"/> ਥਾਂ ਥਾਂ ਮਨਾਇਆ ਜਾ ਰਿਹਾ ਬਾਲ ਦਿਵਸ:ਪਰ ਐਫਸੀਐਸ ਸਕੂਲ ਦੇ ਬਾਲ ਕਾਪੀਆਂ,ਕਿਤਾਬਾਂ ਤੋ ਸੱਖਣੇ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਥਾਂ ਥਾਂ ਮਨਾਇਆ ਜਾ ਰਿਹਾ ਬਾਲ ਦਿਵਸ:ਪਰ ਐਫਸੀਐਸ ਸਕੂਲ ਦੇ ਬਾਲ ਕਾਪੀਆਂ,ਕਿਤਾਬਾਂ ਤੋ ਸੱਖਣੇ

ਐਫਸੀਐਸ ਸਕੂਲ ਬਾਲਦ ਖੁਰਦ ਦੇ ਬੱਚਿਆਂ ਨੂੰ ਨਹੀ ਮਿਲੀਆਂ ਕਿਤਾਬਾ,ਵਰਦੀਆਂ :ਸਰਕਾਰ ਮਨਾ ਰਹੀ ਹੈ ਬਾਲ ਦਿਵਸ
Published On: punjabinfoline.com, Date: Nov 14, 2017

ਭਵਾਨੀਗੜ 14 ਨਵੰਬਰ { ਗੁਰਵਿੰਦਰ ਰੋਮੀ ਭਵਾਨੀਗੜ } ਪਿਛਲੇ ਨੌ ਮਹਿਿਨਆਂ ਤੋ ਸਰਕਾਰ ਦੀ ਅਣਗਹਿਲੀ ਦਾ ਸ਼ਿਕਾਰ ਹੋਇਆ ਐਫ ਸੀ ਐਸ ਸਕੂਲ ਬਾਲਦ ਖੁਰਦ ਪਿੰਡ ਵਲੋ ਬਣਾਈ ਸਕੂਲੀ ਕਮੇਟੀ ਅਤੇ ਅਧਿਆਪਕਾਂ ਦੇ ਸਹਿਯੋਗ ਸਦਕਾ ਹੀ ਚਲ ਰਿਹਾ ਹੈ ਸਰਕਾਰ ਦੀ ਐਨੀ ਬੇਰੱੁਖੀ ਦੀ ਇਲਾਕਾ ਨਿਵਾਸੀਆਂ ਨੂੰ ਆਸ ਨਹੀ ਸੀ ਜਿਕਰਯੋਗ ਹੈ ਕਿ ਸਕੂਲ ਅਧਿਆਪਕਾਂ ਵਲੋ ਕਈ ਕਈ ਦਿਨ ਭੱੁਖ ਹੜਤਾਲਾ ਅਤੇ ਫਿਰ ਐਜੀਟੇਸ਼ਨ ਦੀ ਕਮਾਂਡ ਉਘੇ ਸਮਾਜ ਸੇਵਕ ਜਥੇਦਾਰ ਪ੍ਰਸ਼ੋਤਮ ਸਿੰਘ ਫੱਗੂਵਾਲਾ ਨੇ ਸੰਭਾਲੀ ਉਸ ਵੇਲੇ ਕੱੁਝ ਆਸ ਬੱਝੀ ਸੀ ਕਿ ਸਕੂਲ ਦਾ ਕੱੁਝ ਬਣੇਗਾ ਪਰ ਸਰਕਾਰ ਦੀ ਨਲਾਇਕੀ ਕਾਰਨ ਨੌ ਮਹਿਿਨਆਂ ਤੋ ਨਾਂ ਤਾਂ ਕਿਸੇ ਅਧਿਆਪਕ ਦੀ ਤਨਖਾਹ ਆਈ ਹੈ ਅਤੇ ਨਾਂ ਹੀ ਸਕੂਲੀ ਬੱਚਿਆਂ ਲਈ ਕਾਪੀਆਂ,ਕਿਤਾਬਾਂ,ਵਰਦੀਆਂ ਹੈਰਾਨੀ ਦੀ ਗੱਲ ਹੈ ਕਿ ਬੋਰਡ ਦੀਆਂ ਕਲਾਸਾਂ ਦੀਆਂ ਫੀਸਾਂ ਬੱਚੇ ਭਰ ਰਹੇ ਹਨ । ਅੱਜ ਸਰਕਾਰੀ ਅਤੇ ਗੈਰ ਸਰਕਾਰੀ ਸੰਸ਼ਥਾਵਾਂ ਵਲੋ ਆਪਣੀ ਬੱਲੇ ਬੱਲੇ ਕਰਵਾਉਣ ਲਈ ਥਾਂ ਥਾਂ ਬਾਲ ਦਿਵਸ ਮਨਾਇਆ ਜਾ ਰਿਹਾ ਹੈ ਉਥੇ ਹੀ ਬਾਲਦ ਖੁਰਦ ਦੇ ਅਧਿਆਪਕਾਂ ਵਲੋ ਰੋਸ ਮੁਜਾਹਰਾ ਕੀਤਾ ।
ਆਦਰਸ਼ ਸਕੂਲ ਬਾਲਦ ਖੁਰਦ ਜੋ ਕਿ ਬਾਦਲ ਸਰਕਾਰ ਦਾ ਡਰੀਮ ਪਰੋਜੈਕਟ ਤਹਿਤ ਖਲਿਆ ਗਿਆ ਸੀ ਪਰ ਮੋਜੂਦਾ ਕੈਪਟਨ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦਾ ਸ਼ਿਕਾਰ ਹੋ ਰਿਹਾ ਹੈ।ਜਿਕਰਯੋਗ ਹੈ ਕਿ ਪਿਛਲੇ ਪੰਜ ਸਾਲਾਂ ਤੋ ਸੇਵਾਂਵਾ ਦੇ ਰਹੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਨਾਲ ਧੱਕਾ ਹੋ ਰਿਹਾ ਹੈ ।ਇਹ ਸਮੂਹ ਸਟਾਫ ਪਿਛਲੇ ਅੱਠੈ ਮਹਿਿਨਆਂ ਤੋ ਬਿਨਾਂ ਤਨਖਾਹ ਤੋ ਹੀ ਗੁਜਾਰਾ ਕਰ ਰਹੇ ਹਨ ।ਅਪ੍ਰੈਲ 2017 ਤੋ ਪੰਜਾਬ ਸਰਕਾਰ ਵਲੋ ਕੋਈ ਫੰਡ ਜਾਰੀ ਨਹੀ ਕੀਤਾ ਗਿਆ ਜਿਸ ਕਾਰਨ ਬੱਚਿਆਂ ਨੂੰ ਕਾਪੀਆਂ,ਕਿਤਾਬਾਂ,ਵਰਦੀਆਂ ਆਦਿ ਮੁਹੱਈਆ ਨਹੀ ਕਰਵਾਈਆਂ ਜਾ ਸਕੀਆਂ ਪਿਛਲੇ ਲੰਬੇ ਸਮੇ ਤੋ ਸਕੂਲ ਦੇ ਬਿਜਲੀ ਦੇ ਬਿਲ ,ਬੋਰਡ ਦੀਆਂ ਫੀਸਾਂ ਬੱਚਿਆਂ ਤੋ ਇਕੱਠੇ ਕਰਕੇ ਅਦਾ ਕੀਤੇ ਜਾ ਰਹੇ ਹਨ।ਇਸ ਸਬੰਧੀ ਸਮੇ ਸਮੇ ਤੇ ਵੱਖ ਵੱਖ ਅਧਿਕਾਰੀਆਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ,ਡੀ ਜੀ ਐਸ ਈ ਪ੍ਰਸ਼ਾਂਤ ਗੋਇਲ,ਨਾਲ ਕਈ ਮਿਿਟੰਗਾਂ ਕੀਤੀਆਂ ਗਈਆਂ ਹਰ ਵਾਰ ਇੱਕ ਹਫਤੇ ਵਿੱਚ ਹੱਲ ਕੱਢਣ ਦਾ ਭਰੋਸਾ ਦਿੱਤਾ ਗਿਆ ਪਰ ਪਰਨਾਲਾ ਉਥੇ ਦਾ ਉਥੇ।
ਅੱਜ ਅਧਿਆਪਕ ਆਗੂਆਂ ਨੇ ਰੋਸ ਭਰੇ ਲਹਿਜੇ ਵਿੱਚ ਦੱਸਿਆ ਕਿ ਮੋਜੂਦਾ ਸਮੇ ਵਿੱਚ ਉਹਨਾਂ ਅਤੇ ਬੱਚਿਆਂ ਦੀ ਬਾਹ ਫੜਣਨ ਵਾਲਾ ਕੋਈ ਨਹੀ ਜਿਸਦੇ ਨਤੀਜੇ ਵਜੋ ਆਦਰਸ਼ ਸਕੂਲਾਂ ਦਾ ਭਵਿੱਖ ਦਾਅ ਤੇ ਲੱਗ ਚੱੁਕਾ ਹੈ ਉਹਨਾਂ ਕਿਹਾ ਕਿ ਹੁਣ ਤੱਕ ਤਾਂ ਉਹ ਬਿਨਾਂ ਤਨਖਾਹ ਤੋ ਗੁਜਾਰਾ ਕਰ ਰਹੇ ਸਨ ਪਰ ਹੁਣ ਉਹ ਵੀ ਅਸਮਰੱਥ ਹਨ ਅਗਰ ਸਰਕਾਰ ਨੇ ਹੁਣ ਵੀ ਸਕੂਲ ਵੱਲ ਕੋਈ ਧਿਆਨ ਨਾਂ ਦਿੱਤਾ ਤਾਂ ਸਕੂਲ ਨੂੰ ਤਾਲਾ ਲਾਉਣ ਤੋ ਬਿਨਾਂ ਕੋਈ ਹੱਲ ਨਜਰ ਨਹੀ ਆਉਦਾ ਜਿਸ ਨਾਲ ਬੱਚਿਆਂ ਦਾ ਭਵਿੱਖ ਵੀ ਖਤਰੇ ਵਿੱਚ ਹੈ ਇਸ ਮੋਕੇ ਅਧਿਆਪਕ ਆਗੂ ਰਮਨ ਸ਼ਰਮਾ,ਸੁਮਨ ਲਤਾ,ਅਤੁਲ ਗੁਪਤਾ,ਭਗਵੰਤ ਸਿੰਘ,ਅਰਵਿੰਦਰ ਸਿੰਘ,ਮਨਪ੍ਰੀਤ ਸਿੰਘ,ਸਲੀਮ ਮੁਹੰਮਦ, ਰਸ਼ਪਾਲ ਸਿੰਘ,ਅਮਰਜੋਤ ਜੋਸ਼ੀ ਹਾਜਰ ਸਨ ।

Tags: krishan garg mandeep singh
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration