"/> 22 ਬੋਤਲਾ ਸਰਾਬ ਠੇਕਾ ਸਰਾਬ ਦੇਸੀ ਸਮੇਤ ਇਕ ਗ੍ਰਿਫਤਾਰ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

22 ਬੋਤਲਾ ਸਰਾਬ ਠੇਕਾ ਸਰਾਬ ਦੇਸੀ ਸਮੇਤ ਇਕ ਗ੍ਰਿਫਤਾਰ

Published On: punjabinfoline.com, Date: Dec 04, 2017

ਧੂਰੀ,04 ਦਸਬੰਰ (ਮਹੇਸ ਜਿੰਦਲ ) ਅੱਜ ਸ੍ਰੀ ਅਕਾਸ਼ਦੀਪ ਸਿੰਘ ਔਲਖ ਪੀ.ਪੀ ਐਸ ਉਪ ਕਪਤਾਨ ਪੁਲਿਸ ਸਬ:ਡਵੀਜਨ ਧੂਰੀ ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀ ਮਨਦੀਪ ਸਿੰਘ ਸਿੱਧੂ ਸੀਨਿਅਰ ਕਪਤਾਨ ਪੁਲਿਸ ਸੰਗਰੂਰ ਜੀ ਦੇ ਨਿਰਦੇਸ਼ਾਂ ਤਹਿਤ ਜ੍ਹਿਲਾ ਸੰਗਰੂਰ ਅੰਦਰ ਸਮਾਜ ਵਿਰੋਧੀ ਅਨਸਰਾਂ ਵਿੱਰੁਧ ਚਲਾਈ ਵਿਸ਼ੇਸ ਮੁਹਿੰਮ ਤਹਿਤ ਥਾਣਾ ਸਦਰ ਧੂਰੀ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜੱਦੋਂ ਸਦਰ ਥਾਣੇ ਦੇ ਇੰਚਾਰਜ ਪਰਮਿੰਦਰ ਸਿੰਘ ਮੁੱਖ ਅਫਸਰ ਥਾਣਾ ਸਦਰ ਅਗਵਾਈ ਹੇਠ ਹੌਲ: ਸੁਖਦੇਵ ਸਿੰਘ ਥਾਣਾ ਸਦਰ ਪੁਲਿਸ ਨੇ ਸਮੇਤ ਪੁਲਿਸ ਪਾਰਟੀ ਦੌਰਾਨੇ ਗਸਤ ਬਾ:ਹੱਦ ਪਿੰਡ ਬੁਰਜ ਸੇਢਾ ਵੱਲੋਂ ਆ ਰਹੇ ਸੱਕੀ ਵਿਅਕਤੀ ਨੂੰ ਰੁਕਣ ਲਈ ਕਿਹਾ ਤਾਂ ਉਸ ਪਾਸੋਂ 22 ਬੋਤਲਾਂ ਸਰਾਬ ਠੇਕਾ ਦੇਸੀ ਬ੍ਰਾਮਦ ਕੀਤੀ।ਦੋਸੀ ਦੀ ਸਨਾਖਤ ਬੁਰਜ ਸੇਢਾ ਤੋਂ ਭਗਵਾਨ ਸਿੰਘ ਉਰਫ ਭਾਨ ਪੁੱੱਤਰ ਜੀਤ ਸਿੰਘ ਵਾਸੀ ਢਢੋਗਲ ਨੂੰ ਕਾਬੂ ਕਰਕੇ ਮੁੱਕਦਮਾ ਨੰਬਰ. 208 ਅ/ਧ 61/1/14 ਐਕਸਾਈਜ ਐਕਟ ਥਾਣਾ ਸਦਰ ਧੂਰੀ ਦਰਜ ਕਰਕੇ ਅਗਲੀ ਕਾਰਵਾਈ ਕਿੱਤੀ ਜਾ ਰਹੀ ਹੈ।

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration