"/> ਪੈਰਾਡਾਈਸ ਸਕੂਲ ਸੀਂਗੋ ਦੀਆਂ ਦੋ ਵਿਦਿਆਰਥਣਾਂ ਦੀ ਸਟੇਟ ਪੱਧਰੀ ਰੱਸਾਕੱਸੀ ਟੀਮ ਵਿੱਚ ਹੋਈ ਚੋਣ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪੈਰਾਡਾਈਸ ਸਕੂਲ ਸੀਂਗੋ ਦੀਆਂ ਦੋ ਵਿਦਿਆਰਥਣਾਂ ਦੀ ਸਟੇਟ ਪੱਧਰੀ ਰੱਸਾਕੱਸੀ ਟੀਮ ਵਿੱਚ ਹੋਈ ਚੋਣ

Published On: punjabinfoline.com, Date: Dec 01, 2017

ਤਲਵੰਡੀ ਸਾਬੋ, 1 ਦਸੰਬਰ (ਦਵਿੰਦਰ ਸਿੰਘ ਡੀ ਸੀ)- ਸੀਗੋਂ ਮੰਡੀ ਵਿਖੇ ਸਥਿਤ ਪੈਰਾਡਾਈਸ ਸਕੂਲ ਦੀਆਂ ਦੋ ਵਿਦਿਆਰਥਣਾਂ ਦੀ ਰੱਸਾਕੱਸੀ ਵਿੱਚ ਸਟੇਟ ਪੱਧਰੀ ਚੋਣ ਹੋਣ 'ਤੇ ਸਕੂਲ ਪ੍ਰਬੰਧਕਾਂ ਵੱਲੋਂ ਉਕਤ ਦੋਵੇਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਗਈ ਅਤੇ ਸਨਮਾਨਿਤ ਕੀਤਾ ਗਿਆ।
ਸਕੂਲ ਦੇ ਪ੍ਰਿੰਸੀਪਲ ਸ. ਗੁਰਪ੍ਰੀਤ ਸਿੰਘ ਦੁਆਰਾ ਬੜੇ ਹੀ ਖੁਸ਼ੀ ਭਰੇ ਲਹਿਜੇ ਵਿੱਚ ਦੱਸਿਆ ਗਿਆ ਕਿ ਹੈਪੀ ਕੌਰ ਅਤੇ ਜਸਪ੍ਰੀਤ ਕੌਰ ਕਲਾਸ ਅੱਠਵੀਂ ਦੀ ਚੋਣ ਸਟੇਟ ਪੱਧਰੀ ਰੱਸਾਕੱਸੀ ਟੀਮ ਵਿੱਚ ਹੋ ਚੁੱਕੀ ਹੈ ਜੋ ਕਿ ਇਕੱਲੇ ਸਕੂਲ ਲਈ ਹੀ ਨਹੀਂ ਬਲਕਿ ਸਮੁੱਚੇ ਇਲਾਕੇ ਲਈ ਵੀ ਬੜੇ ਮਾਣ ਵਾਲੀ ਗੱਲ ਹੈ। ਉਧਰ ਗੁਰਪ੍ਰੀਤ ਸਿੰਘ ਭਾਕਰ ਦਾ ਕਹਿਣਾ ਹੈ ਕਿ ਸਕੂਲ ਦੇ ਪਹਿਲੇ ਸਾਲ ਹੀ ਦੋ ਵਿਦਿਆਰਥੀਆਂ ਦੀ ਸਿਲੈਕਸ਼ਨ ਸਟੇਟ ਪੱਧਰੀ ਟੀਮ ਵਿੱਚ ਹੋਣਾ ਬਹੁਤ ਹੀ ਵੱਡੀ ਪ੍ਰਪਤੀ ਹੈ। ਸਕੂਲ ਪ੍ਰਬੰਧਕਾਂ ਵੱਲੋਂ ਉਕਤ ਵਿਦਿਆਰਥਣਾਂ ਨੂੰ ਸਨਮਾਨਿਤ ਕਰਦਿਆਂ ਆਸ ਜਤਾਈ ਹੈ ਕਿ ਇਹ ਟੀਮ ਸਟੇਟ ਪੱਧਰੀ ਮੁਕਾਬਲਿਆਂ ਵਿੱਚ ਵੀ ਜਿੱਤ ਦੇ ਝੰਡੇ ਗੱਡ ਕੇ ਆਵੇਗੀ। ਇਸ ਮੌਕੇ ਗਗਨਦੀਪ ਸਿੰਘ, ਨਿਰਮਲ ਸਿੰਘ, ਜਸਪਾਲ ਸਿੰਘ, ਹਲਵਿੰਦਰ ਸਿੰਘ ਅਤੇ ਸਕੂਲ ਦੇ ਬਾਕੀ ਸਟਾਫ ਵੱਲੋਂ ਵੀ ਬੱਚਿਆਂ ਦੀ ਜਿੱਤ ਦੀ ਕਾਮਨਾ ਕੀਤੀ ਗਈ।

Tags: ਦਵਿੰਦਰ ਸਿੰਘ ਡੀ ਸੀ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration