"/> 'ਸਾਂਝੀ ਰਸੋਈ' ਦਾ ਹੁਣ ਤੱਕ 24 ਹਜ਼ਾਰ ਤੋਂ ਵੱਧ ਲੋੜਵੰਦਾਂ ਨੇ ਲਾਭ ਉਠਾਇਆ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

'ਸਾਂਝੀ ਰਸੋਈ' ਦਾ ਹੁਣ ਤੱਕ 24 ਹਜ਼ਾਰ ਤੋਂ ਵੱਧ ਲੋੜਵੰਦਾਂ ਨੇ ਲਾਭ ਉਠਾਇਆ

Published On: punjabinfoline.com, Date: Nov 15, 2017

ਸੰਗਰੂਰ,15 ਨਵੰਬਰ (ਸਪਨਾ ਰਾਣੀ) ਪੰਜਾਬ ਸਰਕਾਰ ਦੇ ਅਹਿਮ ਉੱਦਮ ਸਦਕਾ ਗ਼ਰੀਬ ਤੇ ਲੋੜਵੰਦ ਲੋਕਾਂ ਨੂੰ ਸਿਰਫ਼ 10 ਰੁਪਏ ਦੀ ਕੀਮਤ 'ਤੇ ਚੰਗੀ ਗੁਣਵੱਤਾ ਵਾਲਾ ਖਾਣਾ ਦੇਣ ਦੀ ਚਲਾਈ ਯੋਜਨਾ ਨੂੰ ਵੱਡੇ ਪੱਧਰ 'ਤੇ ਹੁੰਗਾਰਾ ਮਿਲ ਰਿਹਾ ਹੈ | ਰਾਜ ਸਰਕਾਰ ਦੀ ਲੋੜਵੰਦਾਂ ਨੂੰ ਨਾ-ਮਾਤਰ ਫ਼ੀਸ 'ਤੇ ਖਾਣਾ ਦੇਣ ਦੀ ਯੋਜਨਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਯੋਜਨਾਬੱਧ ਢੰਗ ਨਾਲ ਨੇਪਰੇ ਚੜ੍ਹਾਈ ਜਾ ਰਹੀ ਹੈ ਤੇ ਜ਼ਿਲ੍ਹੇ ਦੀਆਂ ਸਮਾਜ ਸੇਵੀ ਸੰਸਥਾਵਾਂ ਤੇ ਦਾਨੀ ਸੱਜਣਾਂ ਵਲੋਂ ਵੀ ਸਮੇਂ-ਸਮੇਂ 'ਤੇ ਬਣਦਾ ਯੋਗਦਾਨ ਪਾਇਆ ਜਾ ਰਿਹਾ ਹੈ | ਡਿਪਟੀ ਕਮਿਸ਼ਨਰ ਅਮਰ ਪ੍ਰਤਾਪ ਸਿੰਘ ਵਿਰਕ ਨੇ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਚਲਾਈ ਜਾ ਰਹੀ 'ਸਾਂਝੀ ਰਸੋਈ' ਵਿਚ ਪਿਛਲੇ ਚਾਰ ਮਹੀਨਿਆਂ ਦੌਰਾਨ 24 ਹਜ਼ਾਰ ਤੋਂ ਵੱਧ ਲੋੜਵੰਦ ਖਾਣਾ ਖਾ ਚੁੱਕੇ ਹਨ | ਉਨ੍ਹਾਂ ਕਿਹਾ ਕਿ ਸੇਵਾ ਦੇ ਇਸ ਵੱਡੇ ਤੇ ਮਹੱਤਵਪੂਰਨ ਕਾਰਜ 'ਚ ਜ਼ਿਲ੍ਹੇ ਦੇ ਦਾਨੀ ਸੱਜਣਾਂ ਤੇ ਸੰਸਥਾਵਾਂ ਵੱਲੋਂ ਵੀ ਲਗਭਗ 1 ਲੱਖ 30 ਹਜ਼ਾਰ ਦਾ ਯੋਗਦਾਨ ਪਾਇਆ ਜਾ ਚੁੱਕਾ ਹੈ |

Tags: sapna rani sangrur
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration