੋਂ ਬੀਮਾ ਹੋਇਆ ਹੈ | ਬਿਮਾਰ ਹੋਣ ਦੀ ਸੂਰਤ 'ਚ ਉਸ ਨੇ ਆਪਣਾ ਇਲਾਜ ਡੀ.ਐਮ.ਸੀ ਲੁਧਿਆਣਾ ਵਿਖੇ ਕਰਵਾਇਆ ਜਿਸ 'ਤੇ 91373 ਰੁਪਏ ਖ਼ਰਚ ਆਇਆ | ਬੀਮਾ ਕੰਪਨੀ ਨੇ ਕਲੇਮ ਦੇਣ ਤੋਂ ਇਨਕਾਰ ਕਰ ਦਿੱਤਾ | ਸ਼ਿਕਾਇਤ ਲੈ ਕੇ ਜ਼ਿਲ੍ਹਾ ਫੋਰਮ ਪੁੱਜੇ ਅਮਰੀਕ ਸਿੰਘ ਦੀ ਸ਼ਿਕਾਇਤ 'ਤੇ ਸੁਣਵਾਈ ਮੁਕੰਮਲ ਕਰਦਿਆਂ ਫੋਰਮ ਦੇ ਪ੍ਰਧਾਨ ਸੁਖਪਾਲ ਸਿੰਘ ਗਿੱਲ, ਮੈਂਬਰ ਸਾਰਿਤਾ ਗਰਗ ਅਤੇ ਮੈਂਬਰ ਵੀ.ਕੇ. ਗੁਲਾਟੀ ਨੇ ਇਕ ਸੰਯੁਕਤ ਫ਼ੈਸਲੇ ਰਾਹੀਂ ਬੀਮਾ ਕੰਪਨੀ ਨੂੰ ਹੁਕਮ ਦਿੱਤੇ ਹਨ ਕਿ ਸ਼ਿਕਾਇਤਕਰਤਾ ਨੂੰ 27998 ਰੁਪਏ ਵਿਆਜ ਸਮੇਤ ਅਦਾ ਕਰਨ ਦੇ ਨਾਲ-ਨਾਲ 10 ਹਜ਼ਾਰ ਰੁਪਏ ਹਰਜਾਨੇ ਵਜੋਂ ਤੇ 5 ਹਜ਼ਾਰ ਰੁਪਏ ਕੇਸ ਦੇ ਖ਼ਰਚੇ ਵਜੋਂ ਅਦਾ ਕੀਤੇ ਜਾਣ |

Tags: sapna rani sangrur
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration