"/> ਭਾਈ ਗੁਰਦਾਸ ਗਰੁੱਪ ਦੇ 49 ਵਿਦਿਆਰਥੀਆਂ ਨੂੰ ਮਿਲੇ ਨਿਯੁਕਤੀ ਪੱਤਰ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਭਾਈ ਗੁਰਦਾਸ ਗਰੁੱਪ ਦੇ 49 ਵਿਦਿਆਰਥੀਆਂ ਨੂੰ ਮਿਲੇ ਨਿਯੁਕਤੀ ਪੱਤਰ

Published On: punjabinfoline.com, Date: Dec 04, 2017

ਸੰਗਰੂਰ,04 ਦਸੰਬਰ (ਸਪਨਾ ਰਾਣੀ) ਭਾਈ ਗੁਰਦਾਸ ਗਰੁੱਪ ਆਫ਼ ਇੰਸਟੀਚਿਊਸਨਜ ਵਿੱਚ ਪ੍ਰਸਿੱਧ ਮਲਟੀਨੈਸ਼ਨਲ ਕੰਪਨੀਆਂ ਮਾਈਕਰੋਮੈਕਸ ਪ੍ਰਾਇਵੇਟ, ਸਮਾਰਟ ਐਜ ਇੰਡਿਆਂ ਅਤੇ ਭੀਲਵਾੜਾ ਇੰਨਫੋਟੈਕਨੋਲੋਜੀ ਲਿਮਟਿਡ ਵੱਲੋਂ ਆਯੋਜਿਤ ਰੋਜ਼ਗਾਰ ਮੁਹਿੰਮ ਵਿਚ 49 ਵਿਦਿਆਰਥੀਆਂ ਨੂੰ ਨਿਯੁਕਤੀ ਪੱਤਰ ਮਿਲੇ | ਇਹ ਸਫਲ ਵਿਦਿਆਰਥੀ ਬਤੌਰ ਟਰੇਨੀ ਇੰਜੀਨੀਅਰ ਕੰਪਨੀ ਜੁਆਇਨ ਕਰਨਗੇ ਅਤੇ ਇਹਨਾਂ ਨੂੰ 1.88 ਤੋਂ 3.6 ਲੱਖ ਦਾ ਸਾਲਾਨਾ ਪੈਕੇਜ ਪ੍ਰਦਾਨ ਕੀਤਾ ਜਾਵੇਗਾ ਭਾਈ ਗੁਰਦਾਸ ਗਰੁੱਪ ਦੇ ਅਧੀਨ ਚੱਲ ਰਹੇ ਹਰ ਕਾਲਜ ਵਿਚ ਕਰਵਾਏ ਜਾ ਰਹੇ ਪ੍ਰੋਫੈਸ਼ਨਲ ਕੋਰਸਾਂ ਦੇ ਪਹਿਲੇ ਸੈਸ਼ਨ ਤੋ ਹੀ ਖ਼ਾਸ ਤੋਰ ਤੇ ਵਿਦਿਆਰਥੀਆ ਲਈ ਇਕ ਪ੍ਰਮੁੱਖ ਟਰੇਨਿੰਗ ਸ਼ੁਰੂ ਹੋ ਜਾਂਦੀ ਹੈ ਜਿਸ ਵਿਚ ਵਿਦਿਆਰਥੀਆਂ ਨੂੰ ਲਿਖਤੀ ਪਰੀਖਿਆ, ਇੰਟਰਵਿਊ ਅਤੇ ਗਰੁੱਪ ਡਿਸਕਸ਼ਨ ਲਈ ਤਿਆਰ ਕੀਤਾ ਜਾਂਦਾ ਹੈ | ਮਾਈਕਰੋਮੈਕਸ ਪ੍ਰਾਇਵੇਟ, ਸਮਾਰਟ ਐਜ ਇੰਡੀਆਂ ਅਤੇ ਭੀਲਵਾੜਾ ਇੰਨਫੋਟੈਕਨੋਲੋਜੀ ਲਿਮਟਿਡ ਵਲੋਂ ਵਿਦਿਆਰਥੀਆਂ ਦੀ ਚੋਣ ਦੋ ਪੜਾਵਾਂ ਵਿਚ ਕੀਤੀ ਗਈ | ਮਾਈਕਰੋਮੈਕਸ ਕੰਪਨੀ ਵੱਲੋਂ 32 ਵਿਦਿਆਰਥੀਆਂ ਨੂੰ ਰੁਜ਼ਗਾਰ ਲਈ ਚੁਣਿਆ ਗਿਆ | ਸਮਾਰਟ ਐਜ ਇੰਡੀਆਂ ਵੱਲੋਂ 13 ਵਿਦਿਆਰਥੀਆਂ ਨੂੰ ਅਤੇ ਭੀਲਵਾੜਾ ਇੰਨਫੋਟੈਕਨੋਲੋਜੀ ਲਿਮਟਿਡ ਵੱਲੋਂ ਆਯੋਜਿਤ ਰੋਜ਼ਗਾਰ ਡਰਾਈਵ ਵਿਚ 4 ਵਿਦਿਆਰਥੀਆਂ ਨੂੰ ਨਿਯੁਕਤੀ ਪੱਤਰ ਮਿਲੇ | ਰੁਜ਼ਗਾਰ ਲਈ ਚੁਣੇ ਗਏ ਵਿਦਿਆਰਥੀਆਂ ਨੇ ਸੰਸਥਾ ਦੇ ਚੇਅਰਮੈਨ ਸ੍ਰੀ. ਹਾਕਮ ਸਿੰਘ ਜਵੰਧਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ | ਭਾਈ ਗੁਰਦਾਸ ਗਰੁੱਪ ਦੇ ਐਗਜੀਕਿਉਟਿਵ ਮੈਂਬਰ ਡਾ. ਗੁਨਿੰਦਰਜੀਤ ਸਿੰਘ ਜਵੰਧਾ ਨੇ ਦੱਸਿਆ ਕਿ ਕਿਸੇ ਵੀ ਵਿਦਿਆਰਥੀ ਦੀ ਸਫਲਤਾ ਪਿੱਛੇ ਸੰਸਥਾ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ |

Tags: sapna rani sangrur
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration