"/> ਚੰਨੋ ਪੁੱਜਣ ਤੇ ਪ੍ਰਧਾਨ ਲੋਗੋਵਾਲ ਦਾ ਕੀਤਾ ਸੁਆਗਤ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਚੰਨੋ ਪੁੱਜਣ ਤੇ ਪ੍ਰਧਾਨ ਲੋਗੋਵਾਲ ਦਾ ਕੀਤਾ ਸੁਆਗਤ

ਨਾਂ ਮੈ ਕਦੇ ਸਰਸੇ ਗਿਆ ਨਾ ਕਦੇ ਉਹਨਾਂ ਤੋ ਮੰਗੀਆਂ ਵੋਟਾਂ :-ਗੋਬਿੰਦ ਸਿੰਘ ਲੋਗੋਵਾਲ
Published On: punjabinfoline.com, Date: Dec 01, 2017

ਭਵਾਨੀਗੜ 01 ਦਸੰਬਰ,(ਗੁਰਵਿੰਦਰ ਰੋਮੀ ਭਵਾਨੀਗੜ) ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਨਵ ਨਿਯੁਕਤ ਪ੍ਰਧਾਨ ਦੇ ਚੰਡੀਗੜ ਤੋ ਆਉਦਿਆਂ ਹਲਕਾ ਸੰਗਰੂਰ ਵਿਖੇ ਵੱਖ ਵੱਖ ਥਾਵਾਂ ਤੇ ਸਨਮਾਨ ਕੀਤੇ ਗਏ ਇਸੇ ਲੜੀ ਤਹਿਤ ਜਿਲ੍ਹਾ ਸੰਗਰੂਰ ਦੀ ਹੱਦ ਤੇ ਪਿੰਡ ਚੰਨੋ ਵਿਖੇ ਸਾਬਕਾ ਸੰਸਦੀ ਸਕੱਤਰ ਪ੍ਰਕਾਸ ਚੰਦ ਗਰਗ ਦੀ ਅਗਵਾਈ ਵਿੱਚ ਭਾਰੀ ਗਿਣਤੀ ਵਿੱਚ ਮੋਜੂਦ ਲੋਕਾਂ ਨੇ ਲੋਗੋਵਾਲ ਨੂੰ ਸਿਰੋਪੇ ਪਾ ਕੇ ਸਨਮਾਨਿਤ ਕੀਤਾ। ਇਸ ਮੋਕੇ ਪੱਤਰਕਾਰਾਂ ਦੇ ਸੁਆਲਾ ਦਾ ਜੁਆਬ ਦਿੰਦਿਆਂ ਉਹਨਾਂ ਕਿਹਾ ਕਿ ਉਹ ਨਾਂ ਕਦੇ ਸਰਸੇ ਗਏ ਹਨ ਤੇ ਨਾਹੀ ਕਦੇ ਉਹਨਾਂ ਤੋ ਵੋਟਾਂ ਮੰਗੀਆਂ ਹਨ ।ਉਹਨਾਂ ਕਿਹਾ ਕਿ ਪੰਥ ਦੀ ਚੜਦੀ ਕਲਾ ਲਈ ਅਤੇ ਗੁਰਧਾਮਾਂ ਦੀ ਸੇਵਾ ਸੰਭਾਲ ਲਈ ਜੋ ਵੀ ਜਰੂਰੀ ਹੋਵੇਗਾ ਉਹ ਕਰਨਗੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਟਕਸਾਲ ਵਿੱਚ ਚਲ ਰਹੇ ਵਿਵਾਦ ਬਾਰੇ ਉਹਨਾਂ ਕਿਹਾ ਕਿ ਪੰਥ ਨੂੰ ਸਿਰਜੋੜ ਕੇ ਬੈਠਣ ਲਈ ਉਹ ਪੂਰਾ ਯਤਨ ਕਰਨਗੇ। ਸ੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਮੂਹ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਦਾ ਧੰਨਵਾਦ ਕਰਦਿਆਂ ਉਹਨਾਂ ਕਿਹਾ ਕਿ ਜਿਸ ਵੱਡੀ ਜੰੁਮੇਵਾਰੀ ਨਾਲ ਮੈਨੂੰ ਨਿਵਾਜਿਆ ਗਿਆ ਹੈ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਗਾ। ਇਸ ਮੋਕੇ ਸਾਬਕਾ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਨੇ ਪ੍ਰਧਾਨ ਲੋਗੋਵਾਲ ਨੂੰ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ।ਇਸ ਮੋਕੇ ਬਲਜਿੰਦਰ ਸਿੰਘ ਗੋਗੀ ਸਾਬਕਾ ਵਾਇਸ ਚੇਅਰਮੈਨ ਮਾਰਕਿਟ ਕਮੇਟੀ ਭਵਾਨੀਗੜ,ਕੁਲਵੰਤ ਸਿੰਘ ਜੋਲੀਆਂ,ਰਵਜਿੰਦਰ ਸਿੰਘ ਕਾਕੜਾ,ਰੁਪਿੰਦਰ ਸਿੰਘ ਰੰਧਾਵਾ,ਗੋਲਡੀ ਤੂਰ,ਬੱਬੀ ਵੜੈਚ ਮੁਨਸ਼ੀਵਾਲ,ਰਜਿੰਦਰ ਸਿੰਘ ਸਾਬਕਾ ਸਰਪੰਚ ਮੁਨਸ਼ੀਵਾਲ,ਜੋਗਾ ਸਿੰਘ ਫੱਗੂਵਾਲਾ,ਗੁਰਤੇਜ ਸਿੰਘ ਝਨੇੜੀ,ਜਰਨੈਲ ਸਿੰਘ ਜੋਲੀ,ਪ੍ਰੇਮ ਚੰਦ ਗਰਗ ਪ੍ਰਧਾਨ ਨਗਰ ਕੌਸਲ ਭਵਾਨੀਗੜ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਮੋਜੂਦ ਸਨ।

Tags: mandeep gurvinder singh
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration