"/> ਪਿੰਡ ਚੰਨੋ ਵਿਖੇ ਸ਼ਰਾਰਤੀ ਅਨਸਰਾਂ ਵਲੋ ਵਿਕਾਸ ਕਾਰਜਾਂ ਦੇ ਨੀਹ ਪੱਥਰ ਤੋੜੇ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪਿੰਡ ਚੰਨੋ ਵਿਖੇ ਸ਼ਰਾਰਤੀ ਅਨਸਰਾਂ ਵਲੋ ਵਿਕਾਸ ਕਾਰਜਾਂ ਦੇ ਨੀਹ ਪੱਥਰ ਤੋੜੇ

Published On: punjabinfoline.com, Date: Nov 14, 2017

ਭਵਾਨੀਗੜ 14 ਨਵੰਬਰ ( ਗੁਰਵਿੰਦਰ ਰੋਮੀ ਭਵਾਨੀਗੜ ) ਲੰਘੀ ਰਾਤ ਕਿਸੇ ਸ਼ਰਾਰਤੀ ਅਨਸਰਾਂ ਵਲੋ ਪਿੰਡ ਚੰਨੋ ਵਿਖੇ ਗ੍ਰਾਮ ਪੰਚਾਇਤ ਵਲੋ ਕਰਵਾਏ ਵਿਕਾਸ ਕਾਰਜਾਂ ਦੇ ਰੱਖੇ ਨੀਹ ਪੱਥਰ ਤੋੜਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਤੇਜ ਕੋਰ ਸਰਪੰਚ ਚੰਨੋ ਦੇ ਸਪੱੁਤਰ ਬਲਜਿੰਦਰ ਸਿੰਘ ਗੋਗੀ ਅਤੇ ਗੁਰਧਿਆਨ ਸਿੰਘ ਮੈਂਬਰ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਵਲੋ ਕਰਵਾਏ ਵਿਕਾਸ ਕਾਰਜਾਂ ਦੇ ਨੀਹ ਪੱਥਰ ਸਾਬਕਾ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਵਲੋ ਰੱਖੇ ਗਏ ਸਨ ਨੂੰ ਦੇਰ ਰਾਤ ਅਣਪਛਾਤੇ ਸ਼ਰਾਰਤੀ ਅਨਸਰਾਂ ਵਲੋ ਤੋੜ ਦਿੱਤੇ ਗਏ ਅਤੇ ਨੀਹ ਪੱਥਰਾਂ ਦਾ ਤੋੜਨਾਂ ਲਗਾਤਾਰ ਜਾਰੀ ਹੈ ਜਿਸ ਸਬੰਧੀ ਉਹਨਾਂ ਪੁਲਿਸ ਪ੍ਰਸ਼ਾਸਨ ਅਤੇ ਜ੍ਹਿਲਾ ਪ੍ਰਸਾਸ਼ਨ ਤੋ ਪੂਰਜੋਰ ਮੰਗ ਕੀਤੀ ਕਿ ਇਹਨਾਂ ਸ਼ਰਾਰਤੀ ਅਨਸਰਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ । ਜਿਕਰਯੋਗ ਹੈ ਕਿ ਪਿਛਲੇ ਸਾਲ ਵੀ ਕਿਸੇ ਸ਼ਰਾਰਤੀ ਅਨਸਰ ਵਲੋ ਰੱਖਿਆ ਨੀਹ ਪੱਥਰ ਵੀ ਤੋੜ ਦਿੱਤਾ ਗਿਆ ਸੀ।ਇਸ ਮੋਕੇ ਭੁਪਿੰਦਰ ਸਿੰਘ ਭੂਰਾ,ਦਵਿੰਦਰ ਸਿੰਘ ਨੰਬਰਦਾਰ,ਗੁਰਧਿਆਨ ਸਿੰਘ ਪੰਚ ਆਦਿ ਮੋਜੂਦ ਸਨ ।

Tags: krishan garg mandeep singh
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration