"/> ਕੈਂਬਰਿਜ਼ ਸਕੂਲ ਦਾ ਸਥਾਪਨਾ ਦਿਵਸ ਮਨਾਇਆ ਗਿਆ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਕੈਂਬਰਿਜ਼ ਸਕੂਲ ਦਾ ਸਥਾਪਨਾ ਦਿਵਸ ਮਨਾਇਆ ਗਿਆ

Published On: punjabinfoline.com, Date: Dec 02, 2017

ਧੂਰੀ,02 ਦਸੰਬਰ (ਮਹੇਸ਼ ਜਿੰਦਲ) ਸਥਾਨਕ ਕੈਂਬਰਿਜ਼ ਸੀਨੀਅਰ ਸੈਕੰਡਰੀ ਸਕੂਲ ਦੇ 18ਵੇਂ ਸਥਾਪਨਾ ਦਿਵਸ ਮੌਕੇ ਸਕੂਲ ਕੈਂਪਸ ਵਿਖੇ ਅੰਦਾਜ਼ 2017 ਦੇ ਨਾਂਅ ਹੇਠ ਵਿਸ਼ਾਲ ਸਮਾਗਮ ਸਕੂਲ ਕਮੇਟੀ ਦੇ ਚੇਅਰਮੈਨ ਸ੍ਰੀ ਮੱਖਣ ਗਰਗ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ | ਇਸ ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਸ:ਦਲਵੀਰ ਸਿੰਘ ਗੋਲਡੀ ਵਿਧਾਇਕ ਨੇ ਜਯੋਤੀ ਪ੍ਰਚੰਡ ਕਰਕੇ ਕੀਤੀ | ਇਸ ਮੌਕੇ 'ਤੇ ਸ: ਅਕਾਸ਼ਦੀਪ ਸਿੰਘ ਔਲਖ ਡੀ.ਐਸ.ਪੀ. ਵੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਇਸ ਮੌਕੇ 'ਤੇ ਸਕੂਲੀ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਗਾਇਨ ਗਾ ਕੇ ਕੀਤੀ | ਇਸ ਮੌਕੇ 'ਤੇ ਸਕੂਲ ਦੇ ਪਿੰਰਸੀਪਲ ਸ੍ਰੀ ਬਿ੍ਜੇਸ ਸਕਸ਼ੈਨਾਂ ਨੇ ਮੁੱਖ ਮਹਿਮਾਨ ਅਤੇ ਪਤਵੰਤਿਆਂ ਨੂੰ ਜੀ ਆਇਆ ਆਖਦਿਆਂ ਸਕੂਲ ਦੀਆਂ ਪ੍ਰਾਪਤੀਆਂ ਅਤੇ ਭਵਿੱਖ ਦੀਆਂ ਉਲੀਕੀਆਂ ਯੋਜਨਾਵਾਂ, ਸਕੂਲ ਦੇ ਵਿਦਿਆਰਥੀਆਂ ਵੱਲੋਂ ਕੀਤੀਆਂ ਗਈ ਅਕੈਡਮਿਕ ਅਤੇ ਖੇਡਾਂ 'ਚ ਪ੍ਰਾਪਤੀਆਂ ਸੰਬੰਧੀ ਵਿਸਥਾਰ ਪੂਰਵਕ ਚਾਨਣਾ ਪਾਇਆ | ਸ: ਦਲਵੀਰ ਸਿੰਘ ਗੋਲਡੀ ਵਿਧਾਇਕ ਨੇ ਕਿਹਾ ਕਿ ਕੈਂਬਰਿਜ਼ ਸਕੂਲ ਧੂਰੀ ਇਲਾਕੇ ਅੰਦਰ ਸਿੱਖਿਆ ਦੇ ਖੇਤਰ ਵਿੱਚ ਜਿੱਥੇ ਵੱਡਾ ਰੋਲ ਨਿਭਾ ਰਿਹਾ ਹੈ ਉੱਥੇ ਕੈਂਬਰਿਜ਼ ਸਕੂਲ ਦੇ ਵਿਦਿਆਰਥੀਆਂ ਨੇ ਅਕੈਡਮਿਕ ਅਤੇ ਹੋਰ ਵੱਖ ਵੱਖ ਖੇਤਰਾਂ ਵਿੱਚ ਵੱਡੀਆਂ ਪ੍ਰਾਪਤੀਆਂ ਕਰਕੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਚੇਅਰਮੈਨ ਸ੍ਰੀ ਮੱਖਣ ਗਰਗ ਨੇ ਮੁੱਖ ਮਹਿਮਾਨ ਸ: ਦਲਵੀਰ ਸਿੰਘ ਗੋਲਡੀ ਅਤੇ ਵਿਸ਼ੇਸ਼ ਮਹਿਮਾਨ ਸ: ਅਕਾਸ਼ਦੀਪ ਸਿੰਘ ਔਲਖ ਡੀ.ਐਸ.ਪੀ.ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ 'ਤੇ ਰੰਗ ਬਿਰੰਗੀਆਂ ਪੌਸ਼ਾਕਾ 'ਚ ਸਜੇ ਸਕੂਲੀ ਵਿਦਿਆਰਥੀਆਂ ਵੱਲੋਂ ਗਿੱਧਾ, ਭੰਗੜਾ, ਸਕਿੱਟ, ਹਰਿਆਣਵੀ ਡਾਂਸ, ਮੋਨੋ ਐਕਟਿੰਗ ਅਤੇ ਜੂਡੋ ਕਰਾਟੇ ਦੀ ਕਰਤੱਵ ਵਿਖਾ ਕੇ ਦਰਸ਼ਕਾਂ ਦਾ ਮਨ ਮੋਹਿਆ | ਪ੍ਰੋਗਰਾਮ ਦੇ ਅਖੀਰ ਵਿੱਚ ਕੈਂਬਰਿਜ਼ ਸਕੂਲ ਹਥਨ ਦੇ ਪਿੰ੍ਰਸੀਪਲ ਸ੍ਰੀ ਰੋਜੀ ਥਾਮਸ ਨੇ ਸਭਨਾਂ ਦਾ ਧੰਨਵਾਦ ਕੀਤਾ | ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਨਗਰ ਕੌਾਸਲ ਧੂਰੀ ਦੇ ਪ੍ਰਧਾਨ ਸ੍ਰੀ ਪ੍ਰਸੋਤਮ ਕਾਂਸਲ, ਰਾਜਿੰਦਰ ਲੱਧੜ, ਨਰੇਸ਼ ਸਿੰਗਲਾ ਆੜਤੀ, ਇੰਦਰਜੀਤ ਸਿੰਘ ਮਰਾਹੜ, ਅੱਛਰਾ ਸਿੰਘ ਭਲਵਾਨ, ਇੰਦਰਪਾਲ ਸਿੰਘ ਗੋਲਡੀ ਕਹੇਰੂ, ਇੰਦਰਜੀਤ ਸਿੰਘ ਘਨੌਰੀ ਕਲਾਂ ਸਮੇਤ ਵਿਦਿਆਰਥੀ ਅਤੇ ਮਾਪੇ ਵੱਡੀ ਗਿਣਤੀ 'ਚ ਹਾਜ਼ਰ ਸਨ |

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration