"/> ਰਾਏ ਸਿੰਘ ਵਾਲਾ ਵਿਖੇ 2 ਧਿਰਾਂ ਵਿਚ ਹੋਇਆ ਝਗੜਾ ਚੱਲੀ ਗੋਲੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਰਾਏ ਸਿੰਘ ਵਾਲਾ ਵਿਖੇ 2 ਧਿਰਾਂ ਵਿਚ ਹੋਇਆ ਝਗੜਾ ਚੱਲੀ ਗੋਲੀ

Published On: punjabinfoline.com, Date: Dec 01, 2017

ਭਵਾਨੀਗੜ 01 ਦਸੰਬਰ (ਗੁਰਵਿੰਦਰ ਰੋਮੀ ਭਵਾਨੀਗੜ) ਖੇਤ ਵਿੱਚ ਪਖਾਨਾ ਕਰਨ ਨੂੰ ਲੈ ਕੇ ਬੀਤੀ ਦੇਰ ਸ਼ਾਮ ਨੇੜਲੇ ਪਿੰਡ ਰਾਏ ਸਿੰਘ ਵਾਲਾ ਵਿੱਚ ਦੋ ਧਿਰਾਂ ਵਿਚਕਾਰ ਵਿਵਾਦ ਖੜਾ ਹੋ ਗਿਆ ਜਿਸ ਦੋਰਾਨ ਦੋਵੇਂ ਧਿਰਾਂ ਵਿੱਚ ਹੋਈ ਹੱਥੋ ਪਾਈ ਦੋਰਾਨ ਇੱਕ ਧਿਰ ਨੇ ਫਾਇਰਿੰਗ ਕਰ ਦਿੱਤੀ । ਮਾਮਲੇ ਨੂੰ ਲੈ ਕੇ ਪੁਲਸ ਨੇ ਜਾਂਚ ਸੁਰੂ ਕਰ ਦਿੱਤੀ ਹੈ । ਮਿਲੀ ਜਾਣਕਾਰੀ ਅਨੁਸਾਰ ਪਿੰਡ ਦੇ ਕੁਲਵੰਤ ਸਿੰਘ ਦਾ 3 ਦਸੰਬਰ ਨੂੰ ਵਿਆਹ ਰੱਖਿਆ ਹੋਇਆ ਸੀ ਵਿਆਹ ਦੀਆਂ ਤਿਆਰੀਆ ਦੋਰਾਨ ਉਕਤ ਕੁਲਵੰਤ ਸਿੰਘ ਵੀਰਵਾਰ ਦੇਰ ਸ਼ਾਮ ਆਪਣੇ ਸਾਥੀ ਨਾਲ ਪਿੰਡ ਨੇੜਲੇ ਖੇਤਾਂ ਵਿੱਚ ਪਖਾਨਾ ਕਰਨ ਚਲਿਆ ਗਿਆ ਜਿਸ ਦੋਰਾਨ ਉਥੇ ਕੰਮ ਕਰ ਰਹੇ ਖੇਤ ਦੇ ਕਿਸਾਨ ਵਲੋ ਇਸ ਤੇ ਇਤਰਾਜ ਜਤਾਉਣ ਤੇ ਝਗੜਾ ਹੋ ਗਿਆ। ਪੁਲਸ ਨੂੰ ਦਿੱਤੇ ਬਿਆਨਾ ਵਿੱਚ ਕੁਲਵੰਤ ਸਿੰਘ ਨੇ ਦੱਸਿਆ ਕਿ ਕਿਸਾਨ ਨੇ ਆਪਣੇ ਸਾਥੀਆਂ ਸਣੇ ਕੱੁਟਮਾਰ ਕਰਨ ਲਈ ਉਹਨਾਂ ਦਾ ਪਿਛਾ ਕਰਦਿਆਂ ਕਥਿਤ ਤੌਰ ਤੇ ਗੋਲੀਆਂ ਚਲਾ ਦਿੱਤੀਆ ਜਦ ਕਿ ਦੂਜੀ ਧਿਰ ਦੇ ਜਸਵੀਰ ਸਿੰਘ ਨੇ ਦੋਸ਼ ਲਾਉਦਿਆ ਦੱਸਿਆ ਕਿ ਆਪਣੇ ਖੇਤ ਵਿੱਚ ਪਖਾਨਾ ਕਰਨ ਤੋ ਰੋਕਣ ਤੇ ਉਕਤ ਵਿਅਕਤੀਆਂ ਨੇ ਖੇਤ ਵਿੱਚ ਮੋਜੂਦ ਉਹਨਾਂ ਦੀ ਧਿਰ ਦੇ ਵਿਅਕਤੀਆ ਤੇ ਕਥਿਤ ਰੂਪ ਵਿੱਚ ਹਮਲਾ ਕਰਕੇ ਕੱੁਟਮਾਰ ਕਰ ਦਿੱਤੀ । ਜਿਸ ਦੋਰਾਨ ਉਸ ਦੇ ਭਰਾ ਦੀਆਂ ਉਗਲਾਂ ਟੱੁਟ ਗਈਆਂ ਜਿਸ ਨੂੰ ਇਲਾਜ ਲਈ ਸੰਗਰੂਰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।ਜਸਵੀਰ ਸਿੰਘ ਮੁਤਾਬਿਕ ਗੋਲੀਆਂ ਉਹਨਾਂ ਨੇ ਨਹੀ ਬਲਕਿ ਵਿਰੋਧੀ ਧਿਰ ਨੇ ਚਲਾਈਆਂ।ਉਧਰ ਮਾਮਲੇ ਦੀ ਜਾਂਚ ਕਰ ਰਹੇ ਐਸ ਆਈ ਜੱਗਾ ਰਾਮ ਨੇ ਦੱਸਿਆ ਕਿ ਪੁਲਸ ਨੂੰ ਗੋਲੀਆਂ ਦੇ ਖੋਲ ਬਰਾਮਦ ਹੋਏ ਹਨ ਉਹਨਾਂ ਕਿਹਾ ਕਿ ਮਾਮਲੇ ਨੂੰ ਲੈ ਕੇ ਦੋਵੇਂ ਧਿਰਾਂ ਦੇ ਬਿਆਨ ਕਲਮਬੰਧ ਕਰਕੇ ਦੋਸ਼ੀ ਪਾਏ ਗਏ ਵਿਅਕਤੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

Tags: mandeep gurvinder singh
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration