"/> ਪੰਜਾਬੀ ਸਾਹਿਤ ਸਭਾ ਧੂਰੀ ਦੀ ਮਾਸਿਕ ਇੱਕਤਰਤਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪੰਜਾਬੀ ਸਾਹਿਤ ਸਭਾ ਧੂਰੀ ਦੀ ਮਾਸਿਕ ਇੱਕਤਰਤਾ

Published On: punjabinfoline.com, Date: Nov 14, 2017

ਧੂਰੀ,14 ਨਵੰਬਰ, (ਮਹੇਸ਼ ਜਿੰਦਲ) ਪੰਜਾਬੀ ਸਾਹਿਤ ਸਭਾ ਧੂਰੀ ਦੀ ਮਾਸਿਕ ਇੱਕਤਰਤਾ ਸ਼੍ਰੀ ਮੂਲ ਚੰਦ ਸ਼ਰਮਾਂ ਅਤੇ ਕਰਮ ਸਿੰਘ ਜ਼ਖਮੀ ਦੀ ਪ੍ਰਧਾਨਗੀ ਹੇਠ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਦਸ਼ਮੇਸ਼ ਨਗਰ ਧੂਰੀ ਵਿਖੇ ਹੋਈ। ਜਿਸ ਵਿੱਚ ਸਭ ਤੋਂ ਪਹਿਲਾਂ ਸ਼ੋਕ ਮਤੇ ਪ੍ਰੋ. ਤਰਸੇਮ ਰਾਣਾ, ਸਾਵੀ ਤੂਰ, ਗਿੱਲ ਮੋਰਾਂਵਾਲੀ ਅਤੇ ਜੋਗਾ ਸਿੰਘ ਜੋਗੀ ਕਵੀਸ਼ਰ ਦੇ ਅਕਾਲ ਚਲਾਣੇ `ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਰਚਨਾਵਾਂ ਦੇ ਦੌਰ ਵਿੱਚ ਚਰਨਜੀਤ ਸਿੰਘ ਕਾਲਾਬੂਲਾ ਅਤੇ ਮੀਤ ਸਕਰੌਦੀ ਨੇ ਕਵਿਤਾ, ਡਾ. ਪਰਮਜੀਤ ਦਰਦੀ ਨੇ ਕਵਿਤਾ `ਪੀਰ ਪੈਗੰਬਰ ਔਲੀਏ ਸਭ ਇਸ ਦੀ ਸੰਤਾਨ, ਜੰਮੇ ਜੋਧੇ ਸੂਰਮੇ ਬੜੇ ਬੜੇ ਬਲਵਾਨ`,ਸੁਰਜੀਤ ਸਿੰਘ ਮੌਜੀ ਨੇ ਕਵਿਤਾ `ਕਰਦਾ ਨਾ ਸੇਵਾ ਮਾਤਾ ਪਿਤਾ ਅਤੇ ਵੱਡਿਆਂ ਦੀ, ਉਹਨੂੰ ਜਾਕੇ ਵਾਰ ਵਾਰ ਤੀਰਥਾਂ `ਤੇ ਨਹਾਉਣਾ ਪੈਂਦਾ`, ਮੂਲ ਚੰਦ ਸ਼ਰਮਾਂ ਨੇ ਗੀਤ, ਗੁਰਦਿਆਲ ਨਿਰਮਾਣ ਨੇ ਇੱਕ ਗਜ਼ਲ, ਕਰਮ ਸਿੰਘ ਜ਼ਖਮੀ ਨੇ ਗਜ਼ਲ, ਸ਼ੈਲੇਂਦਰ ਗਰਗ ਨੇ ਸ਼ਿਅਰ, ਵੀਰ ਰਣਜੀਤ ਸਿੰਘ ਨੇ ਗਜ਼ਲ `ਇਹ ਜੋਸ਼ ਜਦ ਕਦੇ ਅੱਪੜੇਗਾ ਆਪਣੀ ਮੰਜ਼ਲ `ਤੇ ਮਿਟਾ ਦਏਗਾ ਉਹ ਸਭ ਕੁਝ ਜੋ ਰਾਹ `ਚ ਅੜਚਣ ਹੈ`, ਜਗਸੀਰ ਮੂਲੋਵਾਲ ਨੇ ਗੀਤ, ਚਰਨਜੀਤ ਮੀਮਸਾ ਨੇ ਗੀਤ, ਸੁਖਦੇਵ ਪੇਂਟਰ ਅਤੇ ਰਮੇਸ਼ ਕੁਮਾਰ ਨੇ ਕਵਿਤਾ, ਹਰਦੀਪ ਭੂਦਨ ਨੇ ਗਜ਼ਲ `ਲੋਕਾਂ ਦੀਆਂ ਫੇਰ ਕਦੇ ਆਪਣੀ ਗੱਲ ਸੁਣਾਇਆ ਕਰੋ`, ਸੁਰਿੰਦਰ ਧੂਰੀ ਨੇ ਕਵਿਤਾ, ਅਸ਼ਵਨੀ ਨੇ ਕਵਿਤਾ `ਨਾ ਕਰ ਫਰਿਆਦ ਇਹਨਾਂ ਅੱਗੇ ਹਾਕਮ ਤਾਂ ਗੂੰਗੇ-ਬਹਿਰੇ ਨੇ`, ਜਗਜੀਤ ਲੱਡਾ ਨੇ ਬਾਲ ਗਜ਼ਲ `ਕੋਇਲ`, ਭੁਪਿੰਦਰ ਬੋਪਾਰਾਏ ਨੇ ਕਵਿਤਾ `ਆਪਣਾ ਰਾਹ ਤਲਾਸ਼ਣ ਦਾ ਹੱਕ ਪੂਰਾ ਹੈ ਵਿਧਵਾ ਨੂੰ`, ਜੀਵਨ ਕੁਮਾਰ ਬੜੀ ਨੇ ਗੀਤ `ਨਿੱਤ ਪੀ ਕੇ ਸ਼ੇਰ ਕਹਾਉਨਾ ਏ, ਜਾ ਮੈਂ ਨੀਂ ਬੋਲਦੀ` ਅਤੇ ਪ੍ਰਵੀਨ ਗਰਗ ਨੇ ਗਜ਼ਲ ਸੁਣਾ ਕੇ ਆਪਣੀ-ਆਪਣੀ ਹਾਜ਼ਰੀ ਲਗਵਾਈ। ਸੁਖਦੇਵ ਸਿੰਘ ਧਾਲੀਵਾਲ, ਪਰਮਜੀਤ ਸਿੰਘ, ਧਰਮਪਾਲ ਸਿੰਘ ਅਤੇ ਡਾ. ਮਨਿੰਦਰ ਧਾਲੀਵਾਲ ਨੇ ਆਪਣੇ-ਆਪਣੇ ਉਸਾਰੂ ਸੁਝਾਅ ਪੇਸ਼ ਕੀਤੇ।

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration