"/> ਤਲਵੰਡੀ ਸਾਬੋ ਦੇ ਸੋਨ ਤਗਮਾ ਜੇਤੂ ਮੁੱਕੇਬਾਜ਼ੀ ਦੇ ਖਿਡਾਰੀ ਦਾ ਕੀਤਾ ਸੰਘਰਸ਼ ਕਮੇਟੀ ਵੱਲੋਂ ਸਨਮਾਨ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਤਲਵੰਡੀ ਸਾਬੋ ਦੇ ਸੋਨ ਤਗਮਾ ਜੇਤੂ ਮੁੱਕੇਬਾਜ਼ੀ ਦੇ ਖਿਡਾਰੀ ਦਾ ਕੀਤਾ ਸੰਘਰਸ਼ ਕਮੇਟੀ ਵੱਲੋਂ ਸਨਮਾਨ

Published On: punjabinfoline.com, Date: Dec 01, 2017

ਤਲਵੰਡੀ ਸਾਬੋ, 1 ਦਸੰਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ਼ਹਿਰ ਅੰਦਰ ਬੀਤੇ ਸਮੇਂ ਤੋਂ ਲਗਾਤਾਰ ਗਰੀਬਾਂ, ਬੇਸਹਾਰਾਂ ਅਤੇ ਲੋੜਵੰਦਾਂ ਦਾ ਮਸੀਹਾ ਬਣੀ ਸਾਂਝੀ ਸੰਘਰਸ਼ ਵੱਲੋਂ ਪਿਛਲੇ ਦਿਨੀਂ ਖਾਲਸਾ ਸਕੂਲ ਵਿੱਚ ਹੋਏ ਰਾਜ ਪੱਧਰੀ ਮੁੱਕੇਬਾਜ਼ੀ ਮੁਕਾਬਲਿਆਂ ਦੌਰਾਨ 46-48 ਕਿਲੋ ਭਾਰ ਵਰਗ ਅੰਦਰ ਪੰਜਾਬ ਵਿੱਚੋਂ ਸਨ ਤਗਮਾ ਜੇਤੂ ਖਾਲਸਾ ਸਕੂਲ ਦੇ ਵਿਦਿਆਰਥੀ ਕੁਲਦੀਪ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ।
ਲੋੜਵੰਦਾਂ ਨੂੰ ਸਰਦੀ ਤੋਂ ਬਚਾਅ ਲਈ ਕੱਪੜੇ ਮੁਹੱਈਆ ਕਰਵਾਉਣ ਲਈ ਖੋਲੀ ਗਈ ਲੋੜਵੰਦਾਂ ਦੀ ਦੁਕਾਨ ਅੰਦਰ ਇੱਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਮੌਕੇ ਉਕਤ ਸਕੂਲ ਦੇ ਖਿਡਾਰੀ ਕੁਲਦੀਪ ਸਿੰਘ ਨੂੰ ਸਾਂਝੀ ਸੰਘਰਸ਼ ਕਮੇਟੀ ਦੇ ਪ੍ਰਧਾਨ ਜਸਪਾਲ ਸਿੰਘ ਨੇ ਸਨਮਾਨ ਚਿੰਨ੍ ਅਤੇ ਰਿੰਗ ਸ਼ੂਅ ਦੇ ਕੇ ਸਨਮਾਨਿਤ ਕੀਤਾ ਗਿਆ। ਉਹਨਾਂ ਆਪਣੇ ਸੰਬੋਧਨ ਦੌਰਾਨ ਉਕਤ ਖਿਡਾਰੀ, ਖਾਲਸਾ ਸਕੂਲ ਪ੍ਰਬੰਧਕਾਂ ਅਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਬੱਚਾ ਇੱਕ ਮਜ਼ਦੂਰੀ ਕਰਨ ਵਾਲੇ ਪਰਿਵਾਰ ਦਾ ਬੱਚਾ ਹੈ ਜੋ ਕਿ ਨੈਸ਼ਨਲ ਪਧਰ ਦੀਆਂ ਖੇਡਾਂ ਲਈ ਚੁਣਿਆ ਗਿਆ ਹੈ ਜਿਸਨੇ ਸਮੁੱਚੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਉਹਨਾਂ ਇੱਕ ਐਲਾਣ ਕਰਦਿਆਂ ਕਿਹਾ ਕਿ ਇਸ ਬੱਚੇ ਦੀ ਸਾਂਝੀ ਸੰਘਰਸ਼ ਕਮੇਟੀ ਵੱਲੋਂ ਹਰ ਪ੍ਰਕਾਰ ਦੀ ਮੱਦਦ ਕੀਤੀ ਜਾਵੇਗੀ ਅਤੇ ਰਾਸ਼ਟਰ ਪੱਧਰੀ ਜਿੱਤ ਪ੍ਰਾਪਤ ਕਰਨ 'ਤੇ ਪੂਰੇ ਸ਼ਹਿਰ ਵਿੱਚ ਨਿੱਘਾ ਸਵਾਗਤ ਕੀਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਪਾਲ ਢਿੱਲੋਂ, ਵਰਿੰਦਰਦੀਪ ਸਿੰਘ, ਜਗਨਾਮ ਸਿੰਘ ਧਾਲੀਵਾਲ, ਬਲਦੀਪ ਸਿੰਘ ਮਲਕਾਣਾ, ਧਰਮ ਸਿੰਘ, ਗਗਨਦੀਪ ਸਿੰਘ, ਗੁਰਪ੍ਰੀਤ ਸਿੰਘ, ਗੁਰਮੇਲ ਸਿੰਘ ਅਤੇ ਪ੍ਰੀਤ ਕੈਂਥ ਆਦਿ ਹਾਜ਼ਰ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration