"/> ਜਨਤਕ ਥਾਵਾਂ ਤੇ ਲੱਗੇ ਸੀਸੀਟੀਵੀ ਕੈਮਰੇ ਬਣੇ ਸ਼ੌ ਪੀਸ: ਜਲਦ ਹੋਣ ਚਾਲੂ:- ਸ਼ਹਿਰ ਨਿਵਾਸੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਜਨਤਕ ਥਾਵਾਂ ਤੇ ਲੱਗੇ ਸੀਸੀਟੀਵੀ ਕੈਮਰੇ ਬਣੇ ਸ਼ੌ ਪੀਸ: ਜਲਦ ਹੋਣ ਚਾਲੂ:- ਸ਼ਹਿਰ ਨਿਵਾਸੀ

ਪ੍ਰਸ਼ਾਸਨ ਦੇਵੇ ਉਚਿਤ ਧਿਆਨ :-ਜਥੇਦਾਰ ਫੱਗੂਵਾਲਾ
Published On: punjabinfoline.com, Date: Dec 01, 2017

ਭਵਾਨੀਗੜ 01 ਦਸੰਬਰ (ਗੁਰਵਿੰਦਰ ਰੋਮੀ ਭਵਾਨੀਗੜ) ਸ਼ਹਿਰ ਵਿੱਚ ਜਨਤਕ ਥਾਂਵਾਂ ਤੇ ਲੱਗੇ ਸੀ ਸੀ ਟੀਵੀ ਕੈਮਰੇ ਪੁਲਸ ਪ੍ਰਸ਼ਾਸ਼ਨ ਦੀ ਬੇਧਿਆਨੀ ਕਾਰਨ ਆਪਣੀ ਹੋਂਦ ਗੁਆਉਦੇ ਨਜਰ ਆ ਰਹੇ ਹਨ।ਪ੍ਰਤੰੂ ਪ੍ਰਸ਼ਾਸ਼ਨ ਇਸ ਪਾਸੇ ਉਕਾ ਹੀ ਧਿਆਨ ਨਹੀ ਦੇ ਰਿਹਾ।ਜਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਪੁਲਸ ਪ੍ਰਸਾਸ਼ਨ ਵਲੋ ਆਮ ਲੋਕਾਂ ਦੇ ਸਹਿਯੋਗ ਨਾਲ ਬਲਿਆਲ ਰੋਡ,ਪੁਰਾਣਾ ਬੱਸ ਸਟੈਂਡ,ਨਵਾਂ ਬੱਸ ਸਟੈਂਡ ਅਤੇ ਕਾਕੜਾ ਰੋਡ ਆਦਿ ਤੇ ਜੁਰਮ ਨੂੰ ਨੱਥ ਪਾਉਣ ਲਈ ਸੀ ਸੀ ਟੀ ਵੀ ਕੈਮਰੇ ਲਗਾਏ ਗਏ ਸਨ।ਪਰ ਇਹਨਾਂ ਕੈਮਰਿਆਂ ਦੀ ਉਚਿਤ ਸਾਂਭ ਸੰਭਾਲ ਨਾਂ ਹੋਣ ਕਾਰਨ ਇਹ ਸ਼ੌਅ ਪੀਸ ਬਣ ਕੇ ਰਹਿ ਗਏ ਹਨ।ਜਗਬਾਣੀ ਨਾਲ ਵਿਸ਼ੇਸ ਗੱਲਬਾਤ ਕਰਦਿਆਂ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਪਿਛਲੇ ਕੱੁਝ ਮਹਿਿਨਆਂ ਤੋ ਸ਼ਹਿਰ ਅੰਦਰ ਚੋਰੀ ਅਤੇ ਝੱਪਟ ਮਾਰੀ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਪ੍ਰਤੰੂ ਪੁਲਸ ਇਹਨਾਂ ਮੁਜਰਮਾਂ ਨੂੰ ਫੜਨ ਵਿੱਚ ਨਾ ਕਾਮਯਾਬ ਸਿੱਧ ਹੋਈ ਹੈ।ਉਹਨਾਂ ਕਿਹਾ ਕਿ ਜੇਕਰ ਇਹ ਕੈਮਰੇ ਸਹੀ ਢੰਗ ਨਾਲ ਕੰਮ ਕਰਦੇ ਹੰੁਦੇ ਤਾਂ ਕਾਫੀ ਹੱਦ ਤੱਕ ਜੁਰਮ ਦੀਆਂ ਘਟਨਾਵਾਂ ਨੂੰ ਰੋਕਣ ਵਿੱਚ ਮਦਦ ਮਿਲ ਸਕਦੀ ਸੀ।ਸ਼ਹਿਰ ਵਾਸੀਆਂ ਮੰਗ ਕੀਤੀ ਕਿ ਇਹਨਾਂ ਸੀ ਸੀ ਟੀਵੀ ਕੈਮਰਿਆਂ ਨੂੰ ਜਲਦੀ ਤੋ ਜਲਦੀ ਠੀਕ ਕਰਵਾਇਆ ਜਾਵੇ ਤਾਂ ਜੋ ਸ਼ਹਿਰ ਵਿੱਚ ਵੱਧ ਰਹੀਆਂ ਜੁਰਮ ਦੀਆਂ ਘਟਨਾਵਾਂ ਨੂੰ ਠੱਲ ਪਾਈ ਜਾ ਸਕੇ।
ਸਮਾਜ ਸੇਵੀ ਜਥੇਦਾਰ ਫੱਗੂਵਾਲਾ :-ਇਸ ਸਬੰਧੀ ਉਘੇ ਸਮਾਜ ਸੇਵੀ ਜਥੇਦਾਰ ਪ੍ਰਸ਼ੋਤਮ ਸਿੰਘ ਫੱਗੂਵਾਲਾ ਨੇ ਕਿਹਾ ਕਿ ਇਹ ਕੈਮਰੇ ਲੋਕਾਂ ਦੀ ਖੁਨ ਪਸੀਨੇ ਦੀ ਕਮਾਈ ਨਾਲ ਲਗਵਾਏ ਗਏ ਹਨ ਅਤੇ ਲੋਕਾਂ ਦਾ ਲੱਗਾ ਇਹ ਸਰਮਾਇਆ ਅਜਾਈ ਨਾ ਜਾਵੇ।ਉਹਨਾਂ ਕਿਹਾ ਕਿ ਪੁਲਸ ਪ੍ਰਸ਼ਾਸਨ ਨੂੰ ਆਪਣੀ ਜੰੁਮੇਵਾਰੀ ਨਿਭਾਉਦਿਆਂ ਇਸ ਪਾਸੇ ਉਚਿਤ ਧਿਆਨ ਦੇਣਾ ਚਾਹੀਦਾ ਹੈ।
ਜਲਦ ਹੋਣਗੇ ਚਾਲੂ ਕੈਮਰੇ : ਥਾਣਾਂ ਮੱੁਖੀ
ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਮੱੁਖੀ ਭਵਾਨੀਗੜ ਚਰਨਜੀਵ ਲਾਬਾਂ ਨੇ ਕਿਹਾ ਕਿ ਉਹ ਅੱਜ ਹੀ ਮਕੈਨਿੱਕ ਨੂੰ ਬੁਲਾ ਕੇ ਸਾਰੇ ਸੀ ਸੀ ਟੀ ਵੀ ਕੈਮਰਿਆਂ ਦੀ ਸਰਵਿਸ ਕਰਵਾ ਰਹੇ ਹਨ ਅਤੇ ਜਲਦ ਹੀ ਕੈਮਰੇ ਚਾਲੂ ਹੋ ਜਾਣਗੇ।
ਕੀ ਕਹਿਣਾ ਹੈ ਡੀ ਐਸ ਪੀ ਦਾ :-
ਇਸ ਸਬੰਧੀ ਡੀ ਐਸ ਪੀ ਸੰਦੀਪ ਵਡੇਰਾ ਨੇ ਕਿਹਾ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਆ ਗਿਆ

Tags: mandeep gurvinder singh
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration