"/> 6 ਗ੍ਰਾਮ ਸਮੈਕ ਅਤੇ ਹਥਿਆਰ ਸਮੇਤ ਇਕ ਗ੍ਰਿਫਤਾਰ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

6 ਗ੍ਰਾਮ ਸਮੈਕ ਅਤੇ ਹਥਿਆਰ ਸਮੇਤ ਇਕ ਗ੍ਰਿਫਤਾਰ

Published On: punjabinfoline.com, Date: Dec 04, 2017

ਧੂਰੀ,04 ਦਸਬੰਰ (ਮਹੇਸ ਜਿੰਦਲ) ਅੱਜ ਸ੍ਰੀ ਅਕਾਸ਼ਦੀਪ ਸਿੰਘ ਔਲਖ ਪੀ.ਪੀ ਐਸ ਉਪ ਕਪਤਾਨ ਪੁਲਿਸ ਸਬ:ਡਵੀਜਨ ਧੂਰੀ ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀ ਮਨਦੀਪ ਸਿੰਘ ਸਿੱਧੂ ਸੀਨਿਅਰ ਕਪਤਾਨ ਪੁਲਿਸ ਸੰਗਰੂਰ ਜੀ ਦੇ ਨਿਰਦੇਸ਼ਾਂ ਤਹਿਤ ਜ੍ਹਿਲਾ ਸੰਗਰੂਰ ਅੰਦਰ ਸਮਾਜ ਵਿਰੋਧੀ ਅਨਸਰਾਂ ਵਿੱਰੁਧ ਚਲਾਈ ਮੁਹਿੰਮ ਤਹਿਤ ਥਾਣਾ ਸਦਰ ਧੂਰੀ ਦੇ ਇੰਸ: ਪਰਮਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਸਮੇਤ ਪੁਲਿਸ ਪਾਰਟੀ ਦੌਰਾਨ ਗਸ਼ਤ ਬਾ:ਹੱਦ ਪਿੰਡ ਜਹਾਂਗੀਰ ਤੇ ਗੁਰਮੇਲ ਸਿੰਘ ਪੁੱਤਰ ਮੁੱਖਤਿਆਰ ਸਿੰਘ ਵਾਸੀ ਘਨੌਰੀ ਕਲਾਂ ਨੂੰ ਕਾਬੂ ਕਰਕੇ ਉਸ ਦੀ ਤਲਾਸੀ ਦੌਰਾਨ ਉਸ ਪਾਸੋਂ 6 ਗ੍ਰਾਮ ਸਮੈਕ ਅਤੇ ਦੂਸਰੀ ਜੇਬ ਵਿੱਚੋਂ ਇੱਕ ਦੇਸੀ ਰਿਰਵਾਲਵਰ 32 ਬੋਰ ਬਿਨਾਂ ਮਾਰਕਾ ਅਤੇ ਦੋ ਰੌਦ ਜਿੰਦਾ 32 ਬੋਰ ਬ੍ਰਾਮਦ ਕਰਕੇ ਮੁੱ.ਨੂੰ: 207 ਮਿਤੀ 30.11.2017 ਅ/ਦ 21/61/85 ਐਨ.ਡੀ.ਪੀ ਐਸ ਐਕਟ 25/54/59 ਆਰਮਜ ਐਕਟ ਥਾਣਾ ਸਦਰ ਧੂਰੀ ਮੁੱਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਕਿਤੀ ਜਾ ਰਹੀ ਹੈ।

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration